ਪਲੇਅਰ ਆਫ ਦਿ ਡੇਅ ਦਾ ਸਾਈਕਲ ਨਾਲ ਕੀਤਾ ਸਨਮਾਨ
ਪਿੰਡ ਘੱਲ ਕਲਾਂ ਵਿਖੇ ਆਰੰਭ ਹੋਏ
Publish Date: Fri, 13 Mar 2026 03:34 PM (IST)
Updated Date: Sat, 14 Mar 2026 04:00 AM (IST)
ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ, ਘੱਲ ਕਲਾਂ: ਪਿੰਡ ਘੱਲ ਕਲਾਂ ਵਿਖੇ ਆਰੰਭ ਹੋਏ ਪੰਜ ਰੋਜ਼ਾ ਕ੍ਰਿਕਟ ਟੂਰਨਾਮੈਂਟ ਜੋ ਕਿ ਸ਼ਾਨੋ ਸ਼ਾਕਤ ਨਾਲ ਖੇਡਿਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੌਰਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਰੋਜ਼ ਪਲੇਅਰ ਆਫ਼ ਦਾ ਡੇ ਡਰਾਅ ਕੱਢਿਆ ਜਾਂਦਾ ਹੈ ਜਿਸ ਵਿਚ ਇਕ ਖਿਡਾਰੀ ਨੂੰ ਚੁਣਿਆ ਜਾਂਦਾ ਹੈ ਅਤੇ ਉਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਮੈਚ ਦੌਰਾਨ ਵੱਖ ਵੱਖ ਪਿੰਡਾਂ ਦੇ ਖਿਡਾਰੀਆਂ ਨੇ ਭਾਗ ਲਿਆ ਜਿਸ ਵਿਚ ਡਗਰੂ ਦੇ ਦਰਮਿਆਨ ਦੌਲਤਪੁਰਾ, ਸਿੰਘਾਂਵਾਲਾ ਦੁੱਨੇਕੇ ਬੀ, ਫਿੱਡੇ-ਘੱਲ ਕਲਾਂ, ਮੰਡੀਰਾਂ-ਨੱਥੋ ਕੇ, ਦੁੱਨੇ ਕੇ (ਏ)- ਕੋਟ ਸੁਖੀਆ, ਪੱਕਾ-ਬਾਘਾ ਪੁਰਾਣਾ, ਫਿਰੋਜ਼ਪੁਰ- ਸ਼ਕੂਰ, ਪੰਜਗਰਾਈਂ ਖ਼ੁਰਦ-ਲੰਡੇ ਕੇ, ਜੈਮਲਵਾਲਾ (ਏ)-ਬੁਰਜ ਰਾਜਗੜ੍ਹ, ਆਲਮਵਾਲਾ-ਰੱਤੀਆਂ, ਇਨ੍ਹਾਂ ਪਿੰਡਾਂ ਦੇ ਖਿਡਾਰੀਆਂ ਵੱਲੋਂ ਹਿੱਸਾ ਲਿਆ ਗਿਆ ਅਤੇ ਲੰਡੇ ਕੇ ਪਿੰਡ ਦੇ ਖਿਡਾਰੀ ਮਹਾਂਵੀਰ ਸਿੰਘ ਕੋਹਲੀ ਨੂੰ ਪਲੇਅਰ ਆਫ਼ ਦਾ ਡੇ ਘੋਸ਼ਿਤ ਕੀਤਾ ਗਿਆ ਅਤੇ ਡਰਾਅ ਉਪਰੰਤ ਨਵੇਂ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਸ਼ਮਸ਼ੇਰ ਸਿੰਘ ਲਾਡੀ, ਤਵਿੰਦਰ ਸਿੰਘ, ਇਕਬਾਲ ਸਿੰਘ, ਲਵਪ੍ਰੀਤ ਸਿੰਘ, ਅਮੀਰ ਖ਼ਾਨ, ਕਰਮਵੀਰ ਸਿੰਘ, ਅਕਾਸ਼ਦੀਪ ਸਿੰਘ ਅਤੇ ਸੁਖਪ੍ਰੀਤ ਸਿੰਘ ਆਦਿ ਹਾਜ਼ਰ ਸਨ।