ਸਰਸਵਤੀ ਸਕੂਲ ਵਿਖੇ ਨਵੇਂ ਸ਼ੈਸ਼ਨ ਦੀ ਸ਼ੁਰੂਆਤ ਹੋਈ
ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ
Publish Date: Thu, 02 Apr 2026 03:51 PM (IST)
Updated Date: Fri, 03 Apr 2026 04:02 AM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ ਜੈਤੋ: ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਨਵੇਂ ਸ਼ੈਸ਼ਨ (2026-27) ਦੀ ਸ਼ੁਰੂਆਤ ਦੇ ਮੌਕੇ ’ਤੇ ਸੁੰਦਰ ਕਾਂਡ ਦਾ ਪਾਠ ਕਰਵਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਸਰਪ੍ਰਸਤ ਪਵਨ ਗੋਇਲ, ਪ੍ਰਧਾਨ ਰਾਕੇਸ਼ ਰੋਮਾਣਾ, ਮੀਤ ਪ੍ਰਧਾਨ ਰਮੇਸ਼ ਵਰਮਾ, ਸਕੱਤਰ ਮਦਨ ਲਾਲ ਗੋਇਲ, ਮੈਨੇਜਰ ਦਿਨੇਸ਼ ਗੋਇਲ, ਖ਼ਜ਼ਾਨਚੀ ਅਨਿਲ ਕੁਮਾਰ ਬਾਂਸਲ, ਸਿੱਖਿਆ ਸਮਿਤੀ ਦੇ ਚੇਅਰਮੈਨ ਸੁਖਵਿੰੰਦਰਪਾਲ ਗਰਗ, ਸਿੱਖਿਆ ਸਮਿਤੀ ਦੇ ਸਹਿ ਚੇਅਰਮੈਨ ਡਾ. ਰਵਿੰਦਰਨਾਥ ਮਿੱਤਲ, ਸਾਲਸੀ ਬੋਰਡ ਦੇ ਚੇਅਰਮੈਨ ਐਡਵੋਕੇਟ ਪ੍ਰਸ਼ੋਤਮ ਸਿੰਗਲਾ, ਸਹਿ ਸਕੱਤਰ ਪੰਕਜ ਸਿੰਗਲਾ, ਡਿਪਟੀ ਮੈਨੇਜਰ ਮੁਕੇਸ਼ ਗੋਇਲ, ਸਾਲਸੀ ਬੋਰਡ ਦੇ ਮੈਂਬਰ ਜਿੰਦਰਪਾਲ ਬਾਂਸਲ, ਕਾਰਜਕਾਰੀ ਮੈਂਬਰ ਕਿਸ਼ੋਰ ਚੰਦ ਤਾਇਲ, ਸੱਤਪਾਲ ਗਰਗ, ਸ਼੍ਰੀ ਸੱਤਪਾਲ (ਰਾਮਾਇਣ ਪ੍ਰਚਾਰ ਮੰਡਲ), ਅਸ਼ੋਕ ਤਾਇਲ, ਸੱਤਪਾਲ ਬਾਂਸਲ, ਦਿਪਾਂਸ਼ੂ ਗੋਇਲ, ਵਰੁਨ ਲੋਹੀਆ, ਸੰਜੀਵ ਕੁਮਾਰ ਬਾਂਸਲ, ਸਾਹਿਲ ਮਿੱਤਲ ਅਤੇ ਰਿੰਕੂ ਬਾਂਸਲ ਆਪਣੇ ਪਰਿਵਾਰਕ ਮੈਬਰਾਂ ਸਮੇਤ ਸ਼ਾਮਲ ਹੋਏ। ਸਾਰਿਆਂ ਨੇ ਮਿਲ ਕੇ ਬਾਲਾ ਜੀ ਭਗਵਾਨ ਦਾ ਗੁਣਗਾਣ ਕੀਤਾ ਅਤੇ ਆਉਣ ਵਾਲੇ ਅਕਾਦਮਿਕ ਵਰ੍ਹੇ ਲਈ ਮੰਗਲ ਕਾਮਨਾ ਕੀਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੁਸਮ ਕਾਲੜਾ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।