ਡੇਰਾ ਸਮਾਧਾ ਵਿਖੇ ਪੰਜ ਰੋਜ਼ਾ ਬਰਸੀ ਸਮਾਗਮ ਸਮਾਪਤ
ਕਸਬਾ ਅਜੀਤਵਾਲ ਵਿਖੇ
Publish Date: Mon, 02 Feb 2026 05:07 PM (IST)
Updated Date: Tue, 03 Feb 2026 04:08 AM (IST)

ਅਵਤਾਰ ਸਿੰਘ ਪੰਜਾਬੀ ਜਾਗਰਣ, ਅਜੀਤਵਾਲ: ਕਸਬਾ ਅਜੀਤਵਾਲ ਵਿਖੇ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ 350 ਵੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਡੇਰਾ ਸਮਾਧਾ ਬਾਬਾ ਖਜਾਨ ਸਿੰਘ ਜੀ ਨਿਰਮਲ ਆਸ਼ਰਮ ਅਜੀਤਵਾਲ ਵਿਖੇ ਪੰਜ ਰੋਜਾ ਬਰਸੀ ਸਮਾਗਮ ਕਰਵਾਏ ਗਏ। ਇਹ ਸਮਾਗਮ 28 ਜਨਵਰੀ ਤੋਂ 1 ਫ਼ਰਵਰੀ ਤੱਕ ਚੱਲੇ, ਜਿਸ ਵਿਚ ਬਾਬਾ ਜੋਰਾ ਸਿੰਘ ਜੀ ਧਰਮਕੋਟ ਵਾਲੇ, ਸ਼੍ਰੀ ਨਾਮਦੇਵ ਭਵਨ ਤੋਂ ਬੀਬੀਆਂ ਦਾ ਜਥਾ, ਡੇਰਾ ਬਾਬਾ ਮੱਲ ਸਿੰਘ ਜੀ ਪੁਰਾਣਾ ਮੋਗਾ, ਹਜੂਰੀ ਰਾਗੀ ਭਾਈ ਬਿਕਰਮ ਸਿੰਘ, ਭਾਈ ਪਰਮਜੀਤ ਸਿੰਘ ਪੰਮਾ, ਭਾਈ ਕ੍ਰਿਸ਼ਨ ਸਿੰਘ ਪਟਨਾ ਵਾਲੇ ਕੀਰਤਨੀ ਜੱਥੇ ਵੱਲੋਂ ਸੰਗਤਾਂ ਨੂੰ ਗੁਰੂ ਜਸ ਨਾਲ ਨਿਹਾਲ ਕੀਤਾ ਗਿਆ। ਇਸ ਸਮੇਂ ਜਾਣਕਾਰੀ ਦਿੰਦੇ ਮਹੰਤ ਬਲਵਿੰਦਰ ਸਿੰਘ ਅਜੀਤਵਾਲ ਨੇ ਦੱਸਿਆ ਕਿ ਕਸਬੇ ਵਿਚ ਇਹ ਬਰਸੀ ਲੋਕਾਂ ਵੱਲੋਂ ਬੜੀ ਸ਼ਰਧਾ ਨਾਲ ਮਨਾਈ ਜਾਂਦੀ ਹੈ ਜਿਸ ਦੌਰਾਨ ਸੰਗਤਾਂ ਲਈ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ ਅਤੇ ਸੇਵਾਦਾਰ ਸ਼ਰਧਾਭਾਵਨਾ ਨਾਲ ਸੇਵਾ ਵੀ ਕਰਦੇ ਹਨ। ਜਿਸ ਤੋਂ ਬਾਅਦ ਉੱਥੇ ਪਹੁੰਚੇ ਸੰਤਾਂ ਦਾ ਸਿਰੋਪਾਓ, ਮਿਠਆਈ ਅਤੇ ਨਕਦ ਰਾਸ਼ੀ ਨਾਲ ਵੀ ਸਨਮਾਨ ਕੀਤਾ ਗਿਆ। ਮਹੰਤ ਬਿਕਰਮਜੀਤ ਸਿੰਘ ਨੰਗਲ ਖੁਰਦ, ਮਹੰਤ ਪ੍ਰੀਤਮ ਸਿੰਘ ਬਾਡੀਆਂ ਕਲਾਂ, ਮਹੰਤ ਸੰਤੋਖ ਸਿੰਘ ਪਾਲਕੀ ਪ੍ਰਧਾਨ ਨਿਰਮਲ ਮਹਾਂਮੰਡਲ, ਮਹੰਤ ਅਮਨਦੀਪ ਸਿੰਘ ਉੱਘੋ, ਮਹੰਤ ਇੰਦਰਜੀਤ ਸਿੰਘ ਮੌੜ, ਮਹੰਤ ਕਰਮਜੀਤ ਸਿੰਘ ਬੱਧਨੀ, ਮਹੰਤ ਕਮਲਜੀਤ ਸਿੰਘ ਸ਼ਾਸਤਰੀ, ਗਿਆਨੀ ਗੁਰਸ਼ਰਨ ਜਿੱਤ ਸਿੰਘ ਸੇਖਵਾਂ, ਮਹੰਤ ਗੁਰਪ੍ਰੀਤ ਸਿੰਘ ਕੈਲਪੁਰ, ਵੇਦ ਮਾਨ ਦਾਸ ਜੀ ਜਗਰਾਓਂ, ਮਹੰਤ ਸਿਵਰਾਓ ਸਿੰਘ ਧਰਮਕੋਟ , ਮਹੰਤ ਦੇਵਦਾਸ ਕਲਿਆਣ, ਸੰਤ ਗੁਰਜੰਟ ਦਾਸ ਕੋਠਾਗੁਰੂ, ਮਹੰਤ ਯਾਦਗਾਰੀ ਸਿੰਘ ਚੰਨਣਵਾਲ , ਲਖਵੀਰ ਸਿੰਘ ਲੰਗਰ, ਹਲਕਾ ਵਿਧਾਇਕ ਮਨਜੀਤ ਬਿਲਾਸਪੁਰ , ਮਹੰਤ ਮਹਿੰਦਰ ਸਿੰਘ ਕੋਟ ਭਾਈ, ਮਹੰਤ ਸੁਖਪ੍ਰੀਤ ਸਿੰਘ ਰਾਜੇਆਣਾ ਵੱਲੋਂ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ ਗਈ। ਅੰਤ ਵਿਚ ਮੁਖੀ ਮਹੰਤ ਬਲਵਿੰਦਰ ਸਿੰਘ ਵੱਲੋਂ ਉੱਥੇ ਪਹੁੰਚੇ ਸਾਰੇ ਵਿਅਕਤੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।