ਤੀਜਾ ਸਾਬਕਾ ਸੈਨਿਕ ਮਿਲਣੀ ਦੌਰਾਨ ਯਾਦਾਂ ਕੀਤੀਆਂ ਤਾਜ਼ਾ
ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ
Publish Date: Tue, 10 Mar 2026 06:51 PM (IST)
Updated Date: Wed, 11 Mar 2026 04:10 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਐਕਸ ਸਰਵਿਸਮੈਨ ਵੈੱਲਫੇਅਰ ਐਸੋਸੀਏਸ਼ਨ 10 ਸਿੱਖ ਲਾਈਟ ਇਨਫੈਂਟਰੀ ਪਰਬਤ ਅਲੀ ਵੱਲੋਂ ਜਲਾਲਾਬਾਦ ਮੋਗਾ ਵਿਖੇ ਤੀਸਰਾ ਵਿਸ਼ਾਲ ਸਾਬਕਾ ਸੈਨਿਕ ਮਿਲਣੀ ਸਮਾਗਮ ਬੜੇ ਹੀ ਉਤਸ਼ਾਹ ਅਤੇ ਸਨਮਾਨ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਿਕਾਂ ਨੇ ਸ਼ਮੂਲੀਅਤ ਕਰਦਿਆਂ ਆਪਣੇ ਫੌਜੀ ਦੌਰ ਦੀਆਂ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਅਤੇ ਇਕ ਦੂਜੇ ਨਾਲ ਮਿਲ ਕੇ ਭਰਾਵਾਂ ਵਾਲਾ ਮਾਹੌਲ ਬਣਾਇਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਬ੍ਰਿਗੇਡੀਅਰ ਸੇਵਾ ਮੁਕਤ ਪਵਿੱਤਰ ਮੋਹਨ ਬਾਲੀ, ਕਰਨਲ ਸੇਵਾ ਮੁਕਤ ਰਾਜਿੰਦਰਾ ਦਿਆਲ, ਕਰਨਲ ਸੁਧਾਂਸੂ ਜਗਨਨਾਥ ਵਿਸ਼ਵਕਰਮਾ ਸੈਨਾ ਮੈਡਲ ਅਤੇ 1971 ਦੇ ਯੁੱਧ ਦੇ ਹੀਰੋ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਆਨਰੇਰੀ ਕੈਪਟਨ ਹਰਭਜਨ ਸਿੰਘ ਵੱਲੋਂ ਰੀਬਨ ਕੱਟ ਕੇ ਕੀਤੀ ਗਈ, ਜਿਸ ਨਾਲ ਇਸ ਮਿਲਣੀ ਸਮਾਗਮ ਦਾ ਵਿਧਿਵਤ ਆਗਾਜ਼ ਹੋਇਆ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਸੂਬੇਦਾਰ ਰਣਜੀਤ ਸਿੰਘ ਸੇਵਾ ਮੁਕਤ ਨੇ ਆਏ ਹੋਏ ਸਾਰੇ ਸਾਬਕਾ ਸੈਨਿਕਾਂ ਅਤੇ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਮੇਟੀ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦਾ ਮੁੱਖ ਮਕਸਦ ਸਾਬਕਾ ਸੈਨਿਕਾਂ ਨੂੰ ਇਕੱਠਾ ਕਰਕੇ ਉਨ੍ਹਾਂ ਦੀ ਭਲਾਈ ਲਈ ਕੰਮ ਕਰਨਾ ਅਤੇ ਫੌਜੀ ਭਾਈਚਾਰੇ ਦੀ ਇਕਤਾ ਨੂੰ ਮਜ਼ਬੂਤ ਕਰਨਾ ਹੈ। ਇਸ ਦੌਰਾਨ ਹੈੱਡ ਕੈਸ਼ੀਅਰ ਸੂਬੇਦਾਰ ਜਗਸੀਰ ਸਿੰਘ ਸੇਵਾ ਮੁਕਤ ਨੇ ਕਮੇਟੀ ਦੇ ਫੰਡਾਂ ਅਤੇ ਆਰਥਿਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਸਮਾਗਮ ਦੌਰਾਨ 1971 ਦੇ ਭਾਰਤ ਪਾਕ ਯੁੱਧ ਵਿਚ ਬਹਾਦਰੀ ਨਾਲ ਲੜਨ ਵਾਲੇ ਸੈਨਿਕਾਂ ਨੂੰ ਖਾਸ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਜੰਗ ਦੌਰਾਨ ਜ਼ਖ਼ਮੀ ਹੋਏ ਸਾਬਕਾ ਸੈਨਿਕਾਂ, ਸੈਨਾ ਮੈਡਲ ਹਾਸਲ ਕਰਨ ਵਾਲਿਆਂ ਅਤੇ ਸਰਵਿਸ ਲੈਵਲ ਦੇ ਖਿਡਾਰੀਆਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਬ੍ਰਿਗੇਡੀਅਰ ਪੀਐੱਮ ਬਾਲੀ ਸੇਵਾ ਮੁਕਤ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਸੈਨਿਕਾਂ ਦੀਆਂ ਇਸ ਤਰ੍ਹਾਂ ਦੀਆਂ ਮਿਲਣੀਆਂ ਸੈਨਿਕ ਭਾਈਚਾਰੇ ਵਿਚ ਏਕਤਾ ਅਤੇ ਭਰਾਤਰੀ ਭਾਵਨਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਮੇਟੀ ਵੱਲੋਂ ਤੀਸਰਾ ਮਿਲਣੀ ਸਮਾਗਮ ਸਫ਼ਲਤਾਪੂਰਵਕ ਕਰਵਾਉਣ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਪਰਬਤ ਅਲੀ ਵੈੱਲਫੇਅਰ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਬਾਰੇ ਵੀ ਸਾਬਕਾ ਸੈਨਿਕਾਂ ਨੂੰ ਜਾਣੂੰ ਕਰਵਾਇਆ। ਸਮਾਗਮ ਦੀ ਸਟੇਜ ਸਾਂਭਣ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਮਾਸਟਰ ਰਜਿੰਦਰ ਸਿੰਘ ਸੇਵਾ ਮੁਕਤ ਨੇ ਬੜੀ ਸੁਚੱਜੀ ਢੰਗ ਨਾਲ ਨਿਭਾਈ। ਇਸ ਮੌਕੇ ਕਰਨਲ ਰਾਜਿੰਦਰਾ ਦਿਆਲ, ਡਾ. ਜੋਗਿੰਦਰ ਸਿੰਘ ਕੁੱਲੇਵਾਲ, ਸੂਬੇਦਾਰ ਮੇਜਰ ਆਨਰੇਰੀ ਲੈਫਟੀਨੈਂਟ ਸੁਰਜੀਤ ਸਿੰਘ ਆਨ ਡਿਊਟੀ ਮੌਜੂਦ ਸਨ। ਸਮਾਗਮ ਵਿਚ ਕਮੇਟੀ ਦੇ ਹੋਰ ਮੈਂਬਰਾਂ ਵਿਚ ਸੂਬੇਦਾਰ ਨਛੱਤਰ ਸਿੰਘ ਸੇਵਾ ਮੁਕਤ, ਆਨਰੇਰੀ ਕੈਪਟਨ ਪਿਰਥੀ ਸਿੰਘ ਸੇਵਾ ਮੁਕਤ, ਆਨਰੇਰੀ ਕੈਪਟਨ ਇਕਬਾਲ ਸਿੰਘ ਸੇਵਾ ਮੁਕਤ, ਸੂਬੇਦਾਰ ਸੋਹਣ ਸਿੰਘ ਸੇਵਾ ਮੁਕਤ, ਸੂਬੇਦਾਰ ਸੁਰਜੀਤ ਸਿੰਘ ਸੇਵਾ ਮੁਕਤ, ਸੀਐੱਚਐੱਮ ਮੱਖਣ ਸਿੰਘ ਸੇਵਾ ਮੁਕਤ, ਸੀਐੱਚਐਮ ਜਗਜੀਵਨ ਸਿੰਘ ਸੇਵਾ ਮੁਕਤ, ਹਵਾਲਦਾਰ ਗੁਰਮੇਲ ਸਿੰਘ ਸੇਵਾ ਮੁਕਤ, ਹਵਾਲਦਾਰ ਸਤਵਿੰਦਰ ਸਿੰਘ ਸੇਵਾ ਮੁਕਤ ਅਤੇ ਹਵਾਲਦਾਰ ਪਲਵਿੰਦਰ ਸਿੰਘ ਸੇਵਾ ਮੁਕਤ ਸਮੇਤ ਹੋਰ ਕਈ ਸਾਬਕਾ ਸੈਨਿਕ ਹਾਜ਼ਰ ਸਨ। ਸਮਾਗਮ ਦੇ ਅੰਤ ’ਤੇ ਸਾਰੇ ਸਾਬਕਾ ਸੈਨਿਕਾਂ ਨੇ ਇਕ ਦੂਜੇ ਨਾਲ ਮਿਲ ਕੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਮਿਲਣੀ ਸਮਾਗਮ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ।