ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮ ਕਰਵਾਇਆ
ਸਮੂਹ ਅਖੰਡ ਕੀਰਤਨੀ ਜੱਥਾ ਮੋਗਾ
Publish Date: Fri, 03 Apr 2026 03:16 PM (IST)
Updated Date: Sat, 04 Apr 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਸਮੂਹ ਅਖੰਡ ਕੀਰਤਨੀ ਜੱਥਾ ਮੋਗਾ ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵੱਖ ਵੱਖ ਗੁਰਦੁਆਰਿਆਂ ਵਿਚ ਇਕ ਹਫ਼ਤਾ ਸ਼ਾਮ ਦੇ ਅਖੰਡ ਕੀਰਤਨ ਅਤੇ ਰੈਣਸਬਾਈ ਕੀਰਤਨ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੁਸਾਂਝ ਰੋਡ ਮੋਗਾ ਵਿਖੇ ਕਰਵਾਇਆ ਗਿਆ। ਰਹਿਰਾਸ ਦੇ ਪਾਠ ਉਪਰੰਤ ਪ੍ਰੋ: ਦੀਪਿੰਦਰ ਸਿੰਘ ਪਟਿਆਲਾ, ਗੁਰਮਿੰਦਰ ਸਿੰਘ ਸਿੰਘਾਪੁਰ, ਗੁਰਸ਼ਰਨ ਸਿੰਘ ਫਰੀਦਾਬਾਦ, ਭਗਤਜੋਤ ਸਿੰਘ ਅਤੇ ਗੁਰਪ੍ਰੀਤ ਸਿੰਘ ਨਿਊਯਾਰਕ, ਲਿਵਤਾਰ ਸਿੰਘ ਕੈਲਗਰੀ, ਕਮਲਜੀਤ ਸਿੰਘ, ਤਨਵੀਰ ਦਿੱਲੀ, ਬੀਬੀ ਕੁਲਵਿੰਦਰ ਕੌਰ ਜੰਮੂ, ਨਵਨੀਤ ਕੌਰ, ਦੀਦਾਰ ਸਿੰਘ ਪਟਿਆਲਾ, ਮਲਕੀਤ ਸਿੰਘ ਹੁਸ਼ਿਆਰਪੁਰ, ਬੀਬੀ ਜਸਵਿੰਦਰ ਕੌਰ ਕੈਨੇਡਾ, ਪ੍ਰਿਤਪਾਲ ਸਿੰਘ ਬਠਿੰਡਾ, ਗੁਰਸਹਿਜ ਕੌਰ ਕਪੂਰਥਲਾ, ਨਵਅਰਸ਼ਦੀਪ ਸਿੰਘ, ਗੁਰਸਾਹਿਬ ਸਿੰਘ, ਸਤਿਨਾਮ ਸਿੰਘ, ਜੀਤ ਸਿੰਘ ਗੁਰਦਾਸਪੁਰ ਅਤੇ ਪਰਮਿੰਦਰ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਅਖ਼ੀਰ ਵਿਚ ਪਰਮਿੰਦਰ ਸਿੰਘ ਖ਼ਾਲਸਾ ਅਖੰਡ ਕੀਰਤਨੀ ਜੱਥਾ ਮੋਗਾ ਨੇ ਦੱਸਿਆ ਕਿ ਇਸ ਸਮਾਗਮ ਵਿਚ 49 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਜੱਥੇ ਦਾ ਮੁੱਖ ਮਕਸਦ ਨਾਮ ਬਾਣੀ ਨਾਲ ਜੋੜਨਾ ਅਤੇ ਅੰਮ੍ਰਿਤ ਸੰਚਾਰ ਕਰਨਾ ਹੈ। ਇਸ ਮੌਕੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜੋੜਿਆਂ ਦੀ ਸੇਵਾ ਖ਼ਾਲਸਾ ਸੇਵਾ ਸੁਸਾਇਟੀ, ਸਟੇਜ ਸਜਾਉਣ ਦੀ ਸੇਵਾ ਮੀਰੀ ਪੀਰੀ ਗੱਤਕਾ ਅਖਾੜਾ, ਜਲ ਦੀ ਸੇਵਾ ਭਾਈ ਘਨ੍ਹੱਈਆ ਜੀ ਜਲ ਸੇਵਾ ਅਤੇ ਵੱਖ ਵੱਖ ਨੁਮਾਇੰਦਿਆਂ ਨੇ ਸੇਵਾਵਾਂ ਨਿਭਾਈਆਂ। ਇਸ ਸਮਾਗਮ ’ਚ ਡਾ. ਅਮਰਜੀਤ ਸਿੰਘ, ਰਜਿੰਦਰ ਸਿੰਘ, ਨਵਤੇਜ ਸਿੰਘ, ਬਲਜਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਤਨਵੀਰ ਸਿੰਘ, ਨਿਮਰਤ ਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਵਿੰਦਰ ਸਿੰਘ ਹਰਦੇਵ ਸਿੰਘ, ਪ੍ਰਭਜੋਤ ਸਿੰਘ, ਰਣਜੀਤ ਸਿੰਘ, ਮਨਿੰਦਰ ਸਿੰਘ, ਮਨਦੀਪ ਸਿੰਘ ਜਗਤਾਰ ਸਿੰਘ, ਅਵਤਾਰ ਸਿੰਘ, ਗੁਰਜੀਤ ਸਿੰਘ, ਦਲਵੀਰ ਸਿੰਘ, ਹਰਨੂਰ ਸਿੰਘ, ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਪੰਚਾਇਤ ਅਫ਼ਸਰ ਆਦਿ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਦੌਰਾਨ ਪ੍ਰਦੇਸੀ ਫਾਊਂਡੇਸਨ ਵੱਲੋਂ ਮੈਡੀਕਲ ਦੀ ਸੇਵਾ ਕੀਤੀ ਗਈ।