ਪ੍ਰਧਾਨ ਗਟਰਾ ਦੇ ਜਨਮ ਦਿਨ ’ਤੇ ਲਾਇਆ ਖੂਨਦਾਨ ਕੈਂਪ
ਨਿਹਾਲ ਸਿੰਘ ਵਾਲਾ ਦੀ ਨਗਰ ਪੰਚਾਇਤ
Publish Date: Sat, 14 Feb 2026 04:32 PM (IST)
Updated Date: Sun, 15 Feb 2026 04:03 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਨਿਹਾਲ ਸਿੰਘ ਵਾਲਾ ਦੀ ਨਗਰ ਪੰਚਾਇਤ ਦੇ ਪ੍ਰਧਾਨ ਜਗਦੀਪ ਸਿੰਘ ਗਟਰਾ ਦੇ ਜਨਮ ਦਿਨ ਨੂੰ ਸਮਰਪਿਤ ਛੇਵਾਂ ਖ਼ੂਨਦਾਨ ਕੈਂਪ ਮੰਡੀ ਨਿਹਾਲ ਸਿੰਘ ਵਾਲਾ ਦੀ ਪੁਰਾਣੀ ਅਨਾਜ ਮੰਡੀ ’ਚ ਉਨ੍ਹਾਂ ਦੀ ਦੁਕਾਨ ਅੱਗੇ ਲਗਾਇਆ ਗਿਆ। ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਏ ਗਏ ਪ੍ਰਭਾਵਸ਼ਾਲੀ ਕੈਂਪ ਦਾ ਉਦਘਾਟਨ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਰਿਬਨ ਕੱਟ ਕੇ ਕੀਤਾ। ਜਗਰਾਓਂ ਦੇ ਕੋਕਲਾ ਹਸਪਤਾਲ ਦੀ ਬਲੱਡ ਬੈਂਕ ਟੀਮ ਵੱਲੋਂ 320 ਵਿਅਕਤੀਆਂ ਦਾ ਖ਼ੂਨ ਇਕੱਤਰ ਕੀਤਾ ਗਿਆ। ਇਸ ਮੌਕੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ ਜੋ ਹਰ ਤੰਦਰੁਸਤ ਬਾਲਗ ਵਿਅਕਤੀ ਨੂੰ ਕਰਨਾ ਚਾਹੀਦਾ ਹੈ। ਦਾਨੀਆਂ ਵੱਲੋਂ ਦਿੱਤੇ ਖ਼ੂਨ ਨਾਲ ਹਾਦਸਿਆਂ ਚ ਜਖ਼ਮੀ ਵਿਅਕਤੀਆਂ ਅਤੇ ਨਾਮੁਰਾਦ ਬਿਮਾਰੀਆਂ ਦੀ ਗ੍ਰਿਫ਼ਤ ਵਿਚ ਆਏ ਲੋੜਵੰਦਾਂ ਦੀਆਂ ਬੇਹੱਦ ਕੀਮਤੀ ਜਾਨਾਂ ਬਚਾਈਆਂ ਜਾਣੀਆਂ ਸੰਭਵ ਹਨ। ਵਿਧਾਇਕ ਬਿਲਾਸਪੁਰ ਨੇ ਪ੍ਰਧਾਨ ਗਟਰਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸਮਾਜ ਦੇ ਚੇਤਨ ਵਿਅਕਤੀਆਂ ਨੂੰ ਇਸ ਤੋਂ ਪ੍ਰੇਰਣਾ ਲੈ ਕੇ ਨੇਕ ਕਾਰਜ ਵਿਚ ਸ਼ਾਮਿਲ ਹੋਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਅਜੇ ਤੱਕ ਮਨੁੱਖੀ ਖ਼ੂਨ ਦਾ ਸਾਇੰਸ ਵੱਲੋਂ ਕੋਈ ਬਦਲ ਤਿਆਰ ਨਹੀਂ ਕੀਤਾ ਜਾ ਸਕਿਆ। ਇਹੋ ਕਾਰਨ ਹੈ ਕਿ ਵੱਧ ਤੋਂ ਵੱਧ ਖ਼ੂਨ ਦੀ ਲੋੜ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੱਤਪਾਲ ਸਿੰਘ ਭੋਲਾ, ਪ੍ਰਿੰਸੀਪਲ ਸੁਖਚੈਨ ਸਿੰਘ ਢਿੱਲੋਂ, ਪ੍ਰਵੀਨ ਕੁਮਾਰ ਡੋਡ, ਪ੍ਰਧਾਨ ਪ੍ਰਦੀਪ ਕੁਮਾਰ ਬਿੱਟੂ, ਗੁਲਸ਼ਨ ਗਰਗ, ਪ੍ਰਧਾਨ ਜਤਿਨ ਸਿੰਗਲਾ, ਪ੍ਰਵੀਨ ਕੁਮਾਰ ਬਾਂਸਲ, ਐਡਵੋਕੇਟ ਬਬਨ ਗੋਇਲ, ਰੇਸ਼ਮ ਸਿੰਘ ਮਾਨ, ਪਾਲਾ ਸਿੰਘ ਐੱਮਸੀ, ਹੈਪੀ ਮੋਬਾਈਲਾਂ ਵਾਲਾ, ਸੱਤਪਾਲ ਕਿਤਾਬਾਂ ਵਾਲਾ, ਕਰਨਵੀਰ ਸਿੰਘ ਧਾਲੀਵਾਲ, ਵਿਜੇ ਕੁਮਾਰ ਗਰਗ ਸਾਬਕਾ ਪੰਚ, ਸਰਪੰਚ ਜਸਮੇਲ ਸਿੰਘ ਰਾਜੂ ਠੇਕੇਦਾਰ, ਪ੍ਰਿੰਸ ਗਰਗ, ਸੱਤਪਾਲ ਸਿੰਘ ਭੋਲਾ, ਪਿਊਸ਼ ਗਰਗ, ਗੁਰਸੇਵਕ ਸਿੰਘ ਘੜਿਆਲ, ਐਡਵੋਕੇਟ ਗੌਤਮ ਗੋਇਲ, ਕੁਲਵੰਤ ਸਿੰਘ ਗਰੇਵਾਲ ਬਲਾਕ ਸੰਮਤੀ ਮੈਂਬਰ, ਆਸ਼ੂ ਸਿੰਗਲਾ, ਮੁਨੀਮ ਵਿੱਕੀ, ਦੀਪਾ ਓਪੀ ਵਾਲਾ, ਸਨੀ ਧਾਲੀਵਾਲ, ਸਤਨਾਮ ਸਿੰਘ ਸਿੱਧੂ, ਮੁਨੀਸ਼ ਗੋਇਲ, ਲਾਡੀ ਧਾਲੀਵਾਲ ਅਤੇ ਪੋਨੀ ਆਦਿ ਹਾਜ਼ਰ ਸਨ।