ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ, 2 ਦੀ ਭਾਲ ਜਾਰੀ
ਮਾਨਯੋਗ ਡੀਜੀਪੀ ਪੰਜਾਬ, ਪੁਲਿਸ ਵੱਲੋਂ ਕਾਬੂ ਕੀਤੇ ਬੈਟਰੀਆਂ ਤੇ ਡੀਜ਼ਲ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ।
Publish Date: Wed, 18 Feb 2026 03:55 PM (IST)
Updated Date: Thu, 19 Feb 2026 04:01 AM (IST)

ਕਾਬੂ ਕੀਤੇ ਵਿਅਕਤੀਆਂ ਪਾਸੋਂ 2 ਬੈਟਰੀਆਂ ਅਤੇ 25 ਲੀਟਰ ਡੀਜ਼ਲ ਬਰਾਮਦ ਸਵਰਨ ਗੁਲਾਟੀ ਪੰਜਾਬੀ ਜਾਗਰਣ, ਮੋਗਾ : ਮਾਨਯੋਗ ਡੀਜੀਪੀ ਪੰਜਾਬ, ਅਜੇ ਗਾਂਧੀ ਐੱਸਐੱਸਪੀ ਮੋਗਾ ਅਤੇ ਜਸਵਰਿੰਦਰ ਸਿੰਘ ਉਪ ਕਪਤਾਨ ਪੁਲੀਸ ਧਰਮਕੋਟ ਦੇ ਦਿਸ਼ਾ ਨਿਰਦੇਸ਼ਾ ਤਹਿਤ ਕੰਮ ਕਰਦੇ ਹੋਏ ਧਰਮਕੋਟ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਸਬਡਿਵੀਜ਼ਨ ਧਰਮਕੋਟ ਪੁਲਿਸ ਵੱਲੋਂ ਲੁਟਾਂ ਖੋਹਾਂ ਅਤੇ ਚੋਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 2 ਬੈਟਰੀਆਂ ਕੀਮਤ 15000 ਅਤੇ 25 ਲੀਟਰ ਚੋਰੀ ਕੀਤਾ ਡੀਜ਼ਲ ਬਰਾਮਦ ਕੀਤਾ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦ ਹੋਏ ਡੀਐੱਸਪੀ ਜਸਵਰਿੰਦਰ ਸਿੰਘ ਧਰਮਕੋਟ ਨੇ ਦੱਸਿਆ ਕਿ ਮਿਤੀ 12.02.2026 ਨੂੰ ਸੁਲੇਸ ਕੁਮਾਰ ਪੁੱਤਰ ਉਮ ਪ੍ਰਕਾਸ਼ ਯਾਦਵ ਵਾਸੀ ਮੁਹੱਲਾ ਖੇਤਾ ਤਹਿਸੀਲ ਸਿਲੋਹਾਬਾਦ ਜ਼ਿਲ੍ਹਾ ਫ਼ਿਰੋਜਾਬਾਦ ਉੱਤਰ ਪ੍ਰਦੇਸ਼ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ ਜੀਆਰ ਇਨਫਰੋ ਪ੍ਰੋਜੈਕਟ ਲਿਮ: ਉਦੇਪੁਰ ਕੰਪਨੀ ਵਿਚ ਮਨੇਜਰ ਲੱਗਾ ਹੋਇਆ ਹੈ। ਜਿਸ ਦੇ ਥੱਲੇ 25/35 ਮਸ਼ੀਨਾਂ ਅਤੇ ਲੇਬਰ ਕੰਮ ਕਰਦੀ ਹੈ ਜੋ ਮਸ਼ੀਨਾਂ ਬੈਟਰੀ ’ਤੇ ਚੱਲਦੀਆਂ ਹਨ ਜੋ ਮਿਤੀ 11.2.2026 ਨੂੰ ਉਸਦਾ ਡਰਾਇਵਰ ਕੰਪਨੀ ਦੀ ਗੱਡੀ ਨੰਬਰ ਐੱਮਪੀ 43 ਜੀ 4322 ਮਾਰਕਾ ਟਾਟਾ ਵਿਚ ਕਰੀਬ 24 ਬੈਟਰੀਆਂ ਰੱਖ ਕੇ ਕੰਪਨੀ ਦੇ ਕੈਂਪ ਪਿੰਡ ਚਾਬ ਵਿਖੇ ਜਾ ਰਿਹਾ ਸੀ ਤਾਂ ਵਕਤ ਕਰੀਬ 7.40 ਸ਼ਾਮ ਦਾ ਹੋਵੇਗਾ ਇਸ ਦੌਰਾਨ 5 ਅਣਪਛਾਤੇ ਵਿਅਕਤੀਆਂ ਵੱਲੋਂ ਗੱਡੀ ਰੁਕਵਾ ਕੇ ਡਰਾਇਵਰ ਨਾਲ ਧੱਕਾ ਮੁੱਕੀ ਕਰਕੇ ਉਸ ਪਾਸੋਂ ਗੱਡੀ ਦੀ ਚਾਬੀ ਅਤੇ ਉਸ ਦਾ ਮੋਬਾਇਲ ਖੋਹ ਲਿਆ ਅਤੇ ਉਥੋਂ ਗੱਡੀ ਲੈ ਕੇ ਫ਼ਰਾਰ ਹੋ ਗਏ। ਉਸ ਨੂੰ ਪਤਾ ਲੱਗਣ ’ਤੇ ਮੌਕਾ ਪਰ ਪੁੱਜ ਕੇ ਡਰਾਇਵਰ ਨੂੰ ਨਾਲ ਲੈ ਕੇ ਗੱਡੀ ਵਿਚ ਕੰਪਨੀ ਵੱਲੋਂ ਲਗਾਏ ਜੀਪੀਐੱਸ ਦੀ ਮੱਦਦ ਨਾਲ 1 ਘੰਟੇ ਬਾਅਦ ਪਿੰਡ ਬਡੂਵਾਲ ਤੋਂ ਗੱਡੀ ਲੱਭ ਲਈ ਪਰ ਉਸ ਵਿਚ ਬੈਟਰੀਆਂ ਨਹੀਂ ਸਨ । ਜਿਸ ਪਰ ਪੁਲੀਸ ਵੱਲੋਂ ਇਤਲਾਹ ਪਰ ਤੁਰੰਤ ਕਾਰਵਾਈ ਕਰਕੇ ਮੁਕੱਦਮਾ ਨੰਬਰ 41 ਮਿਤੀ 12.02.2026/304 ਬੀਐੱਨਐੱਸ ਥਾਣਾ ਧਰਮਕੋਟ ਦਰਜ ਕੀਤਾ ਅਤੇ ਅਰੋਪੀਆਂ ਦੀ ਭਾਲ ਕਰਨੀ ਜਾਰੀ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਮੋਗਾ ਪੁਲਿਸ ਵੱਲੋਂ ਉਕਤ ਮੁਕਦਮੇ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਅਰੋਪੀਆਂ ਨੂੰ ਟੈਕਨੀਕਲ ਢੰਗ ਨਾਲ ਟਰੇਸ ਕੀਤਾ ਅਤੇ ਅਰੋਪੀ ਲਖਵੀਰ ਸਿੰਘ ਉਰਫ਼ ਲੱਖਾ, 2 ਗੁਰਜੰਟ ਸਿੰਘ ਉਰਫ਼ ਜੱਟਾ, 3 ਮਨਪ੍ਰੀਤ ਸਿੰਘ ਉਰਫ਼ ਮੰਨਾ ਵਾਸੀ ਸੈਦ ਜਲਾਲਪੁਰ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 2 ਬੈਟਰੀਆਂ ਕੀਮਤ 15000 ਅਤੇ 25 ਲੀਟਰ ਚੋਰੀ ਕੀਤਾ ਡੀਜ਼ਲ ਬਰਾਮਦ ਕੀਤਾ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਅਰੋਪੀਆਂ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਵੱਲੋਂ ਪਹਿਲਾ ਮਿਤੀ 18, 19-11-2025 ਦੀ ਦਰਮਿਆਨੀ ਰਾਤ ਨੂੰ ਨਵੇਂ ਬਣ ਰਹੇ ਭਾਰਤ ਮਾਲਾ ਰੋਡ ਪਰ ਖੜ੍ਹੇ ਪੋਪ ਲਾਇਨ ਦੀਆਂ ਦੋ ਬੈਟਰੀਆਂ, ਰੋਲਰ ਦੀਆਂ ਦੋ ਬੈਟਰੀਆਂ, ਦੋ ਬੈਟਰੀਆਂ ਦੋ ਟਰੈਕਟਰ ਮਹਿੰਦਰਾ ਅਤੇ ਪੋਪ ਲਾਇਨ ਮਸ਼ੀਨ ਵਿਚ 100 ਲੀਟਰ ਡੀਜ਼ਲ ਅਤੇ 610 ਮੀਟਰ ਇਲੈਕਟ੍ਰਿਕ ਕੇਬਲਾਂ ਚੋਰੀ ਕੀਤੀਆਂ ਸਨ। ਜਿਸ ਸਬੰਧੀ ਪਹਿਲਾ ਹੀ ਮੁੱਕਦਮਾ ਨੰਬਰ 336 ਮਿਤੀ 20.12.2025 ਅ/ਧ 331 (4), 305 (2) ਬੀਐੱਨਐੱਸ ਥਾਣਾ ਧਰਮਕੋਟ ਸੀ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਪੇਸ਼ ਕਰਕੇ 2 ਦਿਨ ਪੁਲਿਸ ਰੀਮਾਂਡ ਹਾਸਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਅਰੋਪੀਆਂ ਨੂੰ ਕੱਲ ਫਿਰ ਮਾਨਯੋਗ ਅਦਾਲਤ ਪੇਸ਼ ਕਰਕੇ ਹੋਰ ਪੁਲਿਸ ਰੀਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਫ਼ਰਾਰ ਹੋਏ ਸਾਥੀ ਮੇਜਰ ਸਿੰਘ ਵਾਸੀ ਸੈਦ ਜਲਾਲਪੁਰ ਅਤੇ ਲਾਡੀ ਵਾਸੀ ਚੱਕ ਪਿੱਪਲੀਆਂ ਦਰਿਆਉਂ ਪਾਰ ਦੀ ਗਿਫ਼ਤਾਰੀ ਅਜੇ ਬਾਕੀ ਹੈ।