ਇਲੈਕਟ੍ਰੋਹੋਮਿਓਪੈਥਿਕ ਦਵਾਈਆਂ ਬਾਰੇ ਵਿਚਾਰ ਸਾਂਝੇ ਕੀਤੇ
ਬੀਤੇ ਦਿਨੀ 2 ਦਿਨ ਦਾ ਤੀਸਰਾ
Publish Date: Sat, 14 Feb 2026 03:51 PM (IST)
Updated Date: Sun, 15 Feb 2026 04:00 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਬੀਤੇ ਦਿਨੀ 2 ਦਿਨ ਦਾ ਤੀਸਰਾ ਮੈਗਾ ਸੈਮੀਨਾਰ ਸਿਟੀ ਨਾਗਪੁਰ (ਮਹਾਰਾਸ਼ਟਰ) ਵਿਖੇ ਹੋਟਲ ਓਰੀਐਂਟ ਤਿਆਬਾ ਵਿਖੇ ਡਾ. ਨਾਨਾ ਸਿਲੋਕਰ ਦੇ ਦਿਸਾ ਨਿਰਦੇਸ਼ ਅਨੁਸਾਰ ਹੋਇਆ ਜਿਸ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਰੈਬੀਸਨ ਇੰਡੀਆ ਇਲੈਕਟ੍ਰੋਹੋਮਿਓ ਫਾਰਮਾ ਦੇ ਚੇਅਰਪਰਸਨ ਡਾ. ਸੰਜੀਵ ਸ਼ਰਮਾ ਹਿਮਾਚਲ ਪ੍ਰਦੇਸ਼ (ਚੰਬਾ) ਅਤੇ ਉਨ੍ਹਾਂ ਦੇ ਸਪੁੱਤਰ ਡਾ. ਸਨਮ ਸ਼ਰਮਾ ਅਤੇ ਈਡੀਐੱਮਏ ਪੰਜਾਬ ਟੀਮ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ, ਡਾ. ਕਮਲਜੀਤ ਕੌਰ ਸੇਖੋਂ, ਕੋਰ ਕਮੇਟੀ ਮੈਂਬਰ ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ, ਪ੍ਰਧਾਨ ਡਾ. ਜਗਮੋਹਣ ਸਿੰਘ ਧੂੜਕੋਟ, ਜਰਨਲ ਸਕੱਤਰ ਪਰਮਿੰਦਰ ਪਾਠਕ ਰਾਏਕੋਟ, ਅੰਮ੍ਰਿਤ ਫਾਰਮਾ ਦੇ ਮੁੱਖ ਡਾ. ਜਗਜੀਤ ਸਿੰਘ ਗਿੱਲ ਪਹੁੰਚੇ। ਸਟੇਜ ਸੈਕਟਰੀ ਡਾ. ਤਨਿਸ਼ਕਾ ਚਾਨੇ ਨੇ ਨਿਭਾਈ ਇਸ ਦੋ ਦਿਨ ਦੇ ਸੈਮੀਨਾਰ ਵਿਚ ਟੈਂਪਰਾਮੈਂਟ ਬਾਰੇ, ਨਾੜੀ ਜਾਂਚ ਬਾਰੇ , ਇਲੈਕਟ੍ਰੋਹੋਮਿਉਪੈਥਿਕ ਪੌਦਿਆ ਬਾਰੇ, ਜਰਨਲ ਪ੍ਰੈਕਟਿਸ ਬਾਰੇ ਇਲੈਕਟ੍ਰੋਹੋਮਿਉਪੈਥਿਕ ਦਵਾਈਆਂ ਬਾਰੇ ਜਾਣਕਾਰੀ ਸਾਂਝਾ ਕੀਤੀ ਗਈ। ਇਸ ਸਮੇਂ ਡਾ ਸੰਜੀਵ ਸ਼ਰਮਾ ਨੇ ਦੱਸਿਆ ਕਿ ਇਹ ਦਵਾਈਆਂ ਕੁਦਰਤੀ ਪੌਦਿਆਂ ਦੇ ਅਰਕ ਤੋਂ ਤਿਆਰ ਹੁੰਦੀਆਂ ਹਨ ਇਨ੍ਰਾਂ ਦਾ ਕੋਈ ਸਾਈਡਇਫੈਕਟ ਨਹੀਂ ਹੁੰਦਾ। ਇਸ ਸੈਮੀਨਾਰ ਵਿਚ ਕਰੀਬ 100 ਦੇ ਕਰੀਬ ਇਲੈਕਟ੍ਰੋਹੋਮਿਉਪੈਥਿਕ ਡਾਕਟਰਾਂ ਨੇ ਭਾਗ ਲਿਆ ਇਸ ਸੈਮੀਨਾਰ ਵਿਚ ਅਲੱਗ ਅਲੱਗ ਡਾ. ਸਹਿਬਾਨ ਨੇ ਗੁਰਦੇ ਫੇਲ, ਲਿਵਰ ਫੇਲ, ਬਾਂਝਪਨ, ਮਸਕੂਲਰ ਡਿਸਟਰੌਫੀ, ਸ਼ੂਗਰ, ਆਪਣੇ ਕਲੀਨੀਕਲ ਤਜ਼ੁਰਬੇ ਸਾਂਝੇ । ਇਸ ਸਮੇਂ ਡਾ. ਆਰਸੀ ਪਰਜਾਪਤੀ, ਡਾ. ਅਰਪਿਤਾ ਚਾਨੇ, ਡਾ. ਲਤਾ ਖੋਕਲੇ, ਡਾ. ਸੁਮਿਤਾ ਮੰਡੇਰ, ਡਾ. ਕਾਇਲਸ ਰੋਡੇ, ਡਾ. ਪਰਸ਼ਾਤ ਮੰਗਟੇ, ਡਾ. ਨੰਨਦਾ ਸਲੋਕਰ, ਡਾ. ਅਰਚਨਾ ਜੈਨ, ਡਾ. ਰਤਨਾ ਮੌਤਗਾਰੇ, ਡਾ. ਜੋਗਿੰਦਰ ਵਰਕਾਢੇ, ਡਾ. ਜੱਸ ਸਲੋਕਰ ਅਤੇ ਡਾ. ਸੁਭਮ ਰੋਡੇ ਆਦਿ ਮੌਜੂਦ ਸਨ।