- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੂਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ

ਅਰੁਨ ਸੇਖਰੀ ਡਿਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਤੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਭੂਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀ ਗਰਾਊਂਡ ਵਿਚ ਸਪੋਰਟਸ ਅਤੇ ਸ਼ੋਸਲ ਵੈੱਲਫੇਅਰ ਸੁਸਾਇਟੀ ਵੱਲੋਂ ਸਾਬਕਾ ਮੰਤਰੀ ਪੰਜਾਬ ਮਲਕੀਤ ਸਿੰਘ ਸਿੱਧੂ ਦੀ ਯਾਦ ਵਿਚ ਤਿੰਨ ਰੋਜ਼ਾ 26ਵਾਂ ਚੈਂਪੀਅਨ ਟਰਾਫੀ ਹਾਕੀ ਟੂਰਨਾਮੈਂਟ ਆਯੋਜਿਤ ਕੀਤਾ ਗਿਆ। ਇਸ ਟੂਰਨਾਮੈਂਟ ਵਿਚ ਅਰੁਨ ਸੇਖਰੀ ਡਿਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ, ਡੀ.ਸੀ ਮੋਗਾ ਸਾਗਰ ਸੇਤੀਆ, ਜਸਪਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਰ (ਜ) ਮੋਗਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਵ: ਮਲਕੀਤ ਸਿੰਘ ਸਿੱਧੂ ਦੀ ਫੋਟੋ ’ਤੇ ਫੁੱਲ ਅਰਪਿਤ ਕਰਕੇ ਸਰਧਾਂਜਲੀ ਭੇਂਟ ਕੀਤੀ। ਉਨ੍ਹਾਂ ਹਾਕੀ ਗਰਾਊਂਡ ਵਿਚ ਟੀਮਾਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਮੈਚ ਆਰੰਭ ਕਰਨ ਲਈ ਅਸ਼ੀਰਵਾਦ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਐਸਡੀਐਮ. ਧਰਮਕੋਟ ਹਿਤੇਸ਼ਵੀਰ ਗੁਪਤਾ, ਐਸਡੀਐਮ. ਬਾਘਾਪੁਰਾਣਾ ਸਾਰੰਗਪ੍ਰੀਤ ਸਿੰਘ ਔਜਲਾ, ਮੁੱਖ ਮੰਤਰੀ ਫੀਲਡ ਅਫ਼ਸਰ ਗਗਨਦੀਪ ਸਿੰਘ ਵੀ ਹਾਜ਼ਰ ਸਨ। ਅਰੁਨ ਸੇਖਰੀ ਡਿਵੀਜ਼ਨਲ ਕਮਿਸ਼ਨਰ ਫਿਰੋਜ਼ਪੁਰ ਨੇ ਸੁਸਾਇਟੀ ਦੇ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਖੇਡ ਭਾਵਨਾਂ ਨਾਲ ਖੇਡਣ ਲਈ ਪ੍ਰੇਰਣਾ ਦਿੱਤੀ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਕਰਦਿਆਂ ਕਿਹਾ ਖੇਡਾਂ ਲਈ ਵਧੇਰੇ ਉਪਰਾਲੇ ਕਰਨੇ ਜ਼ਰੂਰੀ ਹਨ। ਉਨ੍ਹਾਂ ਖਿਡਾਰੀਆਂ ਨੂੰ ਖੇਡਾਂ ਨਾਲ ਜੁੜੇ ਰਹਿਣ ਲਈ ਕਿਹਾ। ਡੀ.ਸੀ ਮੋਗਾ ਸਾਗਰ ਸੇਤੀਆ ਨੇ ਇਸ ਟੂਰਨਾਮੈਂਟ ਵਿਚ ਸ਼ਾਮਲ ਹੋ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮਲਕੀਤ ਸਿੰਘ ਸਿੱਧੂ ਅਗਾਂਹਵਧੂ ਸੋਚ ਮਾਲਕ ਸਨ। ਉਨ੍ਹਾਂ ਬਾਘਾਪੁਰਾਣੇ ਹਲਕੇ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕੀਤਾ ਤੇ ਹੁਣ ਉਨ੍ਹਾਂ ਦੇ ਸਪੁੱਤਰ ਬੇਅੰਤ ਸਿੰਘ ਸਿੱਧੂ ਬਤੌਰ ਐਸਡੀਐਮ ਮਲਕੀਤ ਸਿੰਘ ਸਿੱਧੂ ਦੀ ਸੋਚ ’ਤੇ ਪਹਿਰਾ ਦੇ ਰਹੇ ਹਨ। ਐਸਡੀਐਮ. ਬੇਅੰਤ ਸਿੰਘ ਸਿੱਧੂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਹੀ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਹਮੇਸ਼ਾ ਖੇਡ ਮੈਦਾਨਾਂ ਨਾਲ ਜੁੜੀ ਰਹੇ ਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ। ਚੇਅਰਮੈਨ ਅਤੇ ਨੈਸਲੇ ਐਡਵਾਈਜ਼ਰ ਜਸਪਾਲ ਸਿੰਘ ਸਿੱਧੂ ਨੇ ਗੱਲਬਾਤ ਕਰਦੇ ਦਸਿਆ ਕਿ ਹਾਕੀ ਟੂਰਨਾਮੈਂਟ ਵਿਚ ਪੰਜਾਬ ਵਿਚੋਂ ਲੜਕਿਆਂ ਦੀਆਂ 10 ਅਤੇ ਲੜਕੀਆਂ ਦੀਆਂ 6 ਟੀਮਾਂ ਭਾਗ ਲੈ ਰਹੀਆਂ ਹਨ। ਅੱਜ ਦੇ ਮੈਚਾਂ ਵਿਚ ਮੋਗਾ ਅਤੇ ਲੁਧਿਆਣਾ ਦੀਆਂ ਟੀਮਾਂ ’ਚੋਂ 01 ਗੋਲ ’ਤੇ ਮੋਗਾ ਟੀਮ ਜੇਤੂ ਰਹੀ। ਫਰੀਫ਼ਕੋਟ ਅਤੇ ਸ਼ੀ੍ ਮੁਕਤਸਰ ਸਾਹੀਬ ਦੇ ਮੈਚ ਵਿਚ 5-1 ਤੇ ਸ਼ੀ੍ ਮੁਕਤਸਰ ਸਾਹਿਬ ਦੀ ਟੀਮ ਜੇਤੂ ਰਹੀ। ਇਸ ਤੋਂ ਇਲਾਵਾ ਫਿਰੋਜ਼ਪੁਰ ਅਤੇ ਸੰਗਰੂਰ, ਰਾਮਪੁਰ ਅਕੈਡਮੀ ਅਤੇ ਬਠਿੰਡਾ ਦੀਆਂ ਟੀਮਾਂ ਦਾ ਵੀ ਮੈਚ ਕਰਵਾਇਆ ਗਿਆ। ਟੂਰਨਾਮੈਂਟ ਨੂੰ ਲੈ ਕੇ ਖਿਡਾਰੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਚੀਫ ਗੁਰਚਰਨ ਸਿੰਘ ਗਿੱਲ ਐਡਵਾਈਜ਼ਰ, ਪਰਮਜੀਤ ਸਿੰਘ ਸੰਧੂ ਪ੍ਰਧਾਨ, ਇੰਜੀਨੀਅਰ ਵਿਕਰਮਜੀਤ ਸਿੰਘ ਸਿੱਧੂ ਐਮਬੀਏ ਔਰਗੇਨਾਈਜ਼ਰ, ਓਮ ਪ੍ਰਕਾਸ਼ ਸ਼ਰਮਾ ਜਨਰਲ ਸੈਕਟਰੀ, ਪ੍ਰਿੰਸੀਪਲ ਕੁਲਵੰਤ ਸਿੰਘ ਕਲਸੀ, ਜੇ ਪੀ ਸਿੰਘ ਖੰਨਾ, ਖੁਸ਼ਵਿੰਦਰਪਾਲ ਸਿੰਘ ਗਿੱਲ ਐਡਵੋਕੇਟ, ਬਰਿੰਦਰ ਤੂਰ, ਭੁਪਿੰਦਰ ਬਰਾੜ, ਡਾ. ਹਰਤੇਜ ਬਰਾੜ, ਅਵਤਾਰ ਸਿੰਘ ਹੇਅਰ (ਰਿਟ. ਡੀ.ਏ), ਰਵੀ ਨੈਸਲੇ, ਪਰਮਜੀਤ ਸਿੰਘ ਡਾਲਾ, ਬਲਬੀਰ ਸਿੰਘ ਤੂਰ, ਜਸਬੀਰ ਸਿੰਘ ਤੂਰ, ਜਸਕਰਨ ਸਿੰਘ ਭੋਡੀਪੁਰਾ ਆਦਿ ਵੀ ਹਾਜਰ ਸਨ।