ਯੂਥ ਵੈੱਲਫੇਅਰ ਕਲੱਬ ਨੇ ਰਾਸ਼ਨ ਵੰਡ ਸਮਾਰੋਹ ਕਰਵਾਇਆ
ਮੋਗਾ ਯੂਥ ਵੈੱਲਫੇਅਰ ਕਲੱਬ ਦੇ ਸਰਪ੍ਰਸਤ
Publish Date: Sun, 11 Jan 2026 03:52 PM (IST)
Updated Date: Mon, 12 Jan 2026 04:01 AM (IST)
ਸਵਨ ਗੁਲਾਟੀ ਪੰਜਾਬੀ ਜਾਗਰਣ, ਮੋਗਾ : ਮੋਗਾ ਯੂਥ ਵੈੱਲਫੇਅਰ ਕਲੱਬ ਦੇ ਸਰਪ੍ਰਸਤ ਅਤੇ ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਦੀ ਅਗਵਾਈ ਹੇਠ ਅੱਜ ਸਰਕਾਰੀ ਪਾਰਕ ਭੀਮ ਨਗਰ ਕੈਂਪ ਵਿਖੇ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ। ਰਾਸ਼ਨ ਵੰਡ ਸਮਾਰੋਹ ਦੀ ਸ਼ੁਰੂਆਤ ਸਮੂਹ ਮੈਂਬਰਾਂ ਅਰਦਾਸ ਕਰਕੇ ਕੀਤੀ। ਇਸ ਮੌਕੇ ਮੋਗਾ ਯੂਥ ਵੈੱਲਫੇਅਰ ਕਲੱਬ ਦੇ ਸਰਪ੍ਰਸਤ ਅਤੇ ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਦੱਸਿਆ ਕਿ ਇਹ ਕਲੱਬ ਦਾ 164 ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਹੈ ਜਿਸ ਵਿਚ 51 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਮੋਗਾ ਯੂਥ ਵੈਲਫੇਅਰ ਕਲੱਬ ਵੱਲੋਂ ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਲੱਬ ਜਲਦੀ ਹੀ ਸ਼ਹਿਰ ਵਿਚ ਮਾਂ ਦੁਰਗਾ ਮੰਦਰ ਦੀ ਉਸਾਰੀ ਸ਼ੁਰੂ ਕਰੇਗਾ। ਐਨਜੀਓ ਦਫ਼ਤਰ ਦੇ ਉਦਘਾਟਨ ਦੇ ਨਾਲ-ਨਾਲ, ਲੋੜਵੰਦ ਬੱਚਿਆਂ ਲਈ ਇੱਕ ਸਿਲਾਈ ਸੈਂਟਰ ਅਤੇ ਇਕ ਕੰਪਿਊਟਰ ਸੈਂਟਰ ਵੀ ਖੋਲ੍ਹਿਆ ਜਾਵੇਗਾ ਜਿੱਥੇ ਉਨ੍ਹਾਂ ਨੂੰ ਮੁਫ਼ਤ ਕੋਰਸ ਕਰਵਾਏ ਜਾਣਗੇ। ਇਸ ਮੌਕੇ ਸਰਪ੍ਰਸਤ ਅਸ਼ੋਕ ਧਮੀਜਾ, ਪ੍ਰਧਾਨ ਨੀਰਜ ਬਠਲਾ, ਸੰਦੀਪ ਗਰਗ, ਦੀਪਕ ਮਿਗਲਾਨੀ, ਡਿੰਪਲ ਰਾਜਦੇਵ, ਪ੍ਰਭਜੋਤ ਗਿੱਲ, ਕੀਮਤੀ ਕਾਲੀ, ਗੁਰਿੰਦਰ ਸਿੱਧੂ, ਬਿੱਲਾ ਧਮੀਜਾ, ਸੰਤੋਖ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।