- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੌਮੀ ਮਾਣ ਦੇ ਨਾਲ ਜੁੜੇ ਇਸ ਜਜ਼ਬੇ ਦੀ ਝਲਕ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਕੌਮੀ ਮਾਣ ਦੇ ਨਾਲ ਜੁੜੇ ਇਸ ਜਜ਼ਬੇ ਦੀ ਝਲਕ ਸਾਡੇ ਅਪਣੇ ਸ਼ਹਿਰ ਮੋਗਾ ਦੇ ਗਲੀਆਂ ਅਤੇ ਬਾਜ਼ਾਰਾਂ ‘ਚ 13ਵਾਂ ਦਸਤਾਰ ਚੇਤਨਾ ਮਾਰਚ ਰਾਹੀਂ ਦੇਖਣ ਨੂੰ ਮਿਲ ਰਹੀ ਹੈ। ਇਹ ਜਜ਼ਬਾ ਸਾਡੇ ਅਤੇ ਸਾਡੇ ਬੱਚਿਆਂ ਦੇ ਚੇਤਿਆਂ ਵਿਚ ਜਿਉਂਦਾ ਰਹੇ ਇਸ ਖੂਬਸੂਰਤ ਭਾਵਨਾ ਦੇ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ ਅਤੇ ਇਕੋ ਖਾਲਸਾਈ ਰੰਗ (ਕੇਸਰੀ) ਵਿਚ ਸਾਰਾ ਸ਼ਹਿਰ ਸਾਜਿਆ ਦਿਖਾਈ ਦਿੱਤਾ। ਗੁਰਦੁਆਰਾ ਸ੍ਰੀ ਨਾਮਦੇਵ ਭਵਨ ਤੋਂ ਦਸਤਾਰ ਚੇਤਨਾ ਮਾਰਚ ਆਰੰਭ ਹੋ ਕੇ ਮੋਗਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੋਂ ਹੁੰਦਾ ਹੋਇਆ ਗੁਰਦੁਆਰਾ ਬੀਬੀ ਕਾਹਨ ਕੌਰ ਦੇ ਸਮਾਪਤ ਹੋਇਆ। ਵੱਖ ਵੱਖ ਇਲਾਕਿਆਂ ਤੇ ਗੁਰਦੁਆਰਾ ਸਾਹਿਬ ਨੇ ਮਾਰਚ ਦੇ ਸਵਾਗਤ ਲਈ ਸਵਾਗਤੀ ਗੇਟ ਤੇ ਵੱਖ ਵੱਖ ਪ੍ਰਕਾਰ ਲੰਗਰਾਂ ਦਾ ਪ੍ਰਬੰਧ ਕੀਤਾ। ਇਸ ਮੌਕੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਅਤੇ ਹਰਦਿਆਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਸਤਾਰ ਮਾਰਚ ਸਮੂਹ ਧਾਰਮਿਕ ਜਥੇਬੰਦੀਆਂ ਤੇ ਸੰਤਾਂ ਮਹਾਂਪੁਰਸ਼ਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕੱਢਿਆ ਗਿਆ। ਸਮਾਪਤੀ ਦੌਰਾਨ ਗੁਰਦੁਆਰਾ ਬੀਬੀ ਕਾਹਨ ਕੌਰ ਵਿਖ਼ੇ ਜਿਨ੍ਹਾਂ ਬੱਚਿਆਂ ਨੇ ਅੱਜ ਤੱਕ ਦਸਤਾਰ ਨਹੀਂ ਸਜਾਈ ਉਨ੍ਹਾਂ ਬੱਚਿਆਂ ਦੀ ਵਿਸ਼ੇਸ਼ ਤੌਰ ਤੇ ਦਸਤਾਰਬੰਦੀ ਕਰਵਾਈ ਗਈ। ਸਿੱਖ ਫੁੱਲਵਾੜੀ ਵਿਕਾਸ ਕੇਂਦਰ ਡਾਲਾ ਵੱਲੋਂ ਲੜਕੀਆਂ ਦਾ ਗੱਤਕਾ ਪ੍ਰਦਰਸ਼ਨ, ਧਾਰਮਿਕ ਕੋਰਿਓਗ੍ਰਾਫੀ, ਨਾਟਕਾਂ ਅਤੇ ਸਿੱਖ ਇਤਿਹਾਸ ਤੇ ਵਿਸ਼ੇਸ਼ ਸਪੀਚ ਵੀਰ ਗੁਰਨੀਵਾਜ ਸਿੰਘ ਪੰਜਾਬ ਸਿਆਂ ਵੱਲੋਂ ਕੀਤੀ ਗਈ। ਸਟੇਜ ਸੈਕਟਰੀ ਦੀ ਸੇਵਾ ਬਲਜੀਤ ਸਿੰਘ ਖੀਵਾ, ਗੁਰਪ੍ਰੀਤਮ ਸਿੰਘ ਚੀਮਾ ਨੇ ਕੀਤੀ ਜਿਸ ਵਿਚ ਪੂਰੇ ਪ੍ਰੋਗਰਾਮ ਦਾ ਵੇਰਵਾ ਦਿੱਤਾ ਗਿਆ। ਵੱਖ ਵੱਖ ਜਥੇਬੰਦਿਆਂ ਦੇ ਨਿਰਮਲ ਸਿੰਘ ਖੀਵਾ ਅਤੇ ਕੁਲਵੰਤ ਸਿੰਘ ਨੇ ਦਸਿਆ ਪਤਿਤ ਹੋਏ ਨੌਜਵਾਨਾਂ ਨੂੰ ਬਚਾਉਣ ਲਈ ਹਮੇਸ਼ਾ ਯਤਨਸ਼ੀਲ ਅਤੇ ਦਸਤਾਰ ਸਿਖਲਾਈ ਤੇ ਹੋਰ ਵੀ ਨਵੇਕਲੇ ਉਪਰਾਲੇ ਕਰਨ ਦਾ ਯਤਨਸ਼ੀਲ ਰਹਿਣਗੇ ਅਤੇ ਸਾਡਾ ਮਕਸਦ ਕੇਵਲ ਬੱਚਿਆਂ ਨੂੰ ਦਸਤਾਰਾਂ ਟ੍ਰੇਨਿੰਗ ਦੇਣੀ ਸਗੋਂ ਉਨ੍ਹਾਂ ਨੂੰ ਉੱਚਾ ਸੁੱਚਾ ਕਿਰਦਾਰ ਰੱਖਣ ਲਈ ਪ੍ਰੇਰਿਤ ਕਰਨਾ ਸਾਡਾ ਮਕਸਦ ਹੈ। ਉਨ੍ਹਾਂ ਕਿਹਾ ਜਿਹੜੇ ਬੱਚੇ ਕੇਸ ਰੱਖਣ ਦਾ ਪ੍ਰਣ ਕਰਨਗੇ ਉਨ੍ਹਾਂ ਨੂੰ ਦਸਤਾਰ ਮਾਰਚ ਦੁਰਾਨ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ। ਸਮਾਗਮ ਵਿਚ ਲੰਗਰ ਦੀ ਸੇਵਾ ਦੀਪਕ ਮਨਚੰਦਾ, ਦਿਲਬਾਗ ਸਿੰਘ ਬਾਗੀ ਤੇ ਗੁਰਦੁਆਰਾ ਬੀਬੀ ਕਾਹਨ ਕੌਰ ਵੱਲੋਂ ਕੀਤੀ ਗਈ। ਇਸ ਸਮੇਂ ਬਾਬਾ ਰੇਸ਼ਮ ਸਿੰਘ ਖੁਖਰਾਣਾ, ਬਾਬਾ ਮਹਿੰਦਰ ਸਿੰਘ ਜਨੇਰ, ਗਿਆਨੀ ਅਜੀਤ ਸਿੰਘ ਖੋਸਾ ਕੋਟਲਾ, ਬਾਬਾ ਜਸ਼ਨਪ੍ਰੀਤ ਸਿੰਘ ਢੋਲਣ ਵਾਲੇ, ਬਾਬਾ ਗੁਰਮੇਲ ਸਿੰਘ ਡਾਲਾ, ਬਾਬਾ ਭੋਲਾ ਸਿੰਘ ਬੱਡੂਵਾਲ, ਖਾਲਸਾ ਸੇਵਾ ਸੁਸਾਇਟੀ, ਗੁਰਪੁਰਬ ਕਮੇਟੀ ਮੋਗਾ, ਲੋਕਲ ਗੁਰਪੁਰਬ ਕਮੇਟੀ ਮੋਗਾ, ਸਾਹਿਬਜਾਦਾ ਜੋਰਾਵਰ ਸਿੰਘ ਸਾਹਿਬਜਾਦਾ ਫਤਿਹ ਸਿੰਘ ਸੇਵਾ ਸੁਸਾਇਟੀ, ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ, ਗੁਰੂ ਰਾਮਦਾਸ ਕੀਰਤਨ ਕਮੇਟੀ, ਭਾਈ ਘਨ੍ਹੱਈਆ ਜੀ ਜਲ ਸੇਵਾ ਜੱਥਾ ਮੋਗਾ, ਭਾਈ ਘਨ੍ਹੱਈਆਂ ਜੀ ਬਲੱਡ ਡੋਨਰ ਸੇਵਾ ਸੁਸਾਇਟੀ, ਮੀਰੀ ਪੀਰੀ ਗਤਕਾ ਅਖਾੜਾ, ਗੁਰੂ ਕੀ ਸੰਗਤ ਨਾਨਕਸਰ, ਆਜਾਦ ਵੈੱਲਫੇਅਰ ਕਲੱਬ ਮੋਗਾ, ਨਿਸ਼ਕਾਮ ਸੇਵਾ ਸੁਸਾਇਟੀ, ਗੁਰਦੁਆਰਾ ਸ੍ਰੀ ਨਾਮਦੇਵ ਭਵਨ ਕਮੇਟੀ ਨੇ ਭਰਪੂਰ ਸਹਿਯੋਗ ਦਿੱਤਾ। ਇਸ ਸਮੇਂ ਸ਼ੇਰੇ ਪੰਜਾਬ ਕਲਾਥ ਹਾਊਸ, ਪੰਜਾਬ ਸਿਲਕ ਸਟੋਰ, ਗੁਰਦੀਪ ਸਿੰਘ ਸੰਧੂ, ਬਲਜੀਤ ਸਿੰਘ ਚਾਨੀ, ਜਸਵਿੰਦਰ ਸਿੰਘ ਡਾਲਾ, ਚਰਨਜੀਤ ਸਿੰਘ ਝੰਡੇਆਣਾ, ਗੁਰਸੇਵਕ ਸਿੰਘ ਸੰਨਿਆਸੀ, ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ ਲਵਲੀ, ਜਸਲੀਨ ਸਿੰਘ, ਮਨਦੀਪ ਸਿੰਘ, ਕੁਲਦੀਪ ਸਿੰਘ ਕਲਸੀ, ਜਗਪ੍ਰੀਤ ਸਿੰਘ, ਹਰਮੇਲ ਸਿੰਘ ਹੀਰਾ, ਕੇਵਲ ਸਿੰਘ, ਇਸ਼ਮੀਤ ਸਿੰਘ, ਪਰਮਜੋਤ ਸਿੰਘ ਪੰਮਾ, ਭੁਪਿੰਦਰ ਸਿੰਘ, ਲਵਪ੍ਰੀਤ ਸਿੰਘ, ਗੁਰਦੀਪ ਸਿੰਘ, ਹਰਿਮੰਦਰ ਸਿੰਘ, ਹਰਮਨ ਸਿੰਘ, ਰਹਿਤਪ੍ਰੀਤ ਸਿੰਘ ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਅਰਸ਼ਦੀਪ ਸਿੰਘ, ਆਦਿ ਸ਼ਾਮਲ ਹੋਏ।