- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਜ਼ਿਲ੍ਹੇ ਦੀ ਨਾਮੀ ਸੰਸ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਮੋਗਾ ਜ਼ਿਲ੍ਹੇ ਦੀ ਨਾਮੀ ਸੰਸਥਾ ਖ਼ਾਲਸਾ ਸੇਵਾ ਸੁਸਾਇਟੀ ਮੋਗਾ ਜੋ ਪਿਛਲੇ 40 ਸਾਲਾਂ ਤੋਂ ਮੋਗਾ ਸ਼ਹਿਰ ਵਿਚ ਅਨੇਕਾਂ ਸੇਵਾਵਾਂ ਨਿਭਾ ਰਹੀ ਹੈ, ਵੱਲੋਂ 11 ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਸਮੂਹਿਕ ਅਨੰਦ ਕਾਰਜ ਕਰਨ ਦਾ 21ਵਾਂ ਉਪਰਾਲਾ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਮਾਗਮ ਦੀ ਸ਼ੁਰੁਆਤ ਗੁਰੂ ਸਾਹਿਬ ਤੋਂ ਆਗਿਆ ਲੈ ਕੇ ਹੈੱਡ ਗ੍ਰੰਥੀ ਭਾਈ ਚਰਨ ਸਿੰਘ ਨੇ ਅਰਦਾਸ ਬੇਨਤੀ ਨਾਲ ਕੀਤੀ। ਇਸ ਉਪਰੰਤ ਭਾਈ ਵਰਿਆਮ ਸਿੰਘ, ਭਾਈ ਰਵਿੰਦਰ ਸਿੰਘ ਨੇ ਗੁਰੂਜਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅਨੰਦ ਕਾਰਜ ਦੀ ਰਸਮ ਭਾਈ ਪਰਮਵੀਰ ਸਿੰਘ ਨੇ ਸੰਪੂਰਨ ਕੀਤੀ। ਮੁੱਖ ਸੇਵਾਦਾਰ ਪਰਮਜੋਤ ਸਿੰਘ ਖ਼ਾਲਸਾ ਨੇ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸਹਿਯੋਗੀ ਸੰਸਥਾਵਾ, ਸਮੂਹ ਇਸਤਰੀ ਸਤਸੰਗ ਸਭਾਵਾਂ, ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਅਤੇ ਸ਼ਹਿਰ ਦੀਆਂ ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਕੁਲਦੀਪ ਸਿੰਘ ਕਲਸੀ, ਹਰਦੀਪ ਸਿੰਘ ਮਨੀ ਨੇ ਦੱਸਿਆ ਕਿ ਇਸ ਸਮਾਗਮ ਵਿਚ 11 ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕੀਤੇ ਗਏ ਅਤੇ ਉਨ੍ਹਾਂ ਨੂੰ ਘਰੇਲੂ ਵਰਤੋਂ ਦਾ ਸਮਾਨ ਦਿੱਤਾ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਬਰਜਿੰਦਰ ਸਿੰਘ ਬਰਾੜ, ਸੰਜੀਤ ਸਿੰਘ ਸੰਨੀ ਗਿੱਲ, ਰਜਿੰਦਰ ਸਿੰਘ ਡੱਲਾ, ਮੇਅਰ ਪ੍ਰਵੀਨ ਕੁਮਾਰ ਪੀਨਾ, ਰਾਜਵੰਤ ਸਿੰਘ ਮਾਹਲਾ, ਪ੍ਰੇਮ ਚੰਦ ਚੱਕੀ ਵਾਲੇ, ਵਿੱਕੀ ਸਿਤਾਰਾ, ਮਨਜੀਤ ਸਿੰਘ ਧੰਮੂ, ਵਿੱਕੀ ਸਰਪੰਚ, ਜਗਦੀਸ਼ ਛਾਬੜਾ, ਬਲਜੀਤ ਸਿੰਘ ਚਾਨੀ, ਸੁਮੀਤ ਪੂਜਾਨਾ, ਰਿਸ਼ੂ ਅੱਗਰਵਾਲ, ਭਾਰਤ ਗੁਪਤਾ ਆਦਿ ਸ਼ਖਸੀਅਤਾਂ ਅਤੇ ਇਲਾਕੇ ਦੇ ਸੰਤਾਂ ਮਹਾਪੁਰਸ਼ਾ ਨੇ ਪਹੁੰਚ ਕੇ ਨਵਵਿਆਹੁਤਾ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ। ਇਸ ਸਮੇਂ ਸਤਨਾਮ ਸਿੰਘ ਕਾਰਪੇਂਟਰ, ਗੁਰਮੁਖ ਸਿੰਘ ਖ਼ਾਲਸਾ, ਕੁਲਵੰਤ ਸਿੰਘ ਪੁਰਬਾ, ਪਰਮਜੀਤ ਸਿੰਘ ਬਿੱਟੂ ਨੇ ਮਿਲਣੀਆਂ ਦੀ ਰਸਮ ਨਿਭਾਈ ਅਤੇ ਮਨਦੀਪ ਸਿੰਘ ਬਾਜ਼, ਰਣਜੀਤ ਸਿੰਘ, ਦੀਪਾ ਫ਼ਤਿਹਗੜ੍ਹ, ਗਗਨਦੀਪ ਸਿੰਘ ਗਾਬਾ, ਮੋਹਨ ਸਿੰਘ, ਰਵੀ ਜਾਵਾ, ਸਰਦਾਰ ਕਾਫੀ ਵਾਲਿਆਂ ਨੇ ਬਰਾਤਾਂ ਦਾ ਸਵਾਗਤ ਕੀਤਾ। ਦਲਜੀਤ ਸਿੰਘ ਔਲਖ, ਸਤਿੰਦਰਪਾਲ ਸਿੰਘ, ਡਾ. ਸ਼ਮਸ਼ੇਰ ਸਿੰਘ ਸਿੱਧੂ, ਜਗਰੂਪ ਸਿੰਘ ਜੱਗਾ ਨੇ ਮਨਰਾਜ ਸਿੰਘ ਗਿੱਲ, ਪ੍ਰਤੀਕ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਚਾਣੀ, ਕਲੇਰ ਟਾਈਲਜ਼, ਰਮਨਦੀਪ ਸਿੰਘ ਓਸਲੋ ਰੈਸਟ੍ਰੋ ਮੋਗਾ, ਨੈਸ਼ਨਲ ਵਾਚ ਹਾਊਸ, ਪਰਮਜੀਤ ਕੌਰ ਕੰਸਾਰੇ, ਹਰਜਿੰਦਰ ਸਿੰਘ ਹੈਪੀ, ਦਲਜੀਤ ਸਿੰਘ ਗੈਦੂ, ਹਰਪਾਲ ਸਿੰਘ ਬਰਾੜ, ਮਨਪ੍ਰੀਤ ਸਿੰਘ ਸਰਾਂ, ਪਰਮਜੀਤ ਕੌਰ, ਸ਼ੇਰ-ਏ-ਪੰਜਾਬ ਗਗਨਦੀਪ ਸਿੰਘ, ਮਨਵੀਰ ਸਿੰਘ ਪੁਰਬਾ, ਪ੍ਰਭਪ੍ਰੀਤ ਕੌਰ, ਜੋਤੀ ਸਰਜ਼ੀਕਲ ਮੋਗਾ, ਰਾਜ ਕੰਬਲ ਸਟੋਰ, ਜਸਵਿੰਦਰ ਸਿੰਘ ਬਿੱਟੂ, ਗੁਰੂ ਕਿਰਪਾ ਇਲੈਕਟ੍ਰਾਨਿਕਸ, ਪਵਨ ਦੁਪੱਟਾ ਸੈਂਟਰ, ਇਸਤਰੀ ਸਤਸੰਗ ਸਭਾਵਾਂ, ਮਨਦੀਪ ਸਿੰਘ ਬਾਜ਼, ਗੁਰਪ੍ਰੀਤ ਸਿੰਘ ਮੋਗਾ, ਸੋਨੀ ਛਾਬੜਾ, ਕਾਜਲ ਵਰਮਾ, ਅਮਰਜੀਤ ਕੌਰ ਕਲਸੀ, ਦੀਪਕ ਹੈਂਡਲੂਮ, ਪਾਰਸ ਸਪਾਈਸਿਜ਼ ਲਿਮਿਟਡ, ਇਕਬਾਲ ਸਿੰਘ ਲੋਹਾਮ, ਗੁਰਪ੍ਰੀਤ ਸਿੰਘ ਰਣੀਆ, ਨਮਨ ਬੀਕਾਨੇਰ ਸਵੀਟਸ, ਭਾਈ ਦਲੀਪ ਸਿੰਘ ਚੈਰੀਟੇਬਲ ਟਰਸਟ, ਦਲਜੀਤ ਸਿੰਘ ਵਧਾਵਾ, ਗੁਰੂ ਨਾਨਕ ਬੈਗ ਹਾਊਸ ਗੁਰੂ ਰਾਮਦਾਸ ਮਾਰਕੀਟ, ਜਗਤਾਰ ਸਿੰਘ ਦੌਧਰ, ਨਵਜੋਤ ਕੌਰ ਆਸਟ੍ਰੇਲੀਆ, ਪਰਮਜੀਤ ਕੌਰ ਸੋਨੀ, ਗਗਨਦੀਪ ਸਿੰਘ ਗਿੰਨੀ ਕੈਨੇਡਾ, ਗੁਰਮਨਪ੍ਰੀਤ ਸਿੰਘ ਹਨੀ ਸੰਧੂ, ਤਥਗੁਰ ਪਰਿਵਾਰ ਕੈਨੇਡਾ, ਜੀਤ ਮੂਕਰ ਅਤੇ ਪਰਿਵਾਰ, ਕੈਂਥ ਪਰਿਵਾਰ ਕੈਨੇਡਾ, ਬੇਦੀ ਪਰਿਵਾਰ ਕੈਨੇਡਾ, ਗੋ ਗਲੋਬਲ ਇਮੀਗ੍ਰੇਸ਼ਨ, ਪ੍ਰਦੀਪ ਸਿੰਘ ਰੱਖੜਾ, ਸਤਨਾਮ ਸਿੰਘ ਨਾਨਕ ਨਗਰੀ, ਸੁਖਦੇਵ ਸਿੰਘ ਕੈਨੇਡਾ, ਸੋਨੂੰ ਫਰੂਟ ਕੰਪਨੀ, ਜਸਵਿੰਦਰ ਸਿੰਘ ਰੋਪੜ, ਸੁਮਿੱਤਰ ਸਿੰਘ ਐਸਪੀ ਐਸੋਸੀਏਟਸ, ਗਿਆਨੀ ਹੈੱਡ ਰਿਪੇਅਰ ਵਰਕਸ, ਗੁਰਮੀਤ ਸਿੰਘ ਤੂਰ ਅਤੇ ਲਵਦੀਪ ਸਿੰਘ ਕੈਨੇਡਾ, ਹਰਿੰਦਰ ਸਿੰਘ ਭੁੱਟੋ ਨੂਰ ਔਨਲਾਈਨ, ਹਰਜੋਤ ਸਿੰਘ ਘੁੰਮਣ ਕੈਨੇਡਾ, ਜਗਜੀਤ ਸਿੰਘ ਜੱਗਾ ਕੈਨੇਡਾ, ਮਾਸਟਰ ਸੁਰਿੰਦਰ ਪਾਲ ਸਿੰਘ, ਮਿਸਤਰੀ ਪਿਆਰਾ ਸਿੰਘ, ਅਗਮਜੋਤ ਸਿੰਘ ਵਿੱਕੀ ਢਿੱਲੋਂ, ਜਸਕੀਰਨ ਕੌਰ, ਮਨਦੀਪ ਸਿੰਘ ਮਠਾੜੂ, ਕੋਹਲੀ ਸਟਾਰ ਇਮੇਜ ਸਕੂਲ, ਅਮਰ ਸੁਖ ਆਰਗੈਨਿਕਸ ਗੁਰਪਰਵੇਸ਼ ਸਿੰਘ, ਯਸ਼ਪਾਲ ਸਿੰਘ ਅਤੇ ਬੱਬਲੂ ਕੈਨੇਡਾ, ਗੁਰੂ ਕੀ ਅਸੀਸ ਫਾਉਂਡੇਸ਼ਨ, ਆਰਏਸੀ. ਯੂਨੀਅਨ ਮੋਗਾ, ਸੀਨੀਅਰ ਕ੍ਰਿਕਟ ਕਲੱਬ ਮੋਗਾ, ਸਮੂਹ ਸੰਗਤ ਗੁਰਦੁਆਰਾ ਸਿੰਘ ਸਭਾ ਮੋਗਾ, ਇਕ ਆਸਰਾ ਸੇਵਾ ਸੁਸਾਇਟੀ ਰੌਲ਼ੀ ਬਿਰਧ ਆਸ਼ਰਮ, ਜਸਵੀਰ ਸਿੰਘ ਬਾਵਾ, ਗੁਰਦੁਆਰਾ ਬੀਬੀ ਭਗਵਾਨ ਕੌਰ ਜੀ ਪਰਬੰਧਕ ਕਮੇਟੀ ਮੋਗਾ, ਗੁਰਦੁਆਰਾ ਬੀਬੀ ਕਾਹਨ ਕੌਰ ਜੀ ਪਰਬੰਧਕ ਕਮੇਟੀ ਮੋਗਾ, ਨਰਿੰਦਰ ਜਿੰਦਲ, ਅਮ੍ਰਿਤਪਾਲ ਸਿੰਘ, ਦਿਲਪ੍ਰੀਤ ਸਿੰਘ, ਬ੍ਰਾਈਟਵੇ ਇਮੀਗ੍ਰੇਸ਼ਨ, ਅਰਮਾਨ ਡੇਅਰੀ, ਸਤੀਸ਼ ਕਰਿਆਣਾ ਸਟੋਰ, ਭੁਪਿੰਦਰ ਸਿੰਘ ਵਾਲੇ, ਗੁਰਦਰਸ਼ਨ ਸਿੰਘ, ਗੁਰਜਿੰਦਰ ਕੌਰ, ਕੁਲਦੀਪ ਸਿੰਘ ਸੇਖਾ, ਕਰਮਜੀਤ ਸਿੰਘ ਝੰਡੇਆਣਾ, ਪ੍ਰਵੀਨ ਕੁਮਾਰੀ, ਦਵਿੰਦਰ ਤਿਵਾੜੀ, ਹਰਦੀਪ ਇੰਦਰ ਸਿੰਘ, ਕੁਲਵਿੰਦਰ ਸਿੰਘ ਸੋਨੂੰ, ਬਲਜੀਤ ਸਿੰਘ ਖੀਵਾ, ਅਮਨਦੀਪ ਸਿੰਘ ਟੋਨੀ, ਹਰਦੀਪ ਸਿੰਘ ਦੀਪਾ, ਗੁਰਸੇਵਕ ਸਿੰਘ ਸੰਨਿਆਸੀ, ਹਰਮੰਦਰ ਸਿੰਘ, ਪ੍ਰੇਮ ਸਿੰਘ ਢਿੱਲੋਂ, ਭੁਪਿੰਦਰ ਸਿੰਘ, ਜਸਪਾਲ ਸਿੰਘ, ਬਲਤੇਜ ਸਿੰਘ ਲੋਹਾਰਾ, ਪਰਦੀਪ ਕੁਮਾਰ ਡਰੋਲੀ, ਕੁਲਵਿੰਦਰ ਸਿੰਘ ਝੰਡੇਵਾਲਾ, ਕਰਮਵੀਰ ਕੌਰ, ਗੁਰਵਿੰਦਰ ਸਿੰਘ ਸੋਨੀ, ਰਾਜ ਵਰਮਾ, ਹਰਪਾਲ ਸਿੰਘ ਬਿੱਟੂ, ਦਰਸ਼ਨ ਸਿੰਘ ਵੀਰਦੀ, ਗੁਰਜੀਤ ਸਿੰਘ ਕੈਨੇਡਾ, ਸੋਨੂੰ ਹੇਅਰ ਕੱਟ, ਰਾਜਵਿੰਦਰ ਸਿੰਘ ਕੈਨੇਡਾ, ਗੁਰਦੇਵ ਸਿੰਘ ਨੈਸ਼ਲੇ, ਮਨਦੀਪ ਕੌਰ ਨੈਸਲੇ, ਅਮਨਦੀਪ ਸਿੰਘ, ਕਾਰਜ ਸਿੰਘ, ਮਾਸਟਰ ਪਵਨਜੀਤ ਸਿੰਘ, ਗੁਰਜੰਤ ਸਿੰਘ ਕੈਨੇਡਾ, ਅੰਗਰੇਜ ਸਿੰਘ, ਸ਼ਮਸ਼ੇਰ ਸਿੰਘ, ਹਰਪ੍ਰੀਤ ਸਿੰਘ, ਗੁਰਸਿਮਰਨ ਸਿੰਘ, ਗੁਰਪ੍ਰੀਤ ਸਿੰਘ ਵਧਾਵਾ, ਗੁਰਸੇਵਕ ਸਿੰਘ ਰਖੜਾ, ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਹਫਤਾਵਾਰੀ ਗੁਰਮਤਿ ਕਲਾਸ, ਲੋਕ ਸੇਵਾ ਗਰੁੱਪ ਨੈਸ਼ਲੇ ਆਦਿ ਦਾ ਸਨਮਾਨ ਕੀਤਾ ਗਿਆ।