ਸਕੂਲ ਦੀ ਸੇਵਾ ਲਈ ਹਰ ਸਮੇਂ ਹਾਜ਼ਰ ਹਾਂ : ਰਾਮੂੰਵਾਲੀਆ
ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਅ ਵਲੋਂ ਸ਼ੋ੍ਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮੂੰਵਾਲਾ ਨਵਾਂ ਲਈ ਦਾਨ ਦੇਣ ਵਾਲੇ ਨਾਵਾਂ ਦੀ ਸੂਚੀ ਦੇ ਪੱਥਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਰਾਜੇਸ਼ਪਾਲ ਅਰੋੜਾ ਤੇ ਬਲਦੇਵ ਸਿੰਘ ਵਾਰੰਟ ਅਫਸਰ ਨੇ ਦੱਸਿਆ ਕਿ ਨਵੇਂ ਬਰਾਂਡੇ ਵਾਸਤੇ ਰਾਮੂੰਵਾਲੀਆ ਨੇ ਸਵ. ਕਰਨੈਲ ਸਿੰਘ ਪਾਰਸ ਦੇ ਜਨਮ ਦਿਨ 'ਤੇ ਇਕ ਲੱਖ ਰੁਪਏ ਦਾਨ ਦਿੱਤੇ ਹਨ। ਇਸ ਮੌਕੇ ਸਰਪੰਚ ਕੰਚਨ ਕੌਰ ਤੇ ਗੁਰਮੀਤ ਕਾਕਾ ਮੈਂਬਰ ਪੰਚਾਇਤ
Publish Date: Wed, 01 Jul 2020 03:28 PM (IST)
Updated Date: Wed, 01 Jul 2020 03:28 PM (IST)
ਨੰਬਰ : 1 ਮੋਗਾ 2 ਪੀ-=-=ਪੱਥਰ ਤੋਂ ਪਰਦਾ ਹਟਾਉਣ ਸਮੇਂ ਬਲਵੰਤ ਸਿੰਘ ਰਾਮੂੰਵਾਲੀਆ, ਪਿ੍ਰੰਸੀਪਲ ਰਾਜੇਸ਼ਪਾਲ ਅਰੋੜਾ, ਸਰਪੰਚ ਕੰਚਨ ਕੌਰ, ਚਮਕੌਰ ਸਿੰਘ ਜੀਓਜੀ, ਗੁਰਮੀਤ ਕਾਕਾ ਪੰਚ ਤੇ ਹੋਰ।
ਦਾਨੀਂ ਸੱਜਣਾਂ ਦੇ ਨਾਵਾਂ ਵਾਲੇ ਪੱਥਰ ਤੋਂ ਪਰਦਾ ਹਟਾ ਉਦਘਾਟਨ ਕੀਤਾ
ਕਾਕਾ ਰਾਮੂੰਵਾਲਾ, ਚੜਿੱਕ : ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਅ ਵਲੋਂ ਸ਼ੋ੍ਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮੂੰਵਾਲਾ ਨਵਾਂ ਲਈ ਦਾਨ ਦੇਣ ਵਾਲੇ ਨਾਵਾਂ ਦੀ ਸੂਚੀ ਦੇ ਪੱਥਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਰਾਜੇਸ਼ਪਾਲ ਅਰੋੜਾ ਤੇ ਬਲਦੇਵ ਸਿੰਘ ਵਾਰੰਟ ਅਫਸਰ ਨੇ ਦੱਸਿਆ ਕਿ ਨਵੇਂ ਬਰਾਂਡੇ ਵਾਸਤੇ ਰਾਮੂੰਵਾਲੀਆ ਨੇ ਸਵ. ਕਰਨੈਲ ਸਿੰਘ ਪਾਰਸ ਦੇ ਜਨਮ ਦਿਨ 'ਤੇ ਇਕ ਲੱਖ ਰੁਪਏ ਦਾਨ ਦਿੱਤੇ ਹਨ। ਇਸ ਮੌਕੇ ਸਰਪੰਚ ਕੰਚਨ ਕੌਰ ਤੇ ਗੁਰਮੀਤ ਕਾਕਾ ਮੈਂਬਰ ਪੰਚਾਇਤ ਨੇ ਬਲਵੰਤ ਸਿੰਘ ਰਾਮੂੰਵਾਲੀਆ ਵਲੋਂ ਸਕੂਲ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਰਾਮੂੰਵਾਲੀਆ ਨੇ ਮਿਹਨਤੀ ਸਟਾਫ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਨਾਮ 'ਤੇ ਬਣੇ ਇਸ ਸਕੂਲ ਦੀ ਸੇਵਾ ਵਾਸਤੇ ਉਹ ਹਰ ਸਮੇਂ ਹਾਜ਼ਰ ਹਨ।
ਇਸ ਮੌਕੇ ਸਰਪੰਚ ਕੰਚਨ ਕੌਰ, ਚਮਕੌਰ ਸਿੰਘ ਜੀਓਜੀ, ਗੁਰਵਿੰਦਰ ਗਿੱਲ, ਤੇਜੀ ਕੋਚ, ਅੰਗਰੇਜ਼ ਸਿੰਘ ਸਾਬਕਾ ਸਰਪੰਚ, ਗੁਲਵੰਤ ਕਾਂਤੀ ਪੰਚ, ਬਾਬਾ ਸ਼ੇਰ ਸਿੰਘ, ਚਰਨ ਸਿੰਘ ਮਠਾੜੂ, ਪਿ੍ਰੰਸ ਗਿੱਲ, ਪਿੰਦਰ ਗਿੱਲ, ਪਿ੍ਰੰਸੀਪਲ ਗੁਰਮੇਲ ਸਿੰਘ, ਬਲਬੀਰ ਸਿੰਘ ਅਮਰੀਕਾ, ਬਲਵਿੰਦਰ ਰਾਜਾ, ਜਿੰਦਰ ਬਾਰਵਾਲਾ, ਸਿਮਰਜੀਤ ਸੋਨਾ ਤੇ ਲੈਕ. ਸਤਪਾਲ ਸਿੰਘ, ਮੈਡਮ ਮਨਜੀਤ ਕੌਰ, ਸ਼ਵੇਤਾ ਅਰੋੜਾ, ਕਿਰਨਜੀਤ ਕੌਰ, ਪੇਮਿੰਦਰ ਕੌਰ, ਸੁਨੀਤਾ ਰਾਣੀ, ਕਰਮਪਾਲ, ਗੁਰਵਿੰਦਰ ਕੌਰ, ਗੁਰਦੀਪ ਕੁਮਾਰ, ਹਰਜਿੰਦਰਪਾਲ ਸਿੰਘ, ਗੁਰਪ੍ਰਰੀਤ ਸਿੰਘ ਤੇ ਗੁਰਮੀਤ ਸਿੰਘ ਹਾਜ਼ਰ ਸਨ।