ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਜ਼ਰੂਰੀ : ਦਾਨੇਵਾਲੀਆ
ਨੌਜਵਾਨਾਂ ਨੂੰ ਖੇਡਾਂ, ਪੜ੍ਹਾਈ ਅਤੇ
Publish Date: Tue, 24 Feb 2026 06:04 PM (IST)
Updated Date: Wed, 25 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨੌਜਵਾਨਾਂ ਨੂੰ ਖੇਡਾਂ, ਪੜ੍ਹਾਈ ਅਤੇ ਉੱਦਮੀ ਕੰਮ ਧੰਦਿਆਂ ਨਾਲ ਜੋੜਨਾ ਜ਼ਰੂਰੀ ਹੈ। ਇਸ ਤਰ੍ਹਾਂ ਪੰਜਾਬ ਅੰਦਰ ਨਸ਼ਿਆਂ ਨੇ ਨੌਜਵਾਨੀ ਦਾ ਘਾਣ ਕੀਤਾ ਹੈ। ਜੇਕਰ ਨੌਜਵਾਨੀ ਨੂੰ ਨਾ ਬਚਾਇਆ ਗਿਆ ਤਾਂ ਦੇਸ਼ ਦਾ ਭਵਿੱਖ ਨਹੀਂ ਬਣ ਸਕੇਗਾ। ਇਹ ਗੱਲ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਖਿਆਲਾ ਕਲਾਂ ਵਿਖੇ ਨੌਜਵਾਨਾਂ ਨੂੰ ਕ੍ਰਿਕਟ ਕਿੱਟਾਂ ਵੰਡਣ ਉਪਰੰਤ ਆਖੀ। ਇਸ ਧਰਤੀ ਨੇ ਹੀ ਭਵਿੱਖ ਵਿਚ ਖਿਡਾਰੀ, ਨੇਤਾ, ਉਦਯੋਗਪਤੀ, ਸਮਾਜ-ਸੇਵੀ ਤੇ ਉਦਮੀ ਨੌਜਵਾਨ ਪੈਦਾ ਕਰਨੇ ਹਨ ਪਰ ਜੇਕਰ ਇਨ੍ਹਾਂ ਦੀ ਨੀਂਹ ਮਜ਼ਬੂਤ ਨਹੀਂ ਹੋਵੇਗੀ ਤਾਂ ਨੌਜਵਾਨਾਂ ਦਾ ਭਵਿੱਖ ਨਹੀਂ ਬਣ ਸਕੇਗਾ। ਇਸ ਕਰਕੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ। ਨੌਜਵਾਨ ਖੇਡਾਂ ਨਾਲ ਲਗਾਤਾਰ ਜੁੜੇ ਰਹਿਣ, ਇਸ ਲਈ ਸਾਨੂੰ ਹੰਭਲਾ ਮਾਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦਾਨੇਵਾਲੀਆ ਸੇਵਾ ਟਰੱਸਟ ਵਲੋਂ ਕ੍ਰਿਕਟ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ। ਕ੍ਰਿਕਟ, ਕਬੱਡੀ, ਫੁੱਟਬਾਲ ਤੇ ਹੋਰ ਖੇਡਾਂ ਖੇਡਣ ਵਾਲੇ ਖਿਡਾਰੀਆਂ ਨੂੰ ਵੀ ਉਹ ਇਸ ਟਰੱਸਟ ਵੱਲੋਂ ਸਹਿਯੋਗ ਅਤੇ ਉਤਸ਼ਾਹਿਤ ਕਰਦੇ ਰਹਿਣਗੇ। ਇਸ ਟਰੱਸਟ ਦਾ ਉਦੇਸ਼ ਨੌਜਵਾਨਾਂ ਨੂੰ ਪੂਰਨ ਤੌਰ ’ਤੇ ਖੇਡਾਂ ਨਾਲ ਜੋੜਨਾ ਹੈ ਤਾਂ ਜੋ ਉਹ ਨਸ਼ੇ, ਸਮਾਜਿਕ ਬੁਰਾਈਆਂ ਤੇ ਅਲਾਮਤਾਂ ’ਚ ਗ੍ਰਸਿਤ ਨਾ ਹੋਣ। ਇਸ ਮੌਕੇ ਖਿਡਾਰੀਆਂ ਨੇ ਵੀ ਮਨੀਸ਼ ਬੱਬੀ ਦਾਨੇਵਾਲੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਿੰਡ ਪਿੰਡ ਜਾ ਕੇ ਖਿਡਾਰੀਆਂ ਦੀ ਮੱਦਦ। ਉਸ ਨਾਲ ਨੌਜਵਾਨਾਂ ਨੂੰ ਕਾਫ਼ੀ ਹੱਲਾ-ਸ਼ੇਰੀ ਤੇ ਆਪਣੇ ਖੇਡ ਕਲੱਬ ਬਣਾਉਣ ਦੀ ਹਿੰਮਤ ਜਾਗੀ ਹੈ। ਇਸ ਮੌਕੇ ਉਨ੍ਹਾਂ ਨਾਲ ਸੱਤਪਾਲ ਸਿੰਘ, ਰਾਮ ਸਿੰਘ, ਨੈਬ ਸਿੰਘ, ਅਵਤਾਰ ਸਿੰਘ, ਜਸਦੀਪ ਸਿੰਘ, ਦਵਿੰਦਰ ਸਿੰਘ, ਪਰਵਿੰਦਰ ਬੰਟੀ ਅਤੇ ਸੁਖਚੈਨ ਸਿੰਘ ਆਦਿ ਹਾਜ਼ਰ ਸਨ।