ਬਰੇਟਾ ਵਿਖੇ ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ‘ਪੀਲਾ ਪੰਜਾ’
ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ਿਆਂ
Publish Date: Fri, 16 Jan 2026 07:42 PM (IST)
Updated Date: Sat, 17 Jan 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਬਰੇਟਾ ਮੰਡੀ ਵਿੱਚ ਮਾਰਕੀਟ ਕਮੇਟੀ ਬਰੇਟਾ ਵੱਲੋਂ ਚੇਅਰਮੈਨ ਚਮਕੌਰ ਸਿੰਘ ਦੀ ਅਗਵਾਈ ਵਿੱਚ ਮੁੱਖ ਬਜ਼ਾਰ ਵਿਖੇ ਸਥਿਤ ਸ੍ਰੀ ਕ੍ਰਿਸ਼ਨਾ ਮੰਦਰ ਚੌਂਕ ਵਿੱਚ ਕਮੇਟੀ ਦੀ ਜਗ੍ਹਾ ਤੋਂ ‘ਪੀਲੇ ਪੰਜੇ’ ਦੀ ਮਦਦ ਨਾਲ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ। ਇਸ ਜਗ੍ਹਾ ਤੇ ਲੋਕਾਂ ਦੇ ਬੈਠਣ ਲਈ ਪ੍ਰਬੰਧ ਕੀਤਾ ਜਾਵੇਗਾ ਕਿਉਂਕਿ ਬੱਸਾਂ ਦੇ ਰੁਕਣ ਕਰਕੇ ਪਹਿਲਾਂ ਹੀ ਮਾਰਕੀਟ ਕਮੇਟੀ ਵੱਲੋਂ ਸਵਾਰੀਆਂ ਦੇ ਬੈਠਣ ਲਈ ਸ਼ੈੱਡ ਪਾ ਕੇ ਥਾਂ ਬਣਾਈ ਹੋਈ ਸੀ ਜੋ ਕਿ ਹੁਣ ਨਜਾਇਜ਼ ਕਬਜ਼ੇ ਅਧੀਨ ਰੋਕੀ ਗਈ ਸੀ। ਉਨ੍ਹਾਂ ਕਿਹਾ ਕਿ ਇੱਥੇ ਮੁੱਖ ਚਕ ਹੋਣ ਕਰਕੇ ਟ੍ਰੈਫ਼ਿਕ ਦੀ ਸਮੱਸਿਆ ਬਣੀ ਰਹਿੰਦੀ ਹੈ ਕਿਉਂਕਿ ਇਹ ਚੌਂਕ ਰੇਲਵੇ ਸਟੇਸ਼ਨ, ਕੁਲਰੀਆਂ ਰੋਡ, ਬੱਸ ਅੱਡਾ ਤੇ ਬੁਢਲਾਡਾ ਜਾਖਲ ਰੋਡ ਕੈਂਚੀਆਂ ਨੂੰ ਜੋੜਦਾ ਹੈ। ਇਸ ਚੌਂਕ ਵਿੱਚ ਟ੍ਰੈਫਿਕ ਕੰਟਰੋਲ ਕਰਨ ਦਾ ਕੋਈ ਯੋਗ ਪ੍ਰਬੰਧ ਕਰਨ ਦੀ ਵੀ ਜ਼ਰੂਰਤ ਹੈ, ਜਿਸ ਕਾਰਨ ਆਮ ਟ੍ਰੈਫ਼ਿਕ ’ਚ ਵਿਘਨ ਪੈਂਦਾ ਰਹਿੰਦਾ ਹੈ। ਰੇਹੜੀਆਂ ਆਦਿ ਕਾਰਨ ਵੀ ਚੌਂਕ ਰੁਕਿਆ ਰਹਿਣ ਤੇ ਦੁਰਘਟਨਾ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਇਸ ਸਮੱਸਿਆ ਦਾ ਮਾਮਲਾ ਉਠਿਆ ਹੈ ਪਰ ਕੁੱਝ ਦਿਨ ਹੱਲ ਹੋ ਵੀ ਜਾਂਦਾ ਹੈ ਅਤੇ ਕਿਸੇ ਸਿਆਸੀ ਦਖਲਅੰਦਾਜ਼ੀ ਕਾਰਨ ਫਿਰ ਢਿੱਲ ਵਰਤਦੇ ਹੋਏ ਇਸ ਸਮੱਸਿਆ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਂਦਾ ਰਿਹਾ ਹੈ ਪ੍ਰੰਤੂ ਹੁਣ ਆਮ ਲੋਕਾਂ ਦੀ ਸਰਕਾਰ ਵਿੱਚ ਨਾਜਾਇਜ਼ ਕਬਜ਼ਿਆਂ ਲਈ ਕੋਈ ਦਖਲਅੰਦਾਜ਼ੀ ਨਹੀਂ ਚੱਲੇਗੀ। ਚੇਅਰਮੈਨ ਚਮਕੌਰ ਸਿੰਘ ਨੇ ਦੁਕਾਨਦਾਰਾਂ ਤੋਂ ਸਹਿਯੋਗ ਮੰਗਿਆ ਤਾਂ ਕਿ ਲੋਕਾਂ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾਣ ਅਤੇ ਰੇਹੜੀਆਂ ਵਾਲਿਆਂ ਲਈ ਯੋਗ ਥਾਂ ਦਾ ਪ੍ਰਬੰਧ ਕੀਤਾ ਜਾਵੇ। ਨਾਜਾਇਜ਼ ਕਬਜ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਪ੍ਰਕਿਰਿਆ ਸਬੰਧੀ ਲੋਕਾਂ ਨੇ ਭਰਪੂਰ ਸਲਾਘਾ ਕੀਤੀ।