ਸਿਵਲ ਹਸਪਤਾਲ ’ਚ ਮਨਾਇਆ ਵਿਸ਼ਵ ਕੁਸ਼ਟ ਦਿਵਸ
ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ
Publish Date: Fri, 30 Jan 2026 05:46 PM (IST)
Updated Date: Sat, 31 Jan 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪ੍ਰੋਗਰਾਮ ਅਧੀਨ ਸਰਕਾਰ ਵੱਲੋਂ ਮਨਾਏ ਜਾ ਰਹੇ ਵਿਸ਼ਵ ਲੈਪਰੋਸੀ ਦਿਵਸ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਡਾ.ਬਲਬੀਰ ਸਿੰਘ, ਡਾਇਰੈਕਟਰ ਸਿਹਤ ਵਿਭਾਗ ਪੰਜਾਬ ਡਾ. ਹਤਿੰਦਰ ਕੌਰ ਦੇ ਹੁਕਮਾਂ ਤੇ ਡੀਸੀ ਮਾਨਸਾ ਨਵਜੋਤ ਕੌਰ ਆਈਏਐਸ ਅਤੇ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਗੁਰਮੇਲ ਸਿੰਘ ਸੀਨੀਅਰ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਡਾ. ਨਿਸ਼ਾਂਤ ਨੋਡਲ ਅਫਸਰ ਨੈਸ਼ਨਲ ਲੈਪਰੋਸੀ ਪ੍ਰੋਗਰਾਮ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਮਾਨਸਾ ਵਿਖੇ ਮਨਾਇਆ।
ਇਸ ਮੌਕੇ ਡਾ਼. ਨਿਸ਼ਾਂਤ ਨੇ ਕਿਹਾ ਕਿ ਕੁਸ਼ਟ ਰੋਗ ਮਾਈਕੋਬੈਕਟੇਰੀਅਨ ਲੈਪਰੇ ਨਾਂ ਦੇ ਬੈਕਟੀਰੀਆ ਕਾਰਨ ਹੁੰਦਾ ਹੈ। ਕਿਸੇ ਵੀ ਤਰ੍ਹਾਂ ਦੇ ਚਮੜੀ ਤੇ ਤਾਂਬੇ ਰੰਗੇ ਸੁੰਨ ਧੱਬੇ ਜਿਨ੍ਹਾਂ ਤੇ ਠੰਢਾ ਤੇ ਗਰਮ ਨਾ ਲੱਗਦਾ ਹੋਵੇ ਆਦਿ ਨਿਸ਼ਾਨੀਆਂ ਹੋਣ ਤੇ ਉਸਨੂੰ ਜਲਦ ਤੋਂ ਜਲਦ ਨੇੜਲੇ ਸਿਹਤ ਕੇਂਦਰ ਵਿੱਚ ਸੰਪਰਕ ਕਰਨਾ ਚਾਹੀਦਾ ਹੈ। ਕੁਸ਼ਟ ਰੋਗ ਦਾ ਇਲਾਜ ਸਰਕਾਰੀ ਸੰਸਥਾਵਾਂ ’ਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਕੁਸ਼ਟ ਰੋਗੀਆਂ ਨੂੰ ਡਾਕਟਰ ਦੀ ਸਲਾਹ ਅਨੁਸਾਰ ਸਹੀ ਤੇ ਜਲਦ ਤੋਂ ਜਲਦ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ, ਕੁਸ਼ਟ ਰੋਗ ਇਲਾਜਯੋਗ ਹੈ, ਜਿੰਨਾ ਜਲਦ ਹੋ ਸਕੇ। ਮਰੀਜ਼ ਦੀ ਭਾਲ ਕਰਕੇ ਇਲਾਜ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਸਮੇਂ ਸਿਰ ਸਹੀ ਇਲਾਜ ਕਰਨ ਨਾਲ ਮਰੀਜ਼ ਅਪੰਗਤਾ ਤੋਂ ਬਚ ਸਕਦਾ ਹੈ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਜੇਕਰ ਕੁਸ਼ਟ ਰੋਗ ਦੇ ਲੱਛਣਾਂ ਵਾਲਾ ਕੋਈ ਵੀ ਵਿਅਕਤੀ ਆਪਣੇ ਆਲੇ-ਦੁਆਲੇ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਣ ਲਈ ਪ੍ਰੇਰਿਤ ਕਰੀਏ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੁਸ਼ਟ ਰੋਗੀਆਂ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ, ਸਗੋਂ ਉਨ੍ਹਾਂ ਦੀ ਮਦਦ ਕਰਨ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਕਿਹਾ ਲੈਪਰੌਸੀ ਇਰੈਡੀਕੇਸ਼ਨ ਪ੍ਰੋਗਰਾਮ ਤਹਿਤ ਸਮੇਂ ਸਮੇਂ ਤੇ ਲੈਪਰੋਸੀ ਹੋਮ ’ਚ ਰਹਿ ਰਹੇ ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ। ਇਸ ਵੇਲੇ ਲੈਪਰੋਸੀ ਹੋਮ ਵਿੱਚ ਜਿੰਨ੍ਹੇ ਵੀ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਰਹਿ ਰਹੇ ਹਨ। ਉਨ੍ਹਾਂ ਦੀ ਸਿਹਤ ਪ੍ਰਤੀ ਸਮੇਂ ਸਮੇਂ ਤੇ ਚੈਕ ਅੱਪ ਕਰਕੇ ਲੁੜੀਂਦੀ ਦਵਾਈ ਤੇ ਲੋੜ ਅਨੁਸਾਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਡਾ. ਅਮਿਤ ਸ਼ਰਮਾ ਐਮਡੀ ਮੈਡੀਸਨ, ਡਾ. ਨਿਸ਼ੀ ਸੂਦ ਜ਼ਿਲ੍ਹਾ ਟੀਬੀ ਅਫ਼ਸਰ, ਡਾ. ਛਵੀ ਬਜਾਜ ਮਾਨਸਿਕ ਰੋਗਾਂ ਦੇ ਮਾਹਿਰ, ਬਲਜੀਤ ਸਿੰਘ ਤੇ ਗੁਰਿੰਦਰ ਸ਼ਰਮਾ ਸਿਹਤ ਕਰਮਚਾਰੀ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਕਰਮਚਾਰੀ ਵੀ ਮੌਜੂਦ ਸਨ।