ਸ. ਚੇਤਨ ਸਿੰਘ ਸਰਵਹਿੱਤਕਾਰੀ ਵਿਦਿਆ ਮੰਦਰ ਵਿਖੇ ਵਿਸ਼ਵ ਪ੍ਰਿਥਵੀ ਦਿਵਸ ਸਮਾਰੋਹ
ਸ. ਚੇਤਨ ਸਿੰਘ ਸਰਵਹਿੱਤਕਾਰੀ
Publish Date: Tue, 21 Apr 2026 06:09 PM (IST)
Updated Date: Wed, 22 Apr 2026 04:07 AM (IST)
ਫ਼ੋਟੋ : 08 ਐਮਏਐਨ ਕੈਪਸ਼ਨ : ਵਿਸ਼ਵ ਪ੍ਰਿਥਵੀ ਦਿਵਸ ਮੌਕੇ ਪੌਦੇ ਲਗਾਉਂਦੇ ਹੋਏ ਵਿਦਿਆਰਥੀ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਮਾਨਸਾ ਵਿਖੇ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਸਾਰੇ ਹੀ ਵਿਦਿਆਰਥੀਆਂ, ਅਧਿਆਪਕਾਂ ਅਤੇ ਸੇਵਾਦਾਰਾਂ ਵੱਲੋਂ ਸਹੁੰ ਚੁੱਕੀ ਗਈ ਕਿ ਅਸੀਂ ਬਿਜਲੀ ਅਤੇ ਹਰ ਪ੍ਰਕਾਰ ਦੀ ਊਰਜਾ ਦਾ ਬਿਨ੍ਹਾ ਕਿਸੇ ਨੁਕਸਾਨ ਦੇ ਜ਼ਿੰਮੇਵਾਰੀ ਦੇ ਨਾਲ ਉਪਯੋਗ ਕਰਾਂਗੇ। ਅਸੀਂ ਪਾਣੀ ਅਤੇ ਹੋਰ ਕੁਦਰਤੀ ਸਾਧਨਾਂ ਦਾ ਬਚਾਉ ਕਰਾਂਗੇ। ਸਾਫ਼ ਹਰੇ ਭਰੇ ਅਤੇ ਨਵਿਆਉਣਯੋਗ ਊਰਜਾ ਨੂੰ ਵਧਾਉਣ ਦਾ ਯਤਨ ਕਰਾਂਗੇ। ਅਸੀਂ ਆਪਣੇ ਰੋਜ਼ਾਨਾ ਜੀਵਨ ਵਿੱਚ ਇਹ ਸਭ ਕੁਝ ਅਪਣਾਉਣ ਦਾ ਯਤਨ ਕਰਾਂਗੇ ਅਤੇ ਇਸ ਤਰ੍ਹਾਂ ਕਰਨ ਲਈ ਸਮਾਜ ਵਿੱਚ ਸਭ ਨੂੰ ਪ੍ਰੇਰਿਤ ਕਰਾਂਗੇ ਕਿਉਂਕਿ “ ਊਰਜਾ ਬਚਾਉ ਤੇ ਵਾਤਾਵਰਨ ਬਚਾਉ’ ਧਰਤੀ ਮਾਤਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਫ਼ਾਇਦੇ ਲਈ ਜ਼ਰੂਰੀ ਹੈ। ਇਸ ਵਿਸ਼ੇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਵਿੱਦਿਆ ਮੰਦਰ ਵਿਖੇ ਪੌਦੇ ਵੀ ਲਗਾਏ ਗਏ। ਅੰਤ ਵਿੱਚ ਵਿੱਦਿਆ ਮੰਦਰ ਦੇ ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇੇ ਦੱਸਿਆ ਕਿ ਸਵੇਰ ਦੀ ਪ੍ਰਾਰਥਨਾ ਸਭਾ ਵਿੱਚ 2000 ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ ਮੈਬਰਜ਼ ਨੇ ਇਸ ਵਿਸ਼ਵ ਪ੍ਰਿਥਵੀ ਦਿਵਸ ਸਮਾਰੋਹ ਵਿੱਚ ਭਾਗ ਲਿਆ।