ਸਮੇਂ ਸਿਰ ਜਾਂਚ ਤੇ ਇਲਾਜ ਨਾਲ ਬ੍ਰੇਨ ਟਿਊਮਰ ਦੇ ਮਰੀਜ਼ਾਂ ਨੂੰ ਮਿਲ ਸਕਦੀ ਹੈ ਬਿਹਤਰ ਜ਼ਿੰਦਗੀ
ਵਿਸ਼ਵ ਬ੍ਰੇਨ ਟਿਊਮਰ ਵਿਸ਼ਵ ਬ੍ਰੇਨ ਟਿਊਮਰ
Publish Date: Mon, 08 Jun 2026 05:18 PM (IST)
Updated Date: Mon, 08 Jun 2026 05:20 PM (IST)

ਬਿਜ਼ਨੈੱਸ ਪਲੱਸ ਲੋਗੋ ਲਗਾਓ--------------- ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਵਿਸ਼ਵ ਬ੍ਰੇਨ ਟਿਊਮਰ ਦਿਵਸ ਦੇ ਮੌਕੇ ਤੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਦੇ ਮਾਹਿਰ ਡਾਕਟਰਾਂ ਨੇ ਬ੍ਰੇਨ ਟਿਊਮਰ ਬਾਰੇ ਜਾਗਰੂਕਤਾ ਫ਼ੈਲਾਉਣ, ਸਮੇਂ ਸਿਰ ਪਛਾਣ ਅਤੇ ਸਹੀ ਇਲਾਜ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਕੁਝ ਟਿਊਮਰ ਸਧਾਰਣ ਹੁੰਦੇ ਹਨ, ਜਦਕਿ ਕੁਝ ਘਾਤਕ ਹੋ ਸਕਦੇ ਹਨ। ਇੰਨ੍ਹਾਂ ਲਈ ਤੁਰੰਤ ਡਾਕਟਰੀ ਇਲਾਜ ਦੀ ਲੋੜ ਹੁੰਦੀ ਹੈ। ਬ੍ਰੇਨ ਟਿਊਮਰ ਦੇ ਆਮ ਲੱਛਣਾਂ ਵਿਚ ਲਗਾਤਾਰ ਸਿਰ ਦਰਦ, ਦੌਰੇ ਪੈਣਾ, ਨਜ਼ਰ ਧੁੰਦਲੀ ਹੋਣਾ, ਹੱਥਾਂ ਜਾਂ ਪੈਰਾਂ ਵਿਚ ਕਮਜ਼ੋਰੀ, ਬੋਲਣ ਵਿੱਚ ਦਿੱਕਤ, ਯਾਦਦਾਸ਼ਤ ਦੀ ਸਮੱਸਿਆ ਅਤੇ ਵਿਹਾਰ ਵਿਚ ਬਦਲਾਅ ਸ਼ਾਮਲ ਹਨ। ਪਰ ਕਈ ਮਰੀਜ਼ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਕਾਰਨ ਬਿਮਾਰੀ ਦੀ ਪਛਾਣ ਅਤੇ ਇਲਾਜ ਵਿੱਚ ਦੇਰੀ ਹੋ ਜਾਂਦੀ ਹੈ। ਇਸ ਮੌਕੇ ਡਾ. ਪੁਨੀਤ ਬਾਂਸਲ, ਕਨਸਲਟੈਂਟ – ਨਿਊਰੋਸਰਜਰੀ, ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ ਨੇ ਕਿਹਾ, “ਬ੍ਰੇਨ ਟਿਊਮਰ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦੇ ਲੱਛਣਾਂ ਦੀ ਸਮੇਂ ਸਿਰ ਪਛਾਣ ਸਫਲ ਇਲਾਜ ਲਈ ਬਹੁਤ ਮਹੱਤਵਪੂਰਨ ਹੈ। ਨਿਊਰੋ-ਇਮੇਜਿੰਗ, ਮਾਈਕ੍ਰੋਸਰਜਰੀ ਅਤੇ ਮਿਨੀਮਲੀ ਇਨਵੇਸਿਵ ਨਿਊਰੋਸਰਜਰੀ ਵਿੱਚ ਹੋਈਆਂ ਤਰੱਕੀਆਂ ਦੇ ਕਾਰਨ ਅੱਜ ਅਸੀਂ ਬ੍ਰੇਨ ਟਿਊਮਰ ਦੀ ਬਿਹਤਰ ਅਤੇ ਸਟੀਕ ਪਛਾਣ ਕਰਕੇ ਉਸ ਦਾ ਪ੍ਰਭਾਵਸ਼ਾਲੀ ਇਲਾਜ ਕਰਨ ਦੇ ਯੋਗ ਹਾਂ। ਇਸ ਨਾਲ ਇਲਾਜ ਦੇ ਜੋਖਮ ਘੱਟ ਹੁੰਦੇ ਹਨ ਅਤੇ ਮਰੀਜ਼ ਦੀ ਸਿਹਤਯਾਬੀ ਤੇਜ਼ੀ ਨਾਲ ਹੁੰਦੀ ਹੈ। ਸਮੇਂ ਸਿਰ ਡਾਕਟਰੀ ਸਲਾਹ ਅਤੇ ਇਲਾਜ ਮਰੀਜ਼ ਦੀ ਜੀਵਨ ਗੁਣਵੱਤਾ ਵਿਚ ਮਹੱਤਵਪੂਰਨ ਸੁਧਾਰ ਲਿਆ ਸਕਦੇ ਹਨ। ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ, ਬਠਿੰਡਾ ਅਧੁਨਿਕ ਤਕਨਾਲੋਜੀ, ਤਜਰਬੇਕਾਰ ਮਾਹਿਰਾਂ ਦੀ ਟੀਮ ਅਤੇ ਮਰੀਜ਼-ਕੇਂਦਰਿਤ ਇਲਾਜ ਪਹੁੰਚ ਰਾਹੀਂ ਬ੍ਰੇਨ ਟਿਊਮਰ ਅਤੇ ਹੋਰ ਜਟਿਲ ਨਿਊਰੋਲੋਜੀਕਲ ਬਿਮਾਰੀਆਂ ਦੇ ਮਰੀਜ਼ਾਂ ਨੂੰ ਉੱਚ ਪੱਧਰੀ ਨਿਊਰੋਸਰਜੀਕਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਮੈਕਸ ਹੈਲਥਕੇਅਰ ਇੰਸਟੀਚਿਊਟ ਲਿਮਿਟੇਡ ਭਾਰਤ ਦੀਆਂ ਪ੍ਰਮੁੱਖ ਸਿਹਤ ਸੇਵਾ ਸੰਸਥਾਵਾਂ ਵਿੱਚੋਂ ਇੱਕ ਹੈ, ਜੋ ਉੱਚ ਮਿਆਰੀ ਇਲਾਜ, ਮਰੀਜ਼ਾਂ ਦੀ ਦੇਖਭਾਲ, ਆਧੁਨਿਕ ਤਕਨਾਲੋਜੀ ਅਤੇ ਨਵੀਨਤਮ ਖੋਜ ਪ੍ਰਤੀ ਵਚਨਬੱਧ ਹੈ। ਮੈਕਸ ਹੈਲਥਕੇਅਰ ਦੇਸ਼ ਭਰ ਵਿੱਚ ਲਗਭਗ 6,000 ਬੈੱਡਾਂ ਵਾਲੀਆਂ 21 ਸਿਹਤ ਸਹੂਲਤਾਂ ਦਾ ਸੰਚਾਲਨ ਕਰਦਾ ਹੈ। ਉੱਤਰੀ ਭਾਰਤ ਵਿੱਚ ਇਸਦੀ ਮਜ਼ਬੂਤ ਮੌਜੂਦਗੀ ਹੈ ਅਤੇ ਇਸ ਦੇ ਹਸਪਤਾਲ ਦਿੱਲੀ-ਐਨਸੀਆਰ, ਲਖਨਊ, ਮੁੰਬਈ, ਨਾਗਪੁਰ, ਮੋਹਾਲੀ, ਬਠਿੰਡਾ, ਦੇਹਰਾਦੂਨ ਅਤੇ ਭੁਵਨੇਸ਼ਵਰ ਸਮੇਤ ਕਈ ਸ਼ਹਿਰਾਂ ਵਿਚ ਸਥਿਤ ਹਨ।