ਮਹਿਲਾਵਾਂ ਸਾਡੇ ਸਮਾਜ ਦੀ ਤਾਕਤ ਹਨ : ਗੁਨਜੀਤ ਕੌਰ
ਰੋਟਰੀ ਕਲੱਬ ਮਾਨਸਾ ਵੱਲੋਂ ਵਿਸਵ ਮਹਿਲਾ
Publish Date: Sun, 08 Mar 2026 05:45 PM (IST)
Updated Date: Mon, 09 Mar 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੋਟਰੀ ਕਲੱਬ ਮਾਨਸਾ ਵੱਲੋਂ ਵਿਸ਼ਵ ਮਹਿਲਾ ਦਿਵਸ ਸ਼ਾਤੀ ਭਵਨ ਮਾਨਸਾ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰੋਟੇਰੀਅਨ ਰਿੰਪਲ ਮੌਂਗਾ ਦੁਆਰਾ ਇਸ ਨੂੰ ਵਧੀਆ ਤਰੀਕੇ ਨਾਲ ਉਲੀਕਿਆ ਗਿਆ। ਇਸ ਮੌਕੇ ਰਿੰਪਲ ਮੌਂਗਾ ਦੁਆਰਾ ਮਹਿਲਾਵਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਗੁਨਜੀਤ ਕੌਰ ਵਿਸ਼ੇਸ ਰੂਪ ਵਿੱਚ ਸਾਮਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਹਿਲਾਵਾਂ ਸਾਡੇ ਸਮਾਜ ਦੀ ਤਾਕਤ ਹਨ। ਇੱਕ ਮਹਿਲਾ ਹੀ ਮਾਂ, ਭੈਣ, ਧੀ ਅਤੇ ਪਤਨੀ ਦੇ ਰੂਪ ਵਿੱਚ ਪਰਿਵਾਰ ਨੂੰ ਸੰਭਾਲਦੀ ਹੈ। ਉਹ ਘਰ ਹੀ ਨਹੀਂ, ਸਗੋਂ ਹਰ ਖੇਤਰ ਵਿੱਚ ਆਪਣਾ ਨਾਮ ਰੌਸ਼ਨ ਕਰ ਰਹੀਆਂ ਹਨ। ਅੱਜ ਦੀ ਮਹਿਲਾ ਡਾਕਟਰ, ਅਧਿਆਪਕ, ਵਿਗਿਆਨੀ, ਖਿਡਾਰੀ ਅਤੇ ਨੇਤਾ ਵਜੋਂ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ।
ਕਲੱਬ ਪ੍ਰਧਾਨ ਰੋਟੇਰੀਅਨ ਅੰਕੁਰ ਸਿੰਗਲਾ ਨੇ ਕਿਹਾ ਸਾਨੂੰ ਚਾਹੀਦਾ ਹੈ ਕਿ ਅਸੀਂ ਮਹਿਲਾਵਾਂ ਦਾ ਸਤਿਕਾਰ ਕਰੀਏ ਅਤੇ ਉਨ੍ਹਾਂ ਨੂੰ ਬਰਾਬਰੀ ਦੇ ਮੌਕੇ ਦਈਏ। ਜਦੋਂ ਮਹਿਲਾਵਾਂ ਅੱਗੇ ਵਧਦੀਆਂ ਹਨ ਤਾਂ ਸਾਡਾ ਸਮਾਜ ਅਤੇ ਦੇਸ਼ ਵੀ ਅੱਗੇ ਵਧਦਾ ਹੈ। ਰੋਟਰੀ ਕਲੱਬ ਦੇ ਏ ਜੀ ਰੋਟੇਰੀਅਨ ਕ੍ਰਿਸ਼ਨ ਬਲਦੇਵ ਨੇ ਕਿਹਾ ਕਿ ਆਉ ਅੱਜ ਦੇ ਦਿਨ ਸੰਕਲਪ ਲਈਏ ਕਿ ਅਸੀਂ ਮਹਿਲਾਵਾਂ ਦੀ ਇੱਜ਼ਤ ਕਰਾਂਗੇ ਅਤੇ ਉਨ੍ਹਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਣ ਲਈ ਉਤਸ਼ਾਹਿਤ ਕਰਾਂਗੇ। ਇਸ ਮੌਕੇ ਕੌਂਸਲਰ ਰੰਜਨਾ ਮਿੱਤਲ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਮਹਿਲਾ ਦਾ ਦਰਜਾ ਬਹੁਤ ਉੱਚਾ ਹੈ। ਇੱਕ ਮਹਿਲਾ ਹੀ ਘਰ ਨੂੰ ਘਰ ਬਣਾਉਂਦੀ ਹੈ। ਉਹ ਮਾਂ, ਭੈਣ, ਧੀ ਅਤੇ ਪਤਨੀ ਦੇ ਰੂਪ ਵਿੱਚ ਪਰਿਵਾਰ ਨੂੰ ਪਿਆਰ, ਸਹਾਰਾ ਅਤੇ ਤਾਕਤ ਦਿੰਦੀ ਹੈ। ਮਹਿਲਾਵਾਂ ਬਿਨਾਂ ਸਮਾਜ ਦੀ ਤਰੱਕੀ ਅਸੰਭਵ ਹੈ। ਅੱਜ ਦੀ ਮਹਿਲਾ ਹਰ ਖੇਤਰ ਵਿੱਚ ਅੱਗੇ ਵਧ ਰਹੀ ਹੈ। ਉਹ ਸਿੱਖਿਆ, ਖੇਡਾਂ, ਰਾਜਨੀਤੀ, ਵਿਗਿਆਨ ਤੇ ਕਾਰੋਬਾਰ ਵਿੱਚ ਵੱਡੀਆਂ ਉਪਲੱਬਧੀਆਂ ਹਾਸਲ ਕਰ ਰਹੀ ਹੈ। ਸਾਨੂੰ ਮਾਣ ਹੈ ਕਿ ਸਾਡੇ ਦੇਸ਼ ਦੀਆਂ ਬਹੁਤ ਸਾਰੀਆਂ ਮਹਿਲਾਵਾਂ ਨੇ ਦੁਨੀਆ ਭਰ ਵਿੱਚ ਆਪਣਾ ਨਾਮ ਰੋਸ਼ਨ ਕੀਤਾ ਹੈ।
ਇਸ ਮੌਕੇ ਰੋਟੇਰੀਅਨ ਜਤਿੰਦਰਬੀਰ ਗੁਪਤਾ ਤੇ ਬਲਜੀਤ ਕੜਵਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਲਾਵਾਂ ਨੂੰ ਕਲੱਬ ਵੱਲੋ ਹਾਈਜੈਨਿਕ ਕਿੱਟਾਂ ਵੰਡੀਆ ਗਈਆਂ। ਇਸ ਮੌਕੇ ਏਜੀ ਕ੍ਰਿਸ਼ਨ ਬਲਦੇਵ, ਰੋਟੇਰੀਅਨ ਅੰਕੁਰ ਸਿੰਗਲਾ, ਰੋਟੇਰੀਅਨ ਪ੍ਰਦੀਪ, ਰੋਟੇਰੀਅਨ ਜੋਨੀ ਸਿੰਗਲਾ, ਰੋਟੇਰੀਅਨ ਅਜੇ ਸਿੰਗਲਾ, ਰੋਟੇਰੀਅਨ ਜਤਿੰਦਰਬੀਰ ਗੁਪਤਾ, ਰੋਟੇਰੀਅਨ ਬਲਜੀਤ ਕੜਵਲ, ਰੋਟੇਰੀਅਨ ਵਿਕਾਸ ਸਿੰਗਲਾ, ਰੋਟੇਰੀਅਨ ਪਰਮਜੀਤ ਸਦਿਉੜਾ, ਰਾਜਵੀਰ ਕੌਰ ਅਧਿਆਪਕ ਹਾਜ਼ਿਰ ਸਨ।