ਜਿੱਥੇ ਹੁੰਦੈ ਧਰਮ, ਉਥੇ ਹੁੰਦੈ ਪਰਮਾਤਮਾ : ਭੁਵਨੇਸ਼ਵਰੀ ਦੇਵੀ
ਜਿਸ ਧਰਤੀ ‘ਤੇ ਸੰਤਾਂ ਦਾ ਸਤਿਕਾਰ ਹੁੰਦਾ ਹੈ,
Publish Date: Tue, 17 Mar 2026 06:37 PM (IST)
Updated Date: Wed, 18 Mar 2026 04:10 AM (IST)

-ਟਰੱਸਟ ਨੇ ਫੁੱਲਾਂ ਦੀ ਵਰਖਾ ਕਰਕੇ ਕੀਤਾ ਸੰਤਾਂ ਤੇ ਸੰਗਤ ਦਾ ਕੀਤਾ ਸਨਮਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ ਜਿਸ ਧਰਤੀ ‘ਤੇ ਸੰਤਾਂ ਦਾ ਸਤਿਕਾਰ ਹੁੰਦਾ ਹੈ, ਜਿੱਥੇ ਗਊ ਮਾਤਾ ਦੀ ਸੇਵਾ ਕੀਤੀ ਜਾਂਦੀ ਹੈ ਅਤੇ ਜਿੱਥੇ ਸਮੇਂ-ਸਮੇਂ ਤੇ ਧਾਰਮਿਕ ਆਯੋਜਨ, ਕੀਰਤਨ ਅਤੇ ਸਤਸੰਗ ਹੁੰਦੇ ਹਨ। ਉਹ ਧਰਤੀ ਬਹੁਤ ਭਾਗਾਂ ਵਾਲੀ ਬਣ ਜਾਂਦੀ ਹੈ। ਉਸ ਥਾਂ ‘ਤੇ ਪ੍ਰਭੂ ਦੀ ਕਿਰਪਾ ਸਦਾ ਬਰਸਦੀ ਰਹਿੰਦੀ ਹੈ। ਇਹ ਪਵਿੱਤਰ ਵਿਚਾਰ ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਸਤਿਗੁਰੂ ਸੇਵਾ ਟਰੱਸਟ ਵੱਲੋਂ ਕਰਵਾਏ ਗਏ ਪਾਂਚ ਸ਼ਾਮ ਕਨੱਈਆ ਕੇ ਨਾਮ ਦੇ ਆਖ਼ਰੀ ਦਿਨ ਸੁਆਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਨੇ ਸੰਗਤਾਂ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੰਤਾਂ ਦੀ ਸੰਗਤ ਮਨੁੱਖ ਦੇ ਮਨ ਨੂੰ ਪਵਿੱਤਰ ਕਰਦੀ ਹੈ, ਗਊ ਸੇਵਾ ਦਇਆ ਅਤੇ ਧਰਮ ਦੀ ਸਿਖਲਾਈ ਦਿੰਦੀ ਹੈ, ਅਤੇ ਧਾਰਮਿਕ ਸਮਾਗਮ ਲੋਕਾਂ ਨੂੰ ਇਕੱਠਾ ਕਰਕੇ ਭਗਤੀ ਦੇ ਰਾਹ ‘ਤੇ ਚਲਣ ਦੀ ਪ੍ਰੇਰਣਾ ਦਿੰਦੇ ਹਨ। ਇਸ ਲਈ ਸਾਨੂੰ ਹਮੇਸ਼ਾਂ ਸੰਤਾਂ ਦਾ ਆਦਰ ਕਰਨਾ ਚਾਹੀਦਾ ਹੈ, ਗਊ ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਆਪਣੇ ਇਲਾਕੇ ਵਿੱਚ ਧਾਰਮਿਕ ਕਾਰਜਾਂ ਨੂੰ ਵਧਾਵਾ ਦੇਣਾ ਚਾਹੀਦਾ ਹੈ। ਜਿੱਥੇ ਧਰਮ ਦੀ ਮਹਿਕ ਹੁੰਦੀ ਹੈ, ਓਥੇ ਪ੍ਰਭੂ ਦੀ ਹਾਜ਼ਰੀ ਮਹਿਸੂਸ ਹੁੰਦੀ ਹੈ। ਪ੍ਰਧਾਨ ਸਤਗੁਰੂ ਸੇਵਾ ਟਰੱਸਟ ਮਾਨਸਾ ਸ਼੍ਰੀ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੇ ਉੱਘੇ ਸਮਾਜ ਸੇਵੀ ਮੁਨੀਸ਼ ਬੱਬੀ ਦਾਨੇਵਾਲੀਆ ਵੱਲੋਂ ਝੰਡਾ ਪੂਜਨ ਦੀ ਰਸਮ ਅਦਾ ਕੀਤੀ ਗਈ। ਇਸੇ ਤਰ੍ਹਾਂ ਸ਼੍ਰੀ ਗਿਆਨ ਚੰਦ ਲਾਡੀ ਨੇ ਜੋਤ ਜਗਾ ਕੇ ਸੁਭਾਗ ਪ੍ਰਾਪਤ ਕੀਤਾ। ਸੁਆਮੀ ਜੀ ਨੂੰ ਦੁਸ਼ਾਲਾ ਭੇਟ ਕਰਨ ਦੀ ਰਸਮ ਸ਼੍ਰੀ ਆਸ਼ੂ ਚਾਂਦਪੁਰੀਆ ਵੱਲੋਂ ਅਦਾ ਕੀਤੀ ਗਈ। ਟਰੱਸਟ ਦੇ ਕੌਮੀ ਸਕੱਤਰ ਸ਼੍ਰੀ ਆਨੰਦ ਪ੍ਰਕਾਸ਼ ਗੁਪਤਾ ਵੱਲੋਂ ਮੰਚ ਸੰਚਾਲਨ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਜਿਸ ਨੂੰ ਸੰਗਤਾਂ ਵੱਲੋਂ ਕਾਫੀ ਸਰਾਹਿਆ ਗਿਆ। ਭੰਡਾਰੇ ਦੌਰਾਨ ਸ਼੍ਰੀ ਸ਼ਿਵ ਸੰਕਰ ਸੇਵਾ ਦਲ ਵੱਲੋਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਗਈ ਤੇ ਸਤਿਸੰਗ ਦੌਰਾਨ ਸ਼੍ਰੀ ਮਹਾਂਵੀਰ ਦਲ ਵੱਲੋਂ ਵੀ ਆਪਣੀ ਸੇਵਾ ਵਧੀਆ ਢੰਗ ਨਾਲ ਨਿਭਾਈ ਗਈ।