ਪਰਵਾਸੀ ਪੰਛੀਆਂ ਲਈ ਬਣਾਇਆ ਜਾਵੇਗਾ ਵੈੱਟਲੈਂਡ : ਹਰਦਿਆਲ ਸਿੰਘ
ਵਾਤਾਵਰਨ ਦੀ ਸੁਰੱਖਿਆ ਅਤੇ ਪਰਵਾਸੀ
Publish Date: Wed, 04 Feb 2026 06:54 PM (IST)
Updated Date: Thu, 05 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਵਾਤਾਵਰਨ ਦੀ ਸੁਰੱਖਿਆ ਅਤੇ ਪਰਵਾਸੀ ਪੰਛੀਆਂ ਦੀ ਸੰਭਾਲ ਲਈ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਦੀ ਅਗਵਾਈ ਹੇਠ ਪਿੰਡ ਬੀਰੋਕੇ ਕਲਾਂ ਵਿਖੇ ਵੈੱਟਲੈਂਡ ਦਿਵਸ ਨੂੰ ਮੁੱਖ ਰੱਖਦਿਆਂ ਛੱਪੜਾਂ ਨੂੰ ਸੁੰਦਰ ਤੇ ਸੈਰ-ਸਪਾਟੇ ਯੋਗ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਬੋਲਦਿਆਂ ਵਣ ਰੇਂਜ ਅਫ਼ਸਰ ਬੁਢਲਾਡਾ ਹਰਦਿਆਲ ਸਿੰਘ ਨੇ ਵੈੱਟਲੈਂਡ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਬਚਾਅ ਕੇ ਰੱਖਣਾ ਸਮੇਂ ਦੀ ਲੋੜ ਹੈ। ਇਸੇ ਸਮੇਂ ਵਣ ਮੰਡਲ ਅਫ਼ਸਰ ਮਾਨਸਾ ਪਵਨ ਸ੍ਰੀਧਰ ਨੇ ਕਿਹਾ ਕਿ ਜਿਵੇਂ ਜੰਗਲ ਸਾਡੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ’ਚ ਸਹਾਈ ਹੁੰਦੇ ਹਨ। ਉਸੇ ਤਰ੍ਹਾਂ ਵੈਟਲੈਂਡ ਪਾਣੀ ਅਤੇ ਦਲਦਲੀ ਜ਼ਮੀਨਾਂ ਨੂੰ ਸਾਫ਼ ਰੱਖਣ ਵਿੱਚ ਧਰਤੀ ਦੀ ਕਿਡਨੀ ਦਾ ਰੋਲ ਅਦਾ ਕਰਦੇ ਹਨ। ਉਨ੍ਹਾਂ ਹਰੀ ਕੇ ਪੱਤਣ ਵਿਖੇ ਸਥਾਪਿਤ ਵੈਟਲੈਂਡ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਪੰਜਾਬ ਦੀ ਮਸ਼ਹੂਰ ਵੈਟਲੈਂਡ ਤੇ ਬੀਰੋਕੇ ਦੇ ਛੱਪੜਾਂ ਨੂੰ ਲੋਕਾਂ ਦੇ ਸੈਰ ਸਪਾਟੇ ਲਈ ਇਕ ਦਿੱਖ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਰੁੱਤਾਂ ਅਨੁਸਾਰ ਦੇਸ਼ ਵਿਦੇਸ਼ੀ ਪਰਵਾਸੀ ਪੰਛੀ ਆਉਣਗੇ ਤੇ ਉਥੇ ਪੰਜਾਬ ਦੇ ਵੱਖ ਵੱਖ ਇਲਾਕਿਆਂ ਦੇ ਲੋਕ ਇਸ ਵੈੱਟਲੈਂਡ ਦਾ ਆਨੰਦ ਮਾਨਣਗੇ। ਇਸ ਮੌਕੇ ਮਹੰਤ ਸ਼ਾਂਤਾ ਨੰਦ ਜੀ, ਸਰਪੰਚ ਗੁਰਮੀਤ ਸਿੰਘ ਗੀਤੂ, ਸਾਬਕਾ ਸਰਪੰਚ ਗੁਰਵਿੰਦਰ ਸਿੰਘ, ਬੂਟਾ ਸਿੰਘ ਨੰਬਰਦਾਰ, ਅਜੈ ਕੁਮਾਰ, ਮੱਖਣ ਸਿੰਘ, ਅਮਰਜੀਤ ਸਿੰਘ ਤੋਂ ਇਲਾਵਾ ਪੰਚਾਇਤ ਤੇ ਪਿੰਡ ਵਾਸੀ ਮੌਜੂਦ ਸਨ।