ਗੁੜੱਦੀ ਵਿਖੇ ਕ੍ਰਿਕਟ ਟੂਰਨਾਮੈਂਟ ਸਫਲਤਾ ਨਾਲ ਨੇਪਰੇ ਚੜ੍ਹਿਆ
ਪਿੰਡ ਗੁੜੱਦੀ ਵਿਖ਼ੇ ਸ਼ਹੀਦ ਭਗਤ ਸਿੰਘ ਤੇ ਯੂਥ
Publish Date: Tue, 03 Feb 2026 06:22 PM (IST)
Updated Date: Wed, 04 Feb 2026 04:08 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਪਿੰਡ ਗੁੜੱਦੀ ਵਿਖ਼ੇ ਸ਼ਹੀਦ ਭਗਤ ਸਿੰਘ ਤੇ ਯੂਥ ਫੈਡਰੇਸ਼ਨ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਚਾਰ ਦਿਨਾਂ ਕ੍ਰਿਕਟ ਟੂਰਨਾਮੈਂਟ ਸਫ਼ਲਤਾ ਪੂਰਵਕ ਮੁਕੰਮਲ ਹੋਇਆ। ਟੂਰਨਾਮੈਂਟ ’ਚ ਕੁੱਲ 48 ਟੀਮਾਂ ਨੇ ਹਿੱਸਾ ਲਿਆ। ਫ਼ਾਈਨਲ ਮੁਕਾਬਲੇ ’ਚ ਫਫੜੇ ਭਾਈਕੇ ਦੀ ਟੀਮ ਨੇ ਪਹਿਲਾ ਸਥਾਨ ਜਦਕਿ ਖਿਆਲਾ ਟੀਮ ਦੂਜੇ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੌਰਾਨ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਟੂਰਨਾਮੈਂਟ ਦੇ ਮੁੱਖ ਮਹਿਮਾਨਾਂ ’ਚ ਸੀਨੀਅਰ ਕਾਂਗਰਸੀ ਆਗੂ ਅਜੀਤ ਇੰਦਰ ਸਿੰਘ ਮੋਫ਼ਰ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੁਢਲਾਡਾ ਦੇ ਡਾ. ਨਿਸ਼ਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਸ਼ਪਿੰਦਰਬੀਰ ਸਿੰਘ ਚਹਿਲ, ਮਿੱਠੂ ਰਾਮ ਕਵਾੜੀਆ ਗਰੁੱਪ, ਸੀਨੀਅਰ ਕਾਂਗਰਸੀ ਆਗੂ ਮਾਇਕਲ ਗਾਗੋਵਾਲ, ਬਲਾਕ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਚਹਿਲ, ਅਮਰੀਕ ਬੱਤਰਾ ਗਰੁੱਪ, ਸਿਕਿਊਰ ਸੈਂਸ ਫਾਇਨੈਂਸ ਗਰੁੱਪ, ਸਾਬਕਾ ਸਰਪੰਚ ਮਹਿੰਦਰ ਸਿੰਘ, ਕਾਂਗਰਸ ਦੇ ਸਰਕਲ ਪ੍ਰਧਾਨ ਜਗਤਾਰ ਸਿੰਘ, ਯੂਥ ਅਕਾਲੀ ਆਗੂ ਰਮਨਦੀਪ ਸਿੰਘ ਚਹਿਲ, ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਜਗਸੀਰ ਸਿੰਘ, ਯੂਥ ਫੈਡਰੇਸ਼ਨ ਕਲੱਬ ਦੇ ਪ੍ਰਧਾਨ ਸੁਖਚੈਨ ਸਿੰਘ ਚੈਨੀ, ਅਕਾਲੀ ਆਗੂ ਜਸਪਾਲ ਸਿੰਘ, ਗੁਰਸੇਵਕ ਪੰਜਾਬ ਪੁਲਿਸ, ਜਸਵੰਤ ਪੰਜਾਬ ਪੁਲਿਸ ਤੇ ਕਮਲਪ੍ਰੀਤ ਸਿੰਘ ਪੰਜਾਬ ਪੁਲਿਸ ਸ਼ਾਮਲ ਸਨ। ਉਕਤ ਵੱਲੋਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ। ਇਹ ਟੂਰਨਾਮੈਂਟ ਨਗਰ ਵਾਸੀਆਂ ਦੇ ਪੂਰੇ ਸਹਿਯੋਗ, ਵਿਦੇਸ਼ ਵਸਦੇ ਐੱਨਆਰਆਈਜ਼ ਭਰਾਵਾਂ, ਰਵਿਦਾਸ ਮੰਦਰ ਕਮੇਟੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਡੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਟੂਰਨਾਮੈਂਟ ਕਮੇਟੀ ਵਿੱਚ ਸੁਖਚੈਨ ਸਿੰਘ ਕਾਲਾ, ਗੁਰਦੀਪ ਸਿੰਘ ਫਾਊਂਡਰ ਸਿਕਿਊਰ ਸੈਂਸ ਫਾਇਨੈਂਸ, ਬੰਟੀ ਕੈਨੇਡਾ ਕਮਲ ਕੈਨੇਡਾ, ਕਾਂਤਾ ਕਨੈਡਾ, ਕੰਗ, ਕਾਂਤੀ, ਗੁਰਤੇਜ, ਬਲਕਾਰ ਨੰਬਰਦਾਰ, ਸਤਵੀਰ ਮੰਨਾ ਪੰਜਾਬ ਪੁਲਿਸ ਤੇ ਬਲਕਾਰ ਮੱਦੀ ਨੇ ਸਰਗਰਮ ਭੂਮਿਕਾ ਨਿਭਾਈ। ਜੇਤੂ ਟੀਮਾਂ ਦਾ ਸਨਮਾਨ ਵੀ ਕੀਤਾ ਗਿਆ।