ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਗਾਇਆ ਕਿ ਉਹ ਸੀਡ ਪ੍ਰਡਿਉਸਰ ਦੀ ਮੈਸਰਜ਼ ਪੰਜਾਬ ਐਗਰੀ ਸੀਡ ਫ਼ਾਰਮ ਮਾਨਸਾ ਵਿਖੇ ਚਲਾਉਂਦਾ ਹਾਂ। ਸਾਡੀ ਫ਼ਰਮ ਦਾ ਕੰਮ ਪੰਜਾਬ ਜਾਂ ਪੰਜਾਬ ਰਾਜ ਤੋਂ ਬਾਹਰ ਦੀਆਂ ਐਗਰੀਕਲਚਰ ਯੂਨੀਵਰਸਿਟੀਆ ਪਾਸੋਂ ਬ੍ਰੀਡਰ ਸੀਡ (ਪਹਿਲੀ ਕਿਸਮ ਦਾ ਬੀਜ) ਹਾਸਲ ਕਰਕੇ, ਕਿਸਾਨਾਂ ਨੂੰ ਬੀਜਾਂ ਕੇ ਉਨ੍ਹਾਂ ਪਾਸੋਂ ਬੀਜ ਦੀ ਉਨੱਤ (ਫਸਲ) ਖਰੀਦ ਕੇ, ਖਰੀਦੀ ਗਈ ਫ਼ਸਲ ਤੋਂ ਬੀਜ ਬਣਾਉਣਾ ਹੈ।

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਦਿਗਵਿਜੇ ਕਪਿਲ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਦੀ ਯੋਗ ਅਗਵਾਈ ਤਹਿਤ ਭ੍ਰਿਸਟਾਚਾਰ ਵਿਰੁੱਧ ਮੁਹਿੰਮ ਦੇ ਤਹਿਤ ਵਿਜੀਲੈਂਸ ਬਿਊਰੋ ਰੇਂਜ਼ ਬਠਿੰਡਾ ਵੱਲੋਂ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ, ਲੁਧਿਆਣਾ ਦਾ ਸੀਡ ਸਰਟੀਫ਼ਿਕੇਸ਼ਨ ਅਫਸਰ ਅੰਮ੍ਰਿਤਪਾਲ ਸਿੰਘ ਫ਼ਸਲ ਦੀ ਇੰਸਪੈਕਸ਼ਨ ਕਰਨ ਬਦਲੇ 50,000/- ਰੁਪਏ ਰਿਸ਼ਵਤ ਹਾਸਲ ਕਰਦਾ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਬੀਜ ਪ੍ਰਮਾਣਿਤ ਸੰਸਥਾ, ਲੁਧਿਆਣਾ ਦਾ ਸੀਡ ਸਰਟੀਫ਼ਿਕੇਸ਼ਨ ਅਫ਼ਸਰ ਅੰਮ੍ਰਿਤਪਾਲ ਸਿੰਘ ਨੂੰ ਰਾਕੇਸ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਵਾਰਡ ਨੰ: 10, ਮਾਨਸਾ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਹੋਰ ਵੇਰਵੇ ਦਿੰਦਿਆ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਗਾਇਆ ਕਿ ਉਹ ਸੀਡ ਪ੍ਰੋਡਿਉਸਰ ਦੀ ਮੈਸਰਜ਼ ਪੰਜਾਬ ਐਗਰੀ ਸੀਡ ਫ਼ਾਰਮ ਮਾਨਸਾ ਵਿਖੇ ਚਲਾਉਂਦਾ ਹਾਂ। ਸਾਡੀ ਫ਼ਰਮ ਦਾ ਕੰਮ ਪੰਜਾਬ ਜਾਂ ਪੰਜਾਬ ਰਾਜ ਤੋਂ ਬਾਹਰ ਦੀਆਂ ਐਗਰੀਕਲਚਰ ਯੂਨੀਵਰਸਿਟੀਆ ਪਾਸੋਂ ਬ੍ਰੀਡਰ ਸੀਡ (ਪਹਿਲੀ ਕਿਸਮ ਦਾ ਬੀਜ) ਹਾਸਲ ਕਰਕੇ, ਕਿਸਾਨਾਂ ਨੂੰ ਬੀਜਾਂ ਕੇ ਉਨ੍ਹਾਂ ਪਾਸੋਂ ਬੀਜ ਦੀ ਉਨੱਤ (ਫਸਲ) ਖਰੀਦ ਕੇ, ਖਰੀਦੀ ਗਈ ਫ਼ਸਲ ਤੋਂ ਬੀਜ ਬਣਾਉਣਾ ਹੈ।
ਸਾਡੀ ਫਰਮ ਨੇ ਵੱਖ-ਵੱਖ ਯੂਨੀਵਰਸਿਟੀਆਂ ਪਾਸੋਂ ਅਤੇ ਫਾਉਡੈਸ਼ਨ ਬੀਜਾਂ ਦੇ ਸੋਰਸ ਰਾਹੀਂ 510 ਹੈਕਟੇਅਰ ਦੇ ਕਰੀਬ (1275 ਏਕੜ ਜ਼ਮੀਨ) ਵਿੱਚ ਕਣਕ ਦੇ ਬੀਜਾਂ ਦੀ ਬਿਜਾਈ ਕਰਵਾਈ ਗਈ ਸੀ। ਇਸ ਫ਼ਸਲੀ ਸੀਜਨ ਸਾਲ 2025-26 ਦੀ ਇੰਸਪੈਕਸ਼ਨ ਕਰਨ ਦੀ ਜਿੰਮੇਵਾਰੀ ਅਮ੍ਰਿਤਪਾਲ ਸਿੰਘ, ਸੀਡ ਸਰਟੀਫਿਕੇਸ਼ਨ ਅਫਸਰ, ਪੰਜਾਬ ਰਾਜ ਬੀਜ ਪ੍ਰਮਾਣਤ ਸੰਸਥਾ, ਲੁਧਿਆਣਾ ਦੀ ਹੈ।
ਅੰਮ੍ਰਿਤਪਾਲ ਸਿੰਘ, ਸੀਡ ਸਰਟੀਫਿਕੇਸ਼ਨ ਅਫਸਰ ਸਾਡੀ ਬਿਜਾਈ ਗਈ ਫਸਲ ਦੀ ਇੰਸਪੈਕਸ਼ਨ ਸਬੰਧੀ ਕਰੀਬ 10 ਦਿਨ ਪਹਿਲਾਂ ਸਾਡੇ ਫਾਰਮ ਤੇ ਆਇਆ ਅਤੇ ਉਸਨੇ ਬਿਜਾਈ ਵਾਲੇ ਖੇਤ ਦਿਖਾਉਣ ਲਈ ਕਿਹਾ ਤਾ ਰਸਤੇ ਵਿੱਚ ਹੀ ਉਸਨੇ, ਮੇਰੇ ਚਾਚਾ ਜੀ ਦੇ ਬੇਟੇ ਅੰਕੁਸ ਗਰਗ ਪਾਸੋਂ ਪ੍ਰਤੀ ਹੈਕਟੇਅਰ 200/- ਰੁਪਏ (510x200 =102000/- ਰੁਪਏ) ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇ ਤੁਸੀਂ ਰਿਸ਼ਵਤ ਨਹੀਂ ਦੇਵੋਗੇ ਤਾਂ ਹ ਤੁਹਾਡੀ ਇੰਸਪੈਕਸ਼ਨ ਗਲਤ ਕਰ ਦੇਵਾਂਗਾ।
ਅੰਮ੍ਰਿਤਪਾਲ ਸਿੰਘ, ਸੀਡ ਸਰਟੀਫਿਕੇਸ਼ਨ ਅਫਸਰ ਵੱਲੋਂ ਪ੍ਰਤੀ ਹੈਕਟੇਅਰ 200/- ਰੁਪਏ ਰਿਸ਼ਵਤ ਦੀ ਮੰਗ ਸਬੰਧੀ ਵੀਡਿੳ ਰਿਕਾਡਿੰਗ ਮੇਰੇ ਚਾਚਾ ਜੀ ਦੇ ਬੇਟੇ ਅੰਕੁਸ ਗਰਗ ਆਪਣੇ ਫੋਨ ਵਿੱਚ ਬਣਾ ਲਈ ਸੀ, ਜੋ 12 ਅਪ੍ਰੈਲ 2026 ਨੂੰ ਇੰਸਪੈਕਸ਼ਨ ਕਰਨ ਆਇਆ ਹੈ ਅਤੇ ਸ਼ਾਮ ਤੱਕ ਕਰੀਬ 7 ਪੀ.ਐਮ ਤੱਕ ਇੰਸਪੈਕਸ਼ਨ ਕਰਦਾ ਰਿਹਾ ਅਤੇ ਸ਼ਾਮ ਨੂੰ ਮੇਰੇ ਨਾਲ ਗੱਲ ਕਰਕੇ ਪਹਿਲਾ 01 ਲੱਖ ਰੁਪਏ ਤੇ ਅੜਿਆ ਰਿਹਾ ਅਤੇ ਫ਼ਿਰ 50000/- ਰੁਪਏ ਵਿੱਚ ਗੱਲ ਤਹਿ ਹੋ ਗਈੇ। ਬੁਲਾਰੇ ਦੱਸਿਆ ਕਿ ਵਿਜੀਲੈਂਸ ਬਿਊਰੋ, ਰੇਂਜ਼ ਬਠਿੰਡਾ ਦੀ ਟੀਮ ਨੇ ਸ਼ਿਕਾਇਤ ਵਿੱਚ ਲਗਾਏ ਦੋਸ਼ਾਂ ਦੀ ਪੜਤਾਲ ਕਰਨ ਉਪਰੰਤ ਮੁਕੱਦਮਾ ਨੰਬਰ 12 ਮਿਤੀ 13-04-2026 ਅ/ਧ 7 ਪੀ.ਸੀ.ਐਕਟ 1988 ਐਜ ਅਮੈਡਿਡ ਬਾਏ ਪੀ.ਸੀ. (ਅਮੈਡਮੈਂਟ) ਐਕਟ 2018 ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਰੁੱਧ ਅਮ੍ਰਿਤਪਾਲ ਸਿੰਘ, ਸੀਡ ਸਰਟੀਫਿਕੇਸ਼ਨ ਅਫ਼ਸਰ, ਪੰਜਾਬ ਰਾਜ ਬੀਜ ਪ੍ਰਮਾਣਤ ਸੰਸਥਾ, ਲੁਧਿਆਣਾ ਦਰਜ ਕਰਕੇ ਜਾਲ ਵਿਛਾਇਆ ਅਤੇ ਅਮ੍ਰਿਤਪਾਲ ਸਿੰਘ, ਸੀਡ ਸਰਟੀਫ਼ਿਕੇਸ਼ਨ ਅਫਸਰ ਨੂੰ ਸ਼ਿਕਾਇਤ ਕਰਤਾ ਪਾਸੋਂ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਰੰਗੇ ਹੱਥੀ 50,000/- ਰੁਪਏ ਦੀ ਰਿਸ਼ਵਤ ਹਾਸਲ ਕਰਦੇ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਕੱਦਮਾ ਦੀ ਅਗਲੇਰੀ ਤਫ਼ਤੀਸ਼ ਅਮਲ ਵਿੱਚ ਲਿਆਂਦੀ।