ਥਾਣਾ ਮੁਖੀ ਦੀ ਅਗਵਾਈ ’ਚ ਨਾਕੇਬੰਦੀ ’ਤੇ ਵਾਹਨਾਂ ਦੀ ਚੈਕਿੰਗ
ਥਾਣਾ ਮੁਖੀ ਝੁਨੀਰ ਮੈਡਮ ਪੁਸ਼ਪਿੰਦਰ ਕੌਰ
Publish Date: Wed, 07 Jan 2026 06:04 PM (IST)
Updated Date: Thu, 08 Jan 2026 04:06 AM (IST)

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ, ਝੁਨੀਰ : ਥਾਣਾ ਮੁਖੀ ਝੁਨੀਰ ਮੈਡਮ ਪੁਸ਼ਪਿੰਦਰ ਕੌਰ ਦੀ ਅਗਵਾਈ ਵਿੱਚ ਅੱਜ ਸਮੇਤ ਪੁਲਿਸ ਪਾਰਟੀ ਬੱਸ ਸਟੈਂਡ ਝੁਨੀਰ ਵਿਖੇ ਸਿਰਸਾ ਮਾਨਸਾ ਮੇਨ ਰੋਡ ਤੇ ਨਾਕਾ ਲਗਾ ਆਉਣ ਜਾਣ ਵਾਲੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਆਉਣ ਜਾਣ ਵਾਲੀਆਂ ਜਿਹੜੀਆਂ ਗੱਡੀਆਂ ਦੇ ਸ਼ੀਸ਼ਿਆਂ ‘ਤੇ ਕਾਲੀਆਂ ਫ਼ਿਲਮਾਂ ਜਾਂ ਜਾਲੀਆਂ ਲੱਗੀਆਂ ਹੋਈਆਂ ਸਨ। ਇਸ ਮੌਕੇ ਲਹਾਈਆਂ ਗਈਆਂ ਅਤੇ ਸਖਤ ਤਾੜਨਾ ਕੀਤੀ ਗਈ। ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਬਿਨ੍ਹਾਂ ਮਨਜ਼ੂਰੀ ਤੋਂ ਕਾਲੀਆਂ ਫ਼ਿਲਮਾਂ ਜਾਂ ਜਾਲੀਆਂ ਨਾ ਲਗਾਈਆਂ ਜਾਣ। ਇਸ ਮੌਕੇ ਬੋਲਦਿਆਂ ਥਾਣਾ ਮੁਖੀ ਨੇ ਕਿਹਾ ਕਿ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਰੋਜ਼ਾਨਾ ਦੀ ਤਰ੍ਹਾਂ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਜੇ ਕੋਈ ਵੀ ਵਿਅਕਤੀ ਨਸ਼ਾ, ਅਪਰਾਧਿਕ ਸਮੱਗਰੀ, ਨਜਾਇਜ਼ ਅਸਲਾ ਸਮੇਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਾਬੂ ਕਰਕੇ ਮੌਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਜ ਵਿੱਚ ਵਾਪਰੀਆਂ ਅਪਰਾਧਿਕ ਘਟਨਾਵਾਂ ਨੂੰ ਕਾਬੂ ਕਰਨ ਲਈ ਇਹ ਬਹੁਤ ਜ਼ਰੂਰੀ ਹੈ। ਭਵਿੱਖ ਵਿੱਚ ਸਮੇਂ ਸਮੇਂ ਅਨੁਸਾਰ ਰੋਡ ਰੋਡ ‘ਤੇ ਨਾਕੇ ਲਗਾ ਕੇ ਸ਼ੱਕੀ ਵਾਹਨਾਂ ਦੀ ਚੈਕਿੰਗ ਦਾ ਕੰਮ ਜਾਰੀ ਰਹੇਗਾ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕੋਈ ਵੀ ਅਪਰਾਧਕ ਵਿਅਕਤੀ, ਨਸ਼ਾ ਸਮਗਲਰ ਆਦਿ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਪੁਲਿਸ ਥਾਣਾ ਝੁਨੀਰ ਵਿਖੇ ਸੂਚਨਾ ਦੇਣ। ਇਸ ਮੌਕੇ ਏਐਸਆਈ ਪਰਮਜੀਤ ਸਿੰਘ, ਮੁੱਖ ਮੁਨਸ਼ੀ ਸਪਰੀਤ ਸਿੰਘ, ਹੌਲਦਾਰ ਅਮਰ ਸਿੰਘ, ਅਰਸ਼ਦੀਪ ਸਿੰਘ ਅਤੇ ਪੀਐਚਜੀ ਜੀਤ ਸਿੰਘ ਹਾਜ਼ਰ ਸਨ।