ਵਿਕਰਮਜੀਤ ਸਿੰਘ ਭਾਟੀਆ ਦਾ ਕੀਤਾ ਸਨਮਾਨ
ਵੀਰ ਵਿਰਸਾ ਮੁੰਡਾ ਅੰਤਰਰਾਸ਼ਟਰੀ
Publish Date: Sun, 22 Mar 2026 06:37 PM (IST)
Updated Date: Mon, 23 Mar 2026 04:11 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਵੀਰ ਵਿਰਸਾ ਮੁੰਡਾ ਅੰਤਰਰਾਸ਼ਟਰੀ ਖ਼ੂਨਦਾਨ ਸਨਮਾਨ ਸਮਾਰੋਹ 2026 ‘ਚ ਸੰਸਥਾ ਦੇ ਆਗੂ ਰਣਜੀਤ ਮਿਸ਼ਰਾ ਅਤੇ ਵਿਕਾਸ ਗਰਗ ਵੱਲੋਂ ਪਿਛਲੇ ਦਿਨੀਂ ਬਿਕਰਮਜੀਤ ਸਿੰਘ ਭਾਟੀਆ ਸਿੱਖ ਹੈਲਪਰ ਵਰਲਡ ਵਾਈਡ ਸਰਦੂਲਗੜ੍ਹ ਨੂੰ ਉੱਤਰ ਪ੍ਰਦੇਸ਼ ’ਚ ਸਨਮਾਨਿਤ ਕੀਤਾ ਗਿਆ। ਵਿਕਰਮਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਇਹ ਪ੍ਰੋਗਰਾਮ ਪ੍ਰਗਤੀ ਫਾਉਂਡੇਸ਼ਨ ਟਰੱਸਟ ਵੱਲੋਂ ਕਰਵਾਇਆ ਗਿਆ ਸੀ ਅਤੇ ਸੰਸਥਾ ਵੱਲੋਂ ਉਨ੍ਹਾਂ ਨੂੰ ਲਗਾਤਾਰ ਖ਼ੂਨਦਾਨ ਕੈਂਪ ਲਗਾਏ ਜਾਣ ਅਤੇ ਜਾਗਰੂਕ ਕਰਨ ਲਈ ਇਹ ਸਨਮਾਨ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੁਆਰਾ ਖ਼ੂਨਦਾਨ ਕੈਂਪ ਵੀ ਸਾਲ ਵਿੱਚ ਲਗਾਏ ਜਾਂਦੇ ਰਹਿੰਦੇ ਹਨ ਅਤੇ ਲੋਕਾਂ ਨੂੰ ਖੂਨਦਾਨ ਦੇਣ ਲਈ ਜਾਗਰੂਕ ਕੀਤਾ ਜਾਂਦਾ ਹੈ।