- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੇਦਾਤਾਂ ਦੇ ਨਿਰਦੇਸ਼ਕ ਮੰਡਲ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਵੇਦਾਤਾਂ ਦੇ ਨਿਰਦੇਸ਼ਕ ਮੰਡਲ ਨੇ ਪਹਿਲਾਂ ਤੋਂ ਐਲਾਨੀ ਗਈ ਸੰਯੁਕਤ ਯੋਜਨਾ ਨੂੰ ਅਮਲੀ ਰੂਪ ਦੇਣ ਲਈ ਮੁੱਖ ਕਦਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੂੰ ਕੰਪਨੀ ਦੇ ਚੱਲ ਰਹੇ ਰਣਨੀਤਕ ਪੁਨਰਗਠਨ ਵਿੱਚ ਇੱਕ ਅਹਿਮ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ਬੋਰਡ ਵੱਲੋਂ 1 ਮਈ 2026 ਨੂੰ ਡੀਮਰਜ਼ਰ (ਕਾਰੋਬਾਰੀ ਵੰਡ) ਲਈ ਪ੍ਰਭਾਵੀ ਅਤੇ ਰਿਕਾਰਡ ਮਿਤੀ ਵਜੋਂ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਸ਼ੇਅਰਧਾਰਕਾਂ ਦੀ ਪਛਾਣ ਕੀਤੀ ਜਾ ਸਕੇ। ਜਿਹੜੇ ਡੀਮਰਜ਼ਰ ਅਧੀਨ ਆਉਣ ਵਾਲੀਆਂ ਨਵੀਆਂ ਇਕਾਈਆਂ ਵਿੱਚ ਸ਼ੇਅਰ ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਹ ਐਲਾਨ ਵੇਦਾਂਤਾ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਅਹਿਮ ਕਦਮ ਵੇਦਾਂਤਾ ਦੇ ਕਾਰਪੋਰੇਟ ਢਾਂਚੇ ਨੂੰ ਸੈਕਟਰ - ਕੇਂਦ੍ਰਿਤ ਸੁਤੰਤਰ ਕਾਰੋਬਾਰਾਂ ਵਿੱਚ ਵੰਡ ਕੇ ਸਰਲ ਬਣਾਏਗਾ। ਇਸ ਨਾਲ ਸਾਵਰੇਨ ਵੈਲਥ ਫੰਡ, ਪ੍ਰਚੂਨ ਨਿਵੇਸ਼ਕਾਂ ਅਤੇ ਰਣਨੀਤਿਕ ਨਿਵੇਸ਼ਕਾਂ ਸਮੇਤ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਵੇਦਾਂਤਾ ਦੀਆਂ ਸੰਪਤੀਆਂ ਰਾਹੀਂ ਭਾਰਤ ਦੀ ਵਿਕਾਸ ਕਹਾਣੀ ਨਾਲ ਜੁੜੀਆਂ ਸਮਰਪਿਤ ਕੰਪਨੀਆਂ ਵਿੱਚ ਸਿੱਧੇ ਨਿਵੇਸ਼ ਦੇ ਮੌਕੇ ਮਿਲਣਗੇ। ਇਹ ਵਿਅਕਤੀਗਤ ਇਕਾਈਆਂ ਨੂੰ ਆਪਣੇ ਰਣਨੀਤਿਕ ਏਜੰਡਿਆਂ ਨੂੰ ਵਧੇਰੇ ਖ਼ੁਦਮੁਖਤਿਆਰੀ ਨਾਲ ਅੱਗੇ ਵਧਾਉਣ ਅਤੇ ਗ੍ਰਾਹਕਾਂ ‘ਤੇ ਨਿਵੇਸ਼ ਚੱਕਰਾਂ ਨਾਲ ਬਿਹਤਰ ਤਾਲਮੇਲ ਬਣਾਉਣ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰੇਗਾ। ਸ਼ੇਅਰ ਹੱਕਦਾਰੀ ਦੇ ਵੇਰਵਿਆਂ ਅਨੁਸਾਰ, ਵੇਦਾਂਤਾ ਲਿਮਟਿਡ ਦੇ ਯੋਗ ਸ਼ੇਅਰਧਾਰਕਾਂ ਨੂੰ ਵੱਖ ਹੋਣ ਵਾਲੀਆਂ ਕੰਪਨੀਆਂ ਵਿੱਚ ਨਿਰਧਾਰਤ ਅਨੁਪਾਤ ਵਿੱਚ ਸ਼ੇਅਰ ਮਿਲਣਗੇ। ਵੇਦਾਂਤਾ ਐਲੂਮੀਨੀਅਮ ਮੈਟਲ ਲਿਮਟਿਡ (ਵੀਏਐਮਐਲ) ਵਿੱਚ ਵੇਦਾਂਤਾ ਦੇ ਹਰੇਕ 1 ਸ਼ੇਅਰ ਬਦਲੇ 1 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਮਿਲੇਗਾ। ਇਸੇ ਤਰ੍ਹਾਂ ਤਲਵੰਡੀ ਸਾਬੋ ਪਾਵਰ ਲਿਮਟਿਡ, ਜਿਸ ਦਾ ਨਾਮ ਬਦਲ ਕੇ ਹੁਣ ਵੇਦਾਂਤਾ ਪਾਵਰ ਲਿਮਟਿਡ ਰੱਖਿਆ ਗਿਆ ਹੈ, ਵਿੱਚ ਵੇਦਾਂਤਾ ਦੇ ਹਰੇਕ 1 ਸ਼ੇਅਰ ਬਦਲੇ 10 ਰੁਪਏ ਦੀ ਫ਼ੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਦਿੱਤਾ ਜਾਵੇਗਾ। ਮਾਲਕੋ ਐਨਰਜ਼ੀ ਲਿਮਟਿਡ ਜਿਸ ਦਾ ਨਵਾਂ ਨਾਮ ਵੇਦਾਂਤਾ ਆਇਲ ਐਂਡ ਗੈਸ ਲਿਮਟਿਡ ਹੈ, ਵਿੱਚ ਵੇਦਾਂਤਾ ਦੇ ਹਰੇਕ 1 ਸ਼ੇਅਰ ਬਦਲੇ 1 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਮਿਲੇਗਾ ਅਤੇ ਵੇਦਾਂਤਾ ਆਇਰਨ ਐਂਡ ਸਟੀਲ ਲਿਮਟਿਡ (ਵੀਆਈਐਸਐਲ) ਵਿੱਚ ਵੀ 1 ਸ਼ੇਅਰ ਦੇ ਬਦਲੇ 1 ਰੁਪਏ ਦੀ ਫੇਸ ਵੈਲਯੂ ਵਾਲਾ 1 ਇਕੁਇਟੀ ਸ਼ੇਅਰ ਪ੍ਰਾਪਤ ਹੋਵੇਗਾ। ਇਸ ਪੁਨਰਗਠਨ ਦੇ ਮੁੱਖ ਨੁਕਤਿਆਂ ਅਨੁਸਾਰ ਇਸ ਵੰਡ ਨਾਲ ਐਲੂਮੀਨੀਅਮ, ਬਿਜਲੀ, ਤੇਲ ਅਤੇ ਗੈਸ, ਅਤੇ ਲੋਹਾ ਤੇ ਸਟੀਲ ਦੇ ਖੇਤਰਾਂ ਵਿੱਚ ਚਾਰ ਸੁਤੰਤਰ ਅਤੇ ਸੈਕਟਰ-ਕੇਂਦ੍ਰਿਤ ਇਕਾਈਆਂ ਹੋਂਦ ਵਿੱਚ ਆਉਣਗੀਆਂ। ਤਲਵੰਡੀ ਸਾਬੋ ਪਾਵਰ ਲਿਮਟਿਡ ਅਤੇ ਮਾਲਕੋ ਐਨਰਜੀ ਲਿਮਟਿਡ ਦੀ ਰੀ-ਬ੍ਰਾਂਡਿੰਗ ਉਨ੍ਹਾਂ ਦੇ ਵਿਸ਼ੇਸ਼ ਖੇਤਰਾਂ ਨੂੰ ਦਰਸਾਉਣ ਲਈ ਕੀਤੀ ਗਈ ਹੈ। ਵੇਦਾਂਤਾ ਅਨੁਸਾਰ ਇਹ ਵੱਖ ਹੋਣ ਦੀ ਪ੍ਰਕਿਰਿਆ ਸੰਚਾਲਨ ਫੋਕਸ ਵਿੱਚ ਤੇਜ਼ੀ ਲਿਆਏਗੀ, ਜਿਸ ਨਾਲ ਇਨ੍ਹਾਂ ਕਾਰੋਬਾਰਾਂ ਨੂੰ ਮਾਰਕੀਟ ਦੀਆਂ ਮੰਗਾਂ, ਗ੍ਰਾਹਕਾਂ ਦੀਆਂ ਜ਼ਰੂਰਤਾਂ ਅਤੇ ਨਿਵੇਸ਼ ਲੋੜਾਂ ਅਨੁਸਾਰ ਚੱਲਣ ਵਿੱਚ ਮਦਦ ਮਿਲੇਗੀ। ਇਸ ਨਾਲ ਹਰੇਕ ਵਰਟੀਕਲ ਦੇ ਕਾਰੋਬਾਰੀ ਪ੍ਰਦਰਸ਼ਨ ਵਿੱਚ ਪਾਰਦਰਸ਼ਤਾ ਆਵੇਗੀ ਅਤੇ ਬਾਜ਼ਾਰ ਲਈ ਹਰੇਕ ਇਕਾਈ ਦਾ ਸਹੀ ਮੁੱਲ ਨਿਰਧਾਰਤ ਕਰਨਾ ਆਸਾਨ ਹੋ ਜਾਵੇਗਾ, ਜਿਸ ਨਾਲ ਕੰਪਨੀ ਦੀ ਅਸਲ ਕੀਮਤ ਉਭਰ ਕੇ ਸਾਹਮਣੇ ਆ ਸਕੇਗੀ।