ਲਾਲਾ ਨੱਥੂ ਰਾਮ ਦੀ 16ਵੀਂ ਬਰਸੀ ’ਤੇ ਲਾਇਆ ਭੰਡਾਰਾ
ਸ਼੍ਰੀ ਲਾਲਾ ਨੱਥੂ ਰਾਮ ਜੀ ਦੀ 16 ਵੀ. ਬਰਸੀ
Publish Date: Wed, 07 Jan 2026 06:39 PM (IST)
Updated Date: Thu, 08 Jan 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਲਾਲਾ ਨੱਥੂ ਰਾਮ ਜੀ ਦੀ 16ਵੀਂ ਬਰਸੀ ਮੌਕੇ ਤੇ ਵਿਸ਼ਾਲ ਭੰਡਾਰਾ ਗਰਮਾ ਗਰਮ ਬਰੈਡ ਪਕੌੜੇ ਅਤੇ ਚਾਹ ਦਾ ਭੰਡਾਰਾ ਲਗਾਇਆ ਗਿਆ। ਇਸ ਮੌਕੇ ਤੇ ਸ਼੍ਰੀ ਬਾਲਾ ਜੀ ਸੇਵਾ ਸੰਘ ਅਤੇ ਅਗਰਵਾਲ ਸਮਾਜ ਸਭਾ ਦੇ ਪ੍ਰੈੱਸ ਸਕੱਤਰ ਲਕਸ਼ ਬਾਂਸਲ ਨੇ ਦੱਸਿਆ ਕਿ ਸੱਤਪਾਲ ਬਾਂਸਲ ਬੈਹਣੀਵਾਲ ਵਾਲੇ ਵੱਲੋਂ ਹਰ ਸਾਲ ਲਾਲਾ ਜੀ ਦੀ ਯਾਦ ਵਿੱਚ ਭੰਡਾਰਾ ਲਗਾਇਆ ਜਾਂਦਾ ਹੈ ਤੇ ਇਸ ਸਾਲ ਵੀ ਬੜੀ ਸ਼ਰਧਾ ਨਾਲ ਭੰਡਾਰਾ ਲਾਇਆ। ਇਸ ਭੰਡਾਰੇ ਵਿੱਚ ਲੋਕ ਭਾਰੀ ਗਿਣਤੀ ਵਿਚ ਹਾਜ਼ਰ ਹੋਏ। ਇਸ ਮੌਕੇ ਧਾਰਮਿਕ, ਰਾਜਨਿਤਕ, ਸਮਾਜਿਕ, ਪਾਰਟੀਆ ਦੇ ਮੈਂਬਰ ਹਾਜ਼ਰ ਹੋਏ। ਇਸ ਮੌਕੇ ਧਾਰਮਿਕ ਸੰਸਥਾਵਾਂ ਦੇ ਦੇ ਆਗੂ ਵਿਨੋਦ ਕੁਮਾਰ ਭੰਮਾ, ਬਿੰਦਰਪਾਲ ਗਰਗ, ਅਭਿਸ਼ੇਕ ਜੈਨ, ਮੰਜੂ ਮਿੱਤਲ, ਸਨੀ ਗੋਇਲ, ਰਾਜਪਾਲ ਬਾਂਸਲ, ਰਾਮਪਲ ਬਾਂਸਲ, ਗਗਨ ਸਿੰਗਲਾ, ਰਮੇਸ਼ ਜਿੰਦਲ, ਜੋਨੀ ਜਿੰਦਲ, ਮੁਨੀਸ਼ ਕੁਮਾਰ ਮੀਨੂ, ਟੋਨੀ ਸ਼ਰਮਾ, ਸਮਰ, ਪਾਰਥ, ਅਭਿਨਵ, ਜਤਿਨ, ਅਖਿਲੇਸ਼ ਜੈਨ, ਕੇਸ਼ਵ ਮਿੱਤਲ, ਪੁਨੀਤ ਗਰਗ, ਦੀਪੰਸ਼ੂ ਬਾਂਸਲ ਅਤੇ ਹੋਰ ਮੈਂਬਰ ਹਾਜ਼ਰ ਹੋਏ।