ਗਊਸੇਵਾ ਉਪਰੰਤ ਮਨਾਇਆ ਵੈਸ਼ਯ ਏਕਤਾ ਦਿਵਸ
ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਮਾਨਸਾ ਵੱਲੋਂ
Publish Date: Tue, 17 Mar 2026 08:05 PM (IST)
Updated Date: Wed, 18 Mar 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਵੈਸ਼ਯ ਏਕਤਾ ਦਿਵਸ ਗਊਸੇਵਾ ਕਰਕੇ ਮਨਾਇਆ। ਇਹ ਜਾਣਕਾਰੀ ਦਿੰਦਿਆਂ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇੰਟਰਨੈਸ਼ਨਲ ਵੈਸ਼ਯ ਫੈਡਰੇਸ਼ਨ ਦੇ ਸੰਸਥਾਪਕ ਸਵ. ਰਾਮ ਦਾਸ ਅਗਰਵਾਲ ਦੇ ਜਨਮਦਿਨ ਨੂੰ ਸਮਰਪਿਤ ਪ੍ਰੋਗਰਾਮ ਸਾਰੇ ਭਾਰਤ ਸਮੇਤ ਵਿਦੇਸ਼ਾਂ ’ਚ ਵੀ ਕੀਤਾ ਹੈ ਤੇ ਸਾਲ-2026 ਗਊਸੇਵਾ ਸਾਲ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਰਾਮ ਦਾਸ ਅਗਰਵਾਲ ਰਾਜ ਸਭਾ ਦੇ ਚਾਰ ਵਾਰ ਐਮਪੀ ਰਹੇ ਤੇ ਕਈ ਰਾਜਾਂ ਤੋਂ ਭਾਜਪਾ ਦੇ ਪ੍ਰਭਾਰੀ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ। ਇਸ ਦੇ ਨਾਲ ਨਾਲ ਉਨ੍ਹਾਂ ਅਗਰਵਾਲ ਸਮਾਜ ਨੂੰ ਤਾਕਤ ਦੇਣ ਲਈ ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਦੀ ਸਥਾਪਨਾ ਕੀਤੀ ਅਤੇ ਭਾਰਤ ਸਮੇਤ ਵਿਸ਼ਵ ਦੇ 10 ਦੇਸ਼ਾਂ ਵਿੱਚ ਕੌਮਾਂਤਰੀ ਵੈਸ਼ਯ ਫੈਡਰੇਸ਼ਨ ਦਾ ਗਠਨ ਕੀਤਾ। ਇਸਦਾ ਮਕਸਦ ਅਗਰਵਾਲ ਸਮਾਜ ਦੇ ਲੋਕਾਂ ਨੂੰ ਇੱਕਜੁੱਟ ਕਰਕੇ ਤਾਕਤ ਦਾ ਅਹਿਸਾਸ ਕਰਵਾਉਣਾ ਹੈ। ਆਈਵੀਐੱਫ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਫ਼ੈਡਰੇਸ਼ਨ ਵਲੋਂ ਸਮਾਜਸੇਵੀ ਕੰਮਾਂ ਜਿਵੇਂ ਖੂਨਦਾਨ, ਲੋੜਵੰਦ ਵਿਦਿਆਰਥੀਆਂ ਤੇ ਮਰੀਜ਼ਾਂ ਦੀ ਮੱਦਦ ਅਤੇ ਯੂਪੀਐੱਸਸੀ ਪ੍ਰੀਖਿਆ ਪਾਸ ਕਰਨ ਵਾਲੇ ਅਗਰਵਾਲ ਸਮਾਜ ਦੇ ਬੱਚਿਆਂ ਨੂੰ ਸਨਮਾਨਿਤ ਕਰਨ ਵਰਗੇ ਕੰਮ ਕੀਤੇ ਜਾਂਦੇ ਹਨ। ਸਾਲ 2026 ਅੰਤਰਰਾਸ਼ਟਰੀ ਪੱਧਰ ਤੇ ਗਊਸੇਵਾ ਸਾਲ ਵਜੋਂ ਮਣਾਇਆ ਜਾਵੇਗਾ। ਇਸ ਮੌਕੇ ਕ੍ਰਿਸ਼ਨ ਗਰਗ, ਅਸ਼ਵਨੀ ਜਿੰਦਲ, ਜਗਤ ਰਾਮ ਗਰਗ, ਕਮਲ ਗਰਗ ਨੇ ਪਹੁੰਚ ਕੇ ਗਊਆਂ ਨੂੰ ਹਰਾ ਚਾਰਾ ਪਾਉਣ ਦੀ ਸੇਵਾ ਨਿਭਾਈ।