ਟੀਕਾਕਰਨ ਹਫ਼ਤੇ ਦੌਰਾਨ ਕੀਤਾ ਜਾ ਰਿਹੈ ਟੀਕਾਕਰਨ : ਡਾ. ਰਾਏ
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ
Publish Date: Thu, 12 Feb 2026 06:10 PM (IST)
Updated Date: Thu, 12 Feb 2026 06:11 PM (IST)

- ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ : ਡਾ. ਰਾਏ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹਾ ਮਾਨਸਾ ਵਿੱਚ ਟੀਕਾਕਰਨ ਹਫ਼ਤੇ ਦੌਰਾਨ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ 9 ਫ਼ਰਵਰੀ 2026 ਤੋਂ 14 ਫ਼ਰਵਰੀ 2026 ਤਕ ਸਪੈਸ਼ਲ ਟੀਕਾਕਰਨ ਮੁਹਿੰਮ ਤਹਿਤ ਉਨ੍ਹਾਂ ਬੱਚਿਆਂ ਨੂੰ ਟੀਕੇ ਲਗਾਏ ਜਾ ਰਹੇ ਹਨ, ਜੋ ਬੱਚੇ ਰੂਟੀਨ ਟੀਕਾਕਰਨ ਦੌਰਾਨ ਛੁੱਟ ਜਾਂਦੇ ਹਨ ਜਾਂ ਕਿਸੇ ਕਾਰਨ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਮੌਕੇ ਡਾ. ਰਾਏ ਨੇ ਕਿਹਾ ਕਿ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਕਿ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦਾ ਟੀਕਾਕਰਨ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿੱਲਕੁਲ ਮੁਫ਼ਤ ਕੀਤਾ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਬਲਜੀਤ ਕੌਰ ਨੇ ਕਿਹਾ ਕਿ ਜਣੇਪਾ ਸੰਸਥਾਗਤ ਕਰਵਾਇਆ ਜਾਵੇ ਤਾਂ ਨਵਜੰਮੇ ਬੱਚੇ ਨੂੰ ਹੈਪਾਟਾਈਟਸ 0 ਅਤੇ ਪੋਲੀਓ 0 ਦੀ ਖੁਰਾਕ ਸਮੇਂ ਸਿਰ ਦਿੱਤੀ ਜਾ ਸਕੇ। ਇਸ ਨਾਲ ਬੱਚੇ ਵਿੱਚ ਹੈਪੇਟਾਈਟਸ ਬੀ ਅਤੇ ਪੋਲੀਓ ਦੀ ਬਿਮਾਰੀ ਤੋਂ ਬਚਾਅ ਲਈ ਰੋਗ ਨਿਵਾਰਨ ਸ਼ਕਤੀ ਪੈਦਾ ਕੀਤੀ ਜਾ ਸਕੇ। ਉਨ੍ਹਾਂ ਵੱਲੋਂ ਹਰੇਕ ਗਰਭਵਤੀ ਦੀ ਰਜਿਸਟ੍ਰੇਸ਼ਨ ਪਹਿਲੀ ਤਿਮਾਹੀ ਦੌਰਾਨ ਵਿੱਚ ਸਬੰਧਿਤ ਏਐੱਨਐੱਮ ਕੋਲ ਕਰਵਾਉਣ ਲਈ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ, ਜਿਸ ਨਾਲ ਗਰਭਵਤੀ ਔਰਤ ਦੇ ਸਾਰੇ ਖੂਨ ਦੇ ਟੈਸਟ ਅਤੇ ਡਾਕਟਰੀ ਜਾਂਚਾਂ ਸਮੇਂ ਸਿਰ ਕੀਤੀਆਂ ਜਾ ਸਕਣ।