ਅਮਰੀਕਾ-ਇਜ਼ਰਾਇਲ ਦੇ ਹਮਲੇ ਵਿਸ਼ਵ ਯੁੱਧ ਵੱਲ ਭੇਜਣ ਦੇ ਸੰਕੇਤ : ਅਰਸ਼ੀ
ਇਰਾਨ ਹਮਲੇ ਵਿਰੁੱਧ ਸੀਪੀਆਈ ਸਬ ਡਵੀਜ਼ਨ
Publish Date: Thu, 05 Mar 2026 04:29 PM (IST)
Updated Date: Thu, 05 Mar 2026 04:33 PM (IST)

- ਸੀਪੀਆਈ ਆਗੂਆਂ ਨੇ ਟਰੰਪ ਤੇ ਨੇਤਨਯਾਹੂ ਦਾ ਪੁਤਲਾ ਫੂਕਿਆ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਈਰਾਨ ਹਮਲੇ ਵਿਰੁੱਧ ਸੀਪੀਆਈ ਸਬ ਡਵੀਜ਼ਨ ਬੁਢਲਾਡਾ ਵੱਲੋਂ ਜ਼ਿਲ੍ਹਾ ਸਹਾਇਕ ਸਕੱਤਰ ਵੇਦ ਪ੍ਰਕਾਸ਼ ਬੁਢਲਾਡਾ, ਸਕੱਤਰ ਸੀਤਾਰਾਮ ਗੋਬਿੰਦਪੁਰਾ, ਸਹਾਇਕ ਸਕੱਤਰ ਜਗਸੀਰ ਰਾਏਕੇ ਤੇ ਮਲਕੀਤ ਸਿੰਘ ਮੰਦਰਾਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਉਪਰੰਤ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਫੂਕੇ ਗਏ। ਰੋਸ ਪ੍ਰਦਰਸ਼ਨ ਮੌਕੇ ਸੀਪੀਆਈ ਦੇ ਕੌਮੀ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਅਮਰੀਕਾ ਤੇ ਨੇਤਨਯਾਹੂ ਦੇ ਤਾਨਾਸ਼ਾਹੀ ਰਵੱਈਏ ਤਹਿਤ ਕੀਤੇ ਜਾ ਰਹੇ ਹਮਲੇ ਵਿਸ਼ਵ ਯੁੱਧ ਵੱਲ ਵਧਣ ਦੇ ਸੰਕੇਤ ਹਨ। ਉਨ੍ਹਾਂ ਈਰਾਨ ਹਮਲੇ ’ਤੇ ਪੂਰੀ ਦੁਨੀਆ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਕਮਿਊਨਿਸਟ ਆਗੂ ਨੇ ਕੌਮੀ ਪ੍ਰਭੂਸੱਤਾ ਤੇ ਅੰਤਰਰਾਸ਼ਟਰੀ ਕਾਨੂੰਨ ਦੇ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਵਿੱਚ ਦਰਜ ਸਿਧਾਂਤਾਂ ਦੀ ਖੁੱਲ੍ਹੀ ਤੇ ਘੋਰ ਉਲੰਘਣਾ ਹੈ। ਸੀਪੀਆਈ ਨੇ ਇਸ ਮਾਮਲੇ ਵਿੱਚ ਅਮਰੀਕੀ ਤੇ ਇਜ਼ਰਾਈਲੀ ਹਮਲੇ ਦੋਹਰੇ ਚਿਹਰੇ ਨੂੰ ਦਰਸਾਉਂਦੀ ਫ਼ੌਜੀ ਕਾਰਵਾਈ ਹੈ, ਸਪੱਸ਼ਟ ਰੂਪ ਵਿੱਚ ਭਾਰਤ ਦਾ ਹਮਲੇ ’ਤੇ ਚੁੱਪ ਰਹਿਣਾ ਅਮਰੀਕਾ ਦੀ ਸਿੱਧੇ ਤੌਰ ’ਤੇ ਹਮਾਇਤ ਲੱਗ ਰਹੀ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਅਮਰੀਕੀ ਸਾਮਰਾਜਵਾਦ ਖ਼ਿਲਾਫ਼ ਸਾਂਝੇ ਘੋਲਾਂ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਪ੍ਰਸਿੱਧ ਪੱਤਰਕਾਰ ਨਰਿੰਜਣ ਬੋਹਾ, ਗੁਰਦਾਸ ਟਾਹਲੀਆਂ, ਮਾਸਟਰ ਲਾਭ ਸਿੰਘ, ਤੇਜ਼ ਰਾਮ ਅਹਿਮਦਪੁਰ, ਅਸ਼ੋਕ ਲਾਕੜਾ, ਹਰਦਿਆਲ ਸਿੰਘ, ਕਰਨੈਲ ਸਿੰਘ, ਮਾਸਟਰ ਰਘੂਨਾਥ ਸਿੰਗਲਾ, ਮਨਪ੍ਰੀਤ ਫ਼ਰੀਦ ਕੇ, ਹਰਕੇਸ ਮੰਡੇਰ, ਗਰੀਬੂ ਸਿੰਘ, ਚਿਮਨ ਲਾਲ ਕਾਕਾ, ਸ਼ੰਭੂ ਮੰਡੇਰ, ਅਮਰੀਕ ਮੰਦਰਾਂ, ਭੁਪਿੰਦਰ ਗੁਰਨੇ, ਰਾਜਵਿੰਦਰ ਚੱਕਭਾਈਕੇ, ਪਰਉਪਕਾਰ ਸਿੰਘ, ਬਲਵੀਰ ਸਿੰਘ, ਕੇਵਲ ਸਿੰਘ, ਜੱਗੀ ਸਿੰਘ, ਨੌਜਵਾਨ ਆਗੂ ਏਕਮਜੋਤ ਕੌਰ ਮੰਦਰਾਂ, ਬੰਬੂ ਸਿੰਘ, ਜੱਗਾ ਸਿੰਘ ਸੇਰਖਾਂ ਵਾਲਾ, ਗੁਰਮੇਲ ਸਿੰਘ ਬਰੇਟਾ, ਮਲਕੀਤ ਬਖਸ਼ੀਵਾਲਾ, ਗੁਰਦੀਪ ਰਾਣਾ, ਜਗਨ ਬੋਹਾ ਆਦਿ ਮੌਜੂਦ ਸਨ।