ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਚੇਅਰਮੈਨ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਚੇਅਰਮੈਨ ਡਾਕਟਰ ਫ਼ਕੀਰ ਮੁਹੰਮਦ ਤੇ ਸੂਬਾ ਪ੍ਰਧਾਨ ਐਚਆਰ ਮੋਫ਼ਰ ਵੱਲੋਂ ਅਮਰੀਕਾ ਅਤੇ ਇਜਰਾਈਲ ਵੱਲੋਂ ਕਾਇਰਤਾਪੂਰਨ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਰਬ ਮੁਲਕਾਂ ਦੇ ਸਰਮਾਏ ਤੇ ਕਬਜ਼ੇ ਦੀ ਨੀਅਤ ਨਾਲ ਜਿਸ ਤਰ੍ਹਾਂ ਅਮਰੀਕਾ ਅਤੇ ਇਜ਼ਰਾਈਲ ਹਮਲੇ ਕਰ ਰਿਹਾ ਹੈ ਅਤੇ ਤੇਲ ਬਦਲੇ ਮਾਸੂਮ ਲੋਕਾਂ ਦਾ ਖੂਨ ਵਹਾ ਰਿਹਾ ਹੈ। ਈਰਾਨ ਦੇ ਇੱਕ ਸਕੂਲ ਤੇ ਹਮਲਾ ਕਰਕੇ 160 ਤੋਂ ਉੱਪਰ ਸਕੂਲੀ ਵਿਦਿਆਰਥਣਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਅਮਰੀਕੀ ਸਾਮਰਾਜ ਦੀ ਚਿਰੋਕਣੀ ਨੀਤੀ ਤਹਿਤ ਇਰਾਕ, ਲਿਬੀਆ ਅਤੇ ਸੀਰੀਆ ਤੇ ਵੈਨੇਜੂਏਲਾ ਦੀਆਂ ਸਰਕਾਰਾਂ ’ਤੇ ਹਮਲੇ ਕਰ ਕੇ ਉੱਥੋਂ ਦੀਆਂ ਦੇਸ਼ ਹਿਤੂ ਸਰਕਾਰਾਂ ਨੂੰ ਲਾਂਭੇ ਕਰ ਕੇ ਆਪਣੇ ਪਿਆਦਿਆਂ ਨੂੰ ਵਾਗਡੋਰ ਸੰਭਾਲ ਕੇ ਉੱਥੋਂ ਦਾ ਤੇਲ ਤੇ ਹੋਰ ਸਰਮਾਏ ਲੁੱਟ ਰਿਹਾ ਹੈ। ਉਸੇ ਤਰ੍ਹਾਂ ਹੁਣ ਈਰਾਨ ’ਤੇ ਕਾਇਰਤਾਪੂਰਨ ਹਮਲਾ ਕਰਕੇ ਇਰਾਨ ਦੇ ਰਹਾਨੀ ਲੀਡਰ ਆਇਤੁਉੱਲ੍ਹਾ ਖਾਮਨਾਈ ਤੇ ਉਸ ਦੇ ਸਾਥੀਆਂ ਤੇ ਪਰਿਵਾਰ ਨੂੰ ਸ਼ਹੀਦ ਕਰ ਕੇ ਈਰਾਨ ਦਾ ਸਰਮਾਇਆ ਲੁੱਟਣਾ ਚਾਹੁੰਦਾ ਹੈ, ਜਿਸ ਆਇਤੁਉੱਲ੍ਹਾ ਖਾਮਨਾਈ ਨੂੰ ਅਮਰੀਕਾ ਅਤੇ ਇਜਰਾਈਲ ਜਾਲਮ ਦੱਸ ਰਹੇ ਸਨ। ਅੱਜ ਉਹ ਰੂਹਾਨੀ ਸਖ਼ਸੀਅਤ ਨੇ ਆਪਣੀ ਕੌਮ ਅਤੇ ਆਪਣੇ ਦੇਸ਼ ਲਈ ਆਪਣਾ ਪ੍ਰੀਵਾਰ ਵਾਰਦੇ ਹੋਏ ਸ਼ਹਾਦਤ ਦਾ ਜਾਮ ਪੀ ਲਿਆ, ਜੋ ਨਿਧੜਕ ਹੋ ਕਿ ਬਿਨਾਂ ਲੁਕੇ ਛਿਪੇ ਆਪਣੇ ਲੋਕਾਂ ਨਾਲ ਖੜਿਆ ਹੈ। ਜਿਕਰਯੋਗ ਹੈ ਕਿ ਜਿਹੜੇ ਮੁਸਲਿਮ ਮੁਲਕਾਂ ਦੇ ਆਗੂਆਂ ਨੇ ਇਸ ਸਾਮਰਾਜ ਦੀ ਈਨ ਨਹੀਂ ਮੰਨੀ, ਉਨ੍ਹਾਂ ਨੂੰ ਹੀ ਸਾਮਰਾਜਵਾਦ ਦਾ ਸਿਕਾਰ ਹੋਣਾ ਪਿਆ। ਜੇਕਰ ਮਿਡਲ ਈਸਟ ਦੇ ਦੇਸ਼ ਇਕੱਠੇ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਮਰੀਕੀ ਸਾਮਰਾਜ ਦੀ ਮੱਦਦ ਨਾਲ ਇਜ਼ਰਾਈਲ "ਦਾ ਗਰੇਟਰ ਇਜਰਾਈਲ" ਦਾ ਸੁਪਨਾ ਮੁਸਲਮਾਨਾਂ ਹੱਥੋ ਆਪਣਾ ਮੁਕੱਦਸ ਅਸਥਾਨ ਮੱਕਾ ਤੇ ਮਦੀਨਾ ਵੀ ਗੁਆ ਬੈਠੇਗਾ।
ਯਾਦ ਰਹੇ ਕਿ ਇਹ ਉਹੀ ਅਮਰੀਕਾ ਤੇ ਇਜਰਾਈਲ ਹੈ ਜਿਨਾਂ ਨੇ ਫਲਸਤੀਨ ਵਿੱਚ ਨਸਲਕੁਸੀ ਕੀਤੀ ਤੇ ਪਸਾਰਵਾਦ ਦਾ ਮਨਸੂਬੇ ਨੂੰ ਅੱਗੇ ਵਧਾਉਂਦਿਆਂ ਇਰਾਨ ਨੂੰ ਆਪਣੇ ਰਸਤੇ ਚੋਂ ਹਟਾਕਣ ਦੀ ਕੋਝੀ ਸਾਜ਼ਿਸ਼ ਤਹਿਤ ਈਰਾਨ ਤੇ ਹਮਲ ਕੀਤਾ। ਯਾਦ ਰਹੇ ਕਿ ਇੱਕ ਈਰਾਨ ਹੀ ਸੀ ਜੋ ਫਲਸਤੀਨ ਦੇ ਲੋਕਾਂ ਲਈ ਡਟ ਕੇ ਖੜ੍ਹਿਆ। ਅੱਜ ਇਸ ਅਹਿਮਕਾਨਾ ਹਮਲੇ ਕਾਰਨ ਪੂਰੀ ਦੁਨੀਆਂ ਦਾ ਅਰਥਚਾਰਾ ਡਗਮਗਾ ਗਿਆ ਹੈ, ਜਿਸ ਦਾ ਅਸਰ ਮਿਡਲ ਈਸਟ ਵਿੱਚ ਕੰਮ ਕਰਦੇ ਕਰੋੜਾਂ ਭਾਰਤੀਆਂ ’ਤੇ ਵੀ ਪਿਆ ਹੈ, ਜੋ ਇਸ ਵਕਤ ਬਹੁਤ ਮੁਸਕਲ ਹਾਲਾਤਾਂ ਵਿੱਚੋ ਗੁਜਰ ਰਹੇ ਹਨ, ਜਿਸ ਕਰਕੇ ਕਰੋੜਾਂ ਭਾਰਤੀਆਂ ਦੇ ਰੁਜ਼ਗਾਰ ’ਤੇ ਸਿੱਧੀ ਸੱਟ ਪਈ ਹੈ। ਪੰਜਾਬ ਸਰਕਾਰ ਦੀ ਆਪਣੇ ਪੰਜਾਬੀਆਂ ਲਈ ਕੀਤੀ ਜਾ ਰਹੀ ਕੋਸਿਸ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਮੁਸਲਿਮ ਫ਼ਰੰਟ ਪੰਜਾਬ ਫੌਰੀ ਜੰਗ ਰੋਕਣ ਦੀ ਮੰਗ ਕਰਦਾ ਹੋਇਆ ਸੰਸਾਰ ’ਚ ਅਮਨ-ਸ਼ਾਂਤੀ ਬਹਾਲ ਕੀਤੀ ਜਾਵੇ।