ਆਧਾਰ ਕਾਰਡ ਅਪਡੇਟ ਕਰਵਾਉਣਾ ਲਾਜ਼ਮੀ : ਡੀਸੀ
ਡਿਪਟੀ ਕਮਿਸ਼ਨਰ ਨਵਜੋਤ ਕੌਰ,
Publish Date: Mon, 05 Jan 2026 05:24 PM (IST)
Updated Date: Tue, 06 Jan 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਧਾਰ ਕਾਰਡ ਅਪਡੇਟ ਨਾ ਹੋਣ ਦੀ ਸੂਰਤ ’ਚ ਨਾਗਰਿਕਾਂ ਨੂੰ ਕਈ ਸਹੂਲਤਾਂ ਤੋਂ ਵਾਂਝਾ ਰਹਿਣਾ ਪੈ ਸਕਦਾ ਹੈ। ਯੂਆਈਡੀਏਆਈ ਦੀਆਂ ਹਦਾਇਤਾਂ ਅਨੁਸਾਰ 5 ਸਾਲ ਅਤੇ 15 ਸਾਲ ਦੀ ਉਮਰ ਬਾਅਦ, ਬੱਚਿਆਂ ਦਾ ਆਧਾਰ ਕਾਰਡ ਬਾਇਓਮੀਟ੍ਰਿਕ ਜਿਸ ’ਚ ਫਿੰਗਰਪ੍ਰਿੰਟ, ਆਇਰਿਸ ਤੇ ਚਿਹਰਾ ਆਦਿ ਅਪਡੇਟ ਕਰਵਾਉਣਾ ਲਾਜ਼ਮੀ ਹੈ। ਡਿਪਟੀ ਕਮਿਸ਼ਨਰ ਨਵਜੋਤ ਕੌਰ, ਆਈਏਐੱਸ ਨੇ ਜ਼ਿਲ੍ਹਾ ਵਾਸੀਆਂ ਨੂੰ ਇਹ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ 10 ਸਾਲ ਤੋਂ ਪੁਰਾਣੇ ਆਧਾਰ ਕਾਰਡਾਂ ਨੂੰ ਵੀ ਅਪਡੇਟ ਕਰਵਾਉਣਾ ਜ਼ਰੂਰੀ ਹੈ, ਜਿਸ ਵਿੱਚ ਬਾਇਓਮੀਟ੍ਰਿਕ ਦੇ ਨਾਲ-ਨਾਲ ਪਤੇ ਦਾ ਸਬੂਤ ਵੀ ਅਪਡੇਟ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮੋਬਾਈਲ ਨੰਬਰ ਅਤੇ ਦਸਤਾਵੇਜ਼ਾਂ ਨੂੰ ਆਧਾਰ ਨਾਲ ਅਪਡੇਟ ਰੱਖਣ ਤਾਂ ਜੋ ਡੀਬੀਟੀ ਸਮੇਤ ਹੋਰ ਸਰਕਾਰੀ ਸਹੂਲਤਾਂ ਦਾ ਨਿਰਵਿਘਨ ਲਾਭ ਮਿਲ ਸਕੇ। ਦਸਤਾਵੇਜ਼ ਅਪਡੇਟ ਕਰਨ ਦੀ ਇਹ ਸੁਵਿਧਾ ਮਾਈ ਆਧਾਰ ਪੋਰਟਲ ਰਾਹੀਂ ਆਨਲਾਈਨ ਜਾਂ ਸੇਵਾ ਕੇਂਦਰਾਂ ‘ਤੇ ਉਪਲੱਬਧ ਹੈ।