ਮੀਂਹ ਪੈਣ ਨਾਲ ਕਣਕ ਦੀ ਕਟਾਈ ’ਚ ਲੱਗੀ ਰੋਕ
ਬੇ ਮੌਸਮੀ ਬਾਰਿਸ਼ ਨੂੰ ਦੇਖਦੇ ਹੋਏ ਕਿਸਾਨਾਂ ਦੇ
Publish Date: Wed, 08 Apr 2026 06:22 PM (IST)
Updated Date: Thu, 09 Apr 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੇਮੌਸਮੀ ਮੀਂਹ ਨੂੰ ਦੇਖਦਿਆਂ ਕਿਸਾਨਾਂ ਦੇ ਅੰਦਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਭਾਵਾ ਦੇ ਖੇਤਾਂ ਵਿੱਚ ਜਦ ਕਿਸਾਨ ਨੇ ਕਣਕ ਦੀ ਕਟਾਈ ਲਈ ਕੰਬਾਇਨ ਨੂੰ ਲਗਾਇਆ ਗਿਆ। ਕਣਕ ਦੀ ਕਟਾਈ ਦੇ ਕੁਝ ਸਮੇਂ ਬਾਅਦ ਹੀ ਮੀਂਹ ਸ਼ੁਰੂ ਹੋ ਗਈ ਅਤੇ ਮੀਂਹ ਦੇ ਸ਼ੁਰੂ ਹੁੰਦਿਆਂ ਹੀ ਕੰਬਾਈਨ ਨੂੰ ਵਾਪਸ ਮੋੜਨਾ ਪਿਆ। ਪਿੰਡ ਦੇ ਕਿਸਾਨ ਗਮਦੂਰ ਸਿੰਘ ਤੇ ਬਿੱਕਰ ਸਿੰਘ ਨੇ ਕਿਹਾ ਕਿ ਪੁੱਤਾਂ ਵਾਂਗ ਪਾਲੀ ਫ਼ਸਲ ਜਦ ਅਚਾਨਕ ਖ਼ਰਾਬ ਹੁੰਦੀ ਦਿਖਾਈ ਦਿੰਦੀ ਹੈ ਤਾਂ ਕਿਸਾਨ ਚਿੰਤਤ ਹੋ ਜਾਂਦੇ ਹਨ। ਜਦ ਕਟਾਈ ਦੇ ਸਮੇਂ ਇਹ ਖੜੋਤ ਪੈਣ ਲੱਗੇ ਤਾਂ ਬਹੁਤ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਜਾਂਦੀ ਹੈ। ਇਸ ਨਾਲ ਦੂਹਰਾ ਖ਼ਰਚਾ ਆ ਜਾਂਦਾ ਹੈ। ਉਨ੍ਹਾਂ ਨਿਰਾਸ਼ਾ ਭਰੇ ਮਨ ਨਾਲ ਕਿਹਾ ਕਿ ਕਿਸਾਨ ਪਹਿਲਾਂ ਹੀ ਵੱਡੀਆਂ ਵੱਡੀਆਂ ਮਾਰਾਂ ਝੱਲਦੇ ਆ ਰਹੇ ਹਨ, ਪਰ ਜਦ ਖੇਤ ਵਿੱਚ ਕੰਬਾਈਨ ਨਾਲ ਕਟਾਈ ਸ਼ੁਰੂ ਹੋ ਗਈ ਤਾਂ ਮੀਂਹ ਆਉਣ ਨਾਲ ਆਸਾਂ ਤੇ ਪਾਣੀ ਫ਼ਿਰ ਜਾਂਦਾ ਹੈ।