ਯੂਨਾਈਟਿਡ ਮੀਡੀਆ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਹੋਈ
ਯੂਨਾਈਟਿਡ ਮੀਡੀਆ ਕਲੱਬ ਝੁਨੀਰ ਦੀ
Publish Date: Thu, 01 Jan 2026 04:47 PM (IST)
Updated Date: Thu, 01 Jan 2026 04:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਝੁਨੀਰ : ਯੂਨਾਈਟਿਡ ਮੀਡੀਆ ਕਲੱਬ ਝੁਨੀਰ ਦੀ ਮੀਟਿੰਗ ਝੁਨੀਰ ਵਿਖੇ ਯੂਨਾਈਟਡ ਮੀਡੀਆ ਕਲੱਬ ਸਰਦੂਲਗੜ੍ਹ ਦੇ ਪ੍ਰਧਾਨ ਲਛਮਣ ਸਿੰਘ ਸਿੱਧੂ ਕਾਲਾ ਦਸੌਧੀਆਂ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਹਾਜ਼ਰ ਕਲੱਬ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਯੂਨਾਈਟਡ ਮੀਡੀਆ ਕਲੱਬ ਝੁਨੀਰ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਵਿੱਚ ਬਲਜਿੰਦਰ ਸਿੰਘ ਚੌਹਾਨ ਨੂੰ ਪ੍ਰਧਾਨ, ਰਮਨਦੀਪ ਸੰਧੂ ਸੀਨੀਅਰ ਮੀਤ ਪ੍ਰਧਾਨ, ਜਸਵਿੰਦਰ ਸਿੰਘ ਜਟਾਣਾ ਸਕੱਤਰ, ਸੰਜੀਵ ਸਿੰਗਲਾ ਪ੍ਰੈੱਸ ਸਕੱਤਰ, ਗੁਰਵਿੰਦਰ ਸਿੰਘ ਭੋਲਾ ਖਜ਼ਾਨਚੀ ਚੁਣਿਆ ਗਿਆ। ਜਿਸ ਲਈ ਸਾਰਿਆਂ ਨੇ ਆਪਣੀ ਸਹਿਮਤੀ ਪ੍ਰਗਟਾਈ। ਇਸ ਮੌਕੇ ਗੁਰਮੇਲ ਸਿੰਘ ਭੰਮਾ ਨੂੰ ਕਲੱਬ ਦਾ ਸਰਪ੍ਰਸਤ ਚੁਣਿਆ ਗਿਆ। ਇਸ ਮੌਕੇ ਪੱਤਰਕਾਰ ਜਸਵਿੰਦਰ ਜੌੜਕੀਆਂ, ਪੱਤਰਕਾਰ ਰਜੀਵ ਸਿੰਗਲਾ, ਪੱਤਰਕਾਰ ਬਲਜੀਤ ਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਅਹੁਦੇਦਾਰਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਉਠਾਇਆ ਜਾਵੇਗਾ। ਜੇ ਕਿਸੇ ਵੀ ਮੀਡੀਆ ਮੈਂਬਰ ਨੂੰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਸਾਰੇ ਅਹੁਦੇਦਾਰ ਮੋਢੇ ਨਾਲ ਮੋਢਾ ਜੋੜ ਕੇ ਉਸ ਨਾਲ ਖੜ੍ਹਨਗੇ । ਇਸ ਮੌਕੇ ਸਮੂਹ ਯੂਨਾਈਟਡ ਮੀਡੀਆ ਕਲੱਬ ਝੁਨੀਰ ਦੇ ਆਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ।