16 ਦੇ ਧਰਨੇ ਨੂੰ ਸਫ਼ਲ ਬਣਾਉਣ ਲਈ ਕੀਤਾ ਲਾਮਬੰਦ
ਸੰਯੁਕਤ ਮੋਰਚੇ ਵੱਲੋਂ 16 ਜਨਵਰੀ ਨੂੰ ਨਰੇਗਾ
Publish Date: Sat, 03 Jan 2026 05:44 PM (IST)
Updated Date: Sun, 04 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਸੰਯੁਕਤ ਮੋਰਚੇ ਵੱਲੋਂ 16 ਜਨਵਰੀ ਨੂੰ ਨਰੇਗਾ ਕਾਨੂੰਨ, ਬਿਜਲੀ ਸੋਧ ਅਤੇ ਕਿਰਤ ਕਾਨੂੰਨਾਂ ਵਿਚ ਕੀਤੇ ਲੋਕ ਵਿਰੋਧੀ ਬਦਲਾਅ ਦੇ ਰੋਸ ਵਜੋਂ ਕੇਂਦਰ ਸਰਕਾਰ ਖ਼ਿਲਾਫ਼ ਵੱਡੇ ਪੱਧਰ ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਰੋਸ ਧਰਨੇ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਆਗੂ ਪ੍ਰਸ਼ੋਤਮ ਸਿੰਘ ਗਿੱਲ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਪ੍ਰਧਾਨ ਸੁਖਪਾਲ ਸਿੰਘ ਹਾਕਮ ਵਾਲਾ ਦੀ ਅਗਵਾਈ ਹੇਠ ਸਾਂਝੇ ਤੌਰ ਤੇ ਰਾਮ ਨਗਰ ਭੱਠਲ, ਟਾਹਲੀਆਂ, ਮੱਲ ਸਿੰਘ ਵਾਲਾ, ਛੀਨੇ, ਆਲਮਪੁਰ ਮੰਦਰਾਂ ਆਦਿ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਆਗੂਆਂ ਨੂੰ ਪਿੰਡਾਂ ਦੀਆਂ ਸੱਥਾਂ ਵਿੱਚ ਇਕੱਤਰ ਕਿਸਾਨਾਂ, ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਬਿਜਲੀ ਸੋਧ - 2025 ਲਾਗੂ ਕਰਕੇ ਬਿਜਲੀ ਸੈਕਟਰ ਕੋਆਪ੍ਰੇਟਿਵ ਘਰਾਣਿਆਂ ਨੂੰ ਸੌਂਪਣਾ ਚਾਹੁੰਦੀ ਹੈ ਤਾਂ ਜੋ ਦੇਸ਼ ਦੇ ਗਰੀਬ ਲੋਕਾਂ ਦੀ ਰੱਜ ਕੇ ਲੁੱਟ-ਖੋਹ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਿਰਤੀਆਂ ਦੇ 29 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਚਾਰ ਲੇਬਰ ਕੋਡ ਲਾਗੂ ਕਰ ਦਿੱਤੇ ਹਨ ਅਤੇ ਮਨਰੇਗਾ ਦਾ ਨਾਮ ਅਤੇ ਕਨੂੰਨ ਬਦਲਣਾ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦਰਸ਼ਨ ਸਿੰਘ ਮਘਾਣੀਆ ਡਾ ਹਰਬੰਸ ਸਿੰਘ ਭੀਮੜਾ, ਕੇਵਲ ਸਿੰਘ ਸੈਦੇਵਾਲਾ, ਬਹਾਦਰ ਸਿੰਘ ਮਲਸਿੰਘਵਾਲਾ, ਰਘਬੀਰ ਸਿੰਘ ਸ਼ੇਰਖਾਵਾਲਾ, ਜਗਤਾਰ ਸਿੰਘ ਪਿੰਪਲੀਆਂ, ਬਾਬੂ ਸਿੰਘ ਭੱਠਲ, ਕੁਕਰ ਭੱਠਲ, ਮੇਜਰ ਸਿੰਘ ਟਾਲੀਆ, ਧੰਨਾ ਸਿੰਘ ਟਾਹਲੀਆ ਆਦਿ ਮੌਜੂਦ ਸਨ।