ਯੂਨੀਅਨ ਆਗੂਆਂ ਨੇ ਸਥਾਨਕ ਸਰਕਾਰਾਂ ਨਾਲ ਵਿਚਾਰੇ ਮਸਲੇ
ਬੀਤੇ ਦਿਨੀਂ ਸਥਾਨਕ ਸਰਕਾਰ ਵਿਭਾਗ ਪੰਜਾਬ
Publish Date: Wed, 11 Mar 2026 06:45 PM (IST)
Updated Date: Thu, 12 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬੀਤੇ ਦਿਨੀਂ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਵੱਲੋਂ ਮੁਲਾਜ਼ਮ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਰਿਟਾਇਰਡ ਮਿਉਂਸੀਪਲ ਵਰਕਰਜ਼ ਯੂਨੀਅਨ ਨੂੰ ਭੇਜੇ ਗਏ ਸੱਦਾ ਪੱਤਰ ਤਹਿਤ ਯੂਨੀਅਨ ਦੇ ਇੱਕ ਵਫ਼ਦ ਵੱਲੋਂ ਡਾਇਰੈਕਟਰ, ਸਥਾਨਕ ਸਰਕਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਵਫ਼ਦ ਵਿੱਚ ਯੂਨੀਅਨ ਦੇ ਸੂਬਾ ਚੇਅਰਮੈਨ ਜਨਕ ਰਾਜ ਮਾਨਸਾ, ਸੂਬਾ ਪ੍ਰਧਾਨ ਭੋਲਾ ਸਿੰਘ ਬਠਿੰਡਾ, ਸੂਬਾ ਜਨਰਲ ਸਕੱਤਰ ਪਰਮਜੀਤ ਸਿੰਘ ਬਾਘਾ ਪੁਰਾਣਾ, ਸੂਬਾ ਮੀਤ ਪ੍ਰਧਾਨ ਤਾਰਾ ਸਿੰਘ ਗੋਰਾਇਆਂ, ਸੂਬਾ ਸਕੱਤਰ ਜਗਮੇਲ ਸਿੰਘ ਬਰੇਟਾ, ਜਿਲ੍ਹਾ ਲੁਧਿਆਣਾ ਪ੍ਰਧਾਨ ਵਿਜੈ ਕੁਮਾਰ ਜਗਰਾਉਂ ਤੋਂ ਇਲਾਵਾ ਵਿਭਾਗ ਦੇ ਡੀਸੀਐਫ਼ਏ ਤੇ ਸੁਪਰਿੰਟੈਂਡੈਂਟ ਜਨਰਲ ਸ਼ਾਖਾ ਮੌਜੂਦ ਸਨ। ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਮੰਗ ਪੱਤਰ ਵਿਚ ਦਰਜ ਇਕੱਲੀ ਇਕੱਲੀ ਮੰਗ ਤੇ ਬੜੇ ਵਧੀਆ ਮਾਹੌਲ ਵਿੱਚ ਵਿਚਾਰ ਵਟਾਂਦਰਾ ਕੀਤਾ। ਇੰਨ੍ਹਾਂ ਵਿੱਚ ਪੈਨਸ਼ਨ ਹਰ ਮਹੀਨੇ ਦੀ 5-6 ਤਾਰੀਕ ਤੱਕ ਯਕੀਨੀ ਬਣਾਉਣ ਲਈ ਏਡੀਸੀ ਦਫ਼ਤਰਾਂ ਨੂੰ ਹਦਾਇਤਾਂ ਜਾਰੀ ਕਰਨਾ, ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਐੱਨਓਸੀ ਜਾਰੀ ਕਰਨ ਤੋਂ ਪਹਿਲਾਂ ਜੇਕਰ ਕੋਈ ਇਨਕੁਆਰੀ ਪੈਂਡਿੰਗ ਹੈ ਤਾਂ ਉਹ 6-7 ਮਹੀਨੇ ਪਹਿਲਾਂ ਮੁਕੰਮਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨਾ ਤਾਂ ਕਿ ਐੱਨਓਸੀ ਜਾਰੀ ਕਰਨ ਵਿੱਚ ਕੋਈ ਅੜਚਣ ਨਾ ਆਵੇ। ਇਸ ਸਬੰਧੀ ਇੱਕ ਪੋਰਟਲ ਜਾਂ ਐਪ ਬਣਾਇਆ ਜਾਵੇਗਾ, ਮੈਡੀਕਲ ਭੱਤਾ ਅਤੇ ਐਲਟੀਸੀ ਨੂੰ ਪੈਨਸ਼ਨ ਨਾਲ ਜੋੜ ਕੇ ਹੀ ਭੇਜਣਾ ਅਤੇ ਓਲਡ ਏਜ਼ ਅਲਾਊਂਸ ਲਈ ਪਹਿਲਾਂ ਤੋਂ ਦਿੱਤਾ ਲਾਈਫ਼ ਸਰਟੀਫ਼ਿਕੇਟ ਵੈਲਿਡ ਮੰਨਣਾ, ਏਡੀਸੀ ਦਫਤਰਾਂ ਵਿੱਚੋਂ ਸੇਵਾਮੁਕਤ ਲੇਖਾਕਾਰਾਂ ਦੀ ਅਤੇ ਕੌਂਸਲਾਂ ਵਿੱਚ ਤਰੱਕੀ ਰਾਹੀਂ ਲੇਖਾਕਾਰਾਂ ਦੀ ਭਰਤੀ ਜਲਦੀ ਕਰਨਾ, ਪਿਛਲੇ ਸਮੇਂ ਵਿੱਚ ਭੇਜੀ ਗਈ ਐਕਸਾਈਜ਼ ਡਿਊਟੀ ਅਤੇ ਵੈਟ ਦੀ ਰਕਮ ਵਿੱਚੋਂ ਮੁਲਾਜ਼ਮਾਂ ਨੂੰ ਪੂਰ੍ਹੇ ਬਕਾਏ ਨਾ ਦੇਣ ਦੀ ਜਾਂਚ ਵੀ ਸ਼ਾਮਲ ਹੈ। ਮੰਗ ਪੱਤਰ ਤੋਂ ਇਲਾਵਾ ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟ੍ਰੈਕਟ ਤੇ ਕਰਨ ਬਾਰੇ ਵੀ ਵਿਚਾਰ ਚਰਚਾ ਹੋਈ।