- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ

- ਸਿੱਖਿਆ, ਕਿਸਾਨੀ, ਉਦਯੋਗਾਂ ਨੂੰ ਕੀ ਮਿਲੇਗਾ ’ਤੇ ਹੋਵੇਗੀ ਹਰ ਇੱਕ ਦੀ ਨਜ਼ਰ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਐਤਵਾਰ ਇੱਕ ਫ਼ਰਵਰੀ ਨੂੰ ਕੇਂਦਰੀ ਬਜਟ 2026 ਪੇਸ਼ ਕਰਨਗੇ। ਇਸ ਵਾਰ ਦੇ ਬਜਟ ਤੋਂ ਦੇਸ਼ ਦੇ ਹਰ ਵਰਗ ਨੇ ਕਈ ਉਮੀਦਾਂ ਲਗਾ ਰੱਖੀਆਂ ਹਨ। ਆਮ ਲੋਕਾਂ ਵਿੱਚ ਕੀ ਕੁਝ ਸਸਤਾ ਹੋਵੇਗਾ ਤੇ ਕੀ ਮਹਿੰਗਾ ਅਤੇ ਨਾਲ ਹੀ ਕਿਹੜੇ ਖੇਤਰ ਨੂੰ ਕਿੰਨਾ ਬਜਟ ਦਿੱਤਾ ਜਾਵੇਗਾ, ਦੀ ਚਰਚਾ ਛਿੜੀ ਹੋਈ। ਆਜ਼ਾਦੀ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਕੇਂਦਰੀ ਬਜਟ ਐਤਵਾਰ ਦੇ ਦਿਨ ਪੇਸ਼ ਕੀਤਾ ਜਾਵੇਗਾ। ਸਿੱਖਿਆ, ਉਦਯੋਗ ਅਤੇ ਕਿਸਾਨੀ ਖੇਤਰ ਲਈ ਕੀ ਘੋਸ਼ਣਾਵਾਂ ਕੀਤੀਆਂ ਜਾਣਗੀਆਂ, ਇਸ ’ਤੇ ਦੇਸ਼ ਭਰ ਦੀ ਨਜ਼ਰ ਟਿਕੀ ਹੋਈ ਹੈ।
ਬਜਟ ਸਮੇਂ ਸਿੱਖਿਆ ਖੇਤਰ ਵੱਲ ਜ਼ਿਆਦਾ ਧਿਆਨ ਦੇਣ ਲੋੜ : ਬਲਵਿੰਦਰ ਸਿੰਘ ਬਾਘਾ
ਡਾਈਟ ਅਹਿਮਦਪੁਰ ਬਲਵਿੰਦਰ ਸਿੰਘ ਬਾਘਾ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਵੱਧ ਤੋਂ ਵੱਧ ਬੱਜਟ ਰੱਖਿਆ ਜਾਣਾ ਚਾਹੀਦਾ ਹੈ, ਤਾਂਕਿ 2030 ਤਕ ਭਾਰਤ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਦੇਸ਼ ਬਣ ਸਕੇ। ਸਰਕਾਰ ਦਾ ਮਕਸਦ ‘ਸਿੱਖਿਅਤ ਭਾਰਤ, ਵਿਕਸਿਤ ਭਾਰਤ’ ਦੇ ਟੀਚੇ ਨੂੰ ਪੂਰਾ ਕਰਨਾ ਹੈ। ਇਸ ਲਈ ਖੋਜ, ਵਿਗਿਆਨ ਅਤੇ ਤਕਨਾਲੋਜੀ ਨੂੰ ਤਰਜੀਹੀ ਤੌਰ ’ਤੇ ਵਿਕਸਿਤ ਕੀਤਾ ਜਾਣਾ ਜ਼ਰੂਰੀ ਹੈ। ਇਸ ਲਈ ਫੰਡ ਵੀ ਰੱਖੇ ਜਾਣ।
ਬਜਟ ਦੌਰਾਨ ਕਿਸਾਨਾਂ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ : ਗੋਰਾ ਸਿੰਘ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਨੇ ਕਿਹਾ ਕਿ ਕੇਂਦਰੀ ਬਜਟ ਪੇਸ਼ ਕਰਦੇ ਸਮੇਂ ਕਿਸਾਨਾਂ ਨੂੰ ਅੱਖੋਂ-ਪਰੋਖੇ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਰ ਵਾਰ ਬਜਟ ਕਾਰਪੋਰੇਟ ਘਰਾਣਿਆਂ ਨੂੰ ਵੱਧ ਫ਼ਾਇਦਾ ਦਿੰਦਾ ਨਜ਼ਰ ਆਉਂਦਾ ਹੈ, ਜਦਕਿ ਕਿਸਾਨੀ ਖੇਤਰ ਨੂੰ ਨਜ਼ਰਅੰਦਾਜ਼ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨੀ ਸਿਰ ਚੜ੍ਹੇ ਕਰਜ਼ੇ ’ਚ ਰਾਹਤ ਦਿੱਤੀ ਜਾਵੇ ਅਤੇ ਕਿਸਾਨੀ ਨਾਲ ਜੁੜੇ ਕਿਸਾਨਾਂ ਨੂੰ ਹੋਰ ਸਹੂਲਤਾਂ ਦਿੱਤੀਆਂ ਜਾਣ ਅਤੇ ਫ਼ਸਲਾਂ, ਬੀਜਾਂ ਤੇ ਖਾਦਾਂ ’ਤੇ ਹੋਰ ਰਿਆਇਤਾਂ ਦਿੱਤੀਆਂ ਜਾਣ।
ਕੁਆਂਟਮ ਯੁੱਗ ’ਚ ਸਿੱਖਿਆਂ ਨੂੰ ਵਿਸ਼ਵ ਦੇ ਹਾਣ ਦਾ ਬਣਾਉਣ ਦੀ ਲੋੜ : ਪੁਰਸ਼ੋਤਮ ਸਿੰਘ
ਪਰਸ਼ੋਤਮ ਸਿੰਘ ਲੈਕਚਰਾਰ ਕੈਮਿਸਟਰੀ ਡਾਇਟ ਅਹਿਮਦਪੁਰ ਮਾਨਸਾ ਨੇ ਕਿਹਾ ਕਿ ਅੱਜ ਦੇ ਕੁਆਂਟਮ ਯੁੱਗ ਵਿੱਚ ਸਿੱਖਿਆ ਨੂੰ ਵਿਸ਼ਵ ਦੇ ਹਾਣ ਦਾ ਬਣਾਉਣ ਲਈ ਵਿਦਿਆਰਥੀਆਂ ਵਿੱਚ ਨਵੀਆਂ ਕੁਸ਼ਲਤਾਵਾਂ ਪੈਦਾ ਕਰਨ ਹਿੱਤ ਵਿਸ਼ੇਸ ਸਿੱਖਿਆ ਲਈ ਪੈਕੇਜ਼ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਮਸਨੂਈ ਬੁੱਧੀ (ਆਰਟੀਫਿਸ਼ੀਅਲ ਇੰਟੈਲੀਜੈਂਸ) ਅਤੇ ਨੈਨੋ ਟੈਕਨਾਲੋਜੀ ਵਿੱਚ ਖੋਜ ਕਾਰਜਲਈ ਵਿਸ਼ੇਸ ਉਪਾਰਲਿਆਂ ਹਿੱਤ ਫੰਡ ਰੱਖਿਆ ਜਾਵੇ।
ਯੂਥ ਕਲੱਬਾਂ, ਖੇਡ ਮੈਦਾਨਾਂ ਤੇ ਸੱਭਿਆਚਾਰਕ ਸਰਗਰਮੀਆਂ ਨੂੰ ਵਧਾਉਣ ਲਈ ਠੋਸ ਪ੍ਰਬੰਧ ਹੋਣ : ਡੀਪੀਈ ਭੁਪਿੰਦਰ ਸਿੰਘ
ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਫੜੇ ਭਾਈ ਕੇ ਦੇ ਡੀਪੀਈ ਭੁਪਿੰਦਰ ਸਿੰਘ ਨੇ ਕਿਹਾ ਕਿ ਯੂਥ ਕਲੱਬਾਂ, ਖੇਡ ਮੈਦਾਨਾਂ ਅਤੇ ਸੱਭਿਆਚਾਰਕ ਸਰਗਰਮੀਆਂ ਨੂੰ ਵਧਾਉਣ ਲਈ ਬਜਟ ’ਚ ਠੋਸ ਪ੍ਰਬੰਧ ਹੋਣਾ ਚਾਹੀਦਾ ਹੈ। ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਇਹ ਖੇਤਰ ਬਹੁਤ ਅਹਿਮ ਹਨ।
ਪੁਰਾਣੀ ਪੈਨਸ਼ਨ ਕੀਤੀ ਜਾਵੇ ਲਾਗੂ : ਰਾਜਵਿੰਦਰ ਸਿੰਘ ਬਹਿਣੀਵਾਲ
ਰਾਜਵਿੰਦਰ ਸਿੰਘ ਬਹਿਣੀਵਾਲ ਸੀਨੀਅਰ ਮੀਤ ਪ੍ਰਧਾਨ ਡੀਟੀਐੱਫ਼ ਮਾਨਸਾ ਨੇ ਕਿਹਾ ਕਿ ਕੇਂਦਰੀ ਬਜਟ 2026 ਐਤਵਾਰ ਨੂੰ ਪੇਸ਼ ਕੀਤਾ ਜਾਣਾ ਹੈ। ਇਸ ਵਿੱਚ ਮੁਲਾਜ਼ਮਾਂ ਦਾ ਧਿਆਨ ਰੱਖਿਆ ਜਾਵੇ ਅਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ।