ਪੰਘੂੜੇ ’ਚ ਮਿਲੀ ਲਵਾਰਸ ‘ਨੰਨ੍ਹੀ ਬੱਚੀ’
ਨੇਕੀ ਫਾਉਂਡੇਸ਼ਨ ਦੇ ਪੰਘੂੜੇ ’ਚ ਬੀਤੀ ਰਾਤ ਇੱਕ
Publish Date: Mon, 23 Feb 2026 07:13 PM (IST)
Updated Date: Tue, 24 Feb 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨੇਕੀ ਫਾਉਂਡੇਸ਼ਨ ਦੇ ਪੰਘੂੜੇ ’ਚ ਬੀਤੀ ਰਾਤ ਇੱਕ ਲਵਾਰਸ ‘ਨੰਨ੍ਹੀ ਬੱਚੀ’ਮਿਲੀ ਹੈ। ਫ਼ਾਉਂਡੇਸ਼ਨ ਆਗੂਆਂ ਨੇ ਬੱਚੀ ਦਾ ਨਾਮ ਰੌਣਕ ਰੱਖ ਦਿੱਤਾ ਹੈ। ਨੇਕੀ ਫਾਉਂਡੇਸ਼ਨ ਬੁਢਲਾਡਾ ਦੇ ਸੰਸਥਾਪਕ ਮਨਦੀਪ ਸ਼ਰਮਾ ਨੇ ਦੱਸਿਆ ਕਿ ਇਹ ਪੰਘੂੜੇ ਦੀ ਦੋ ਕੁ ਮਹੀਨੇ ਪਹਿਲਾਂ ਹੀ ਮਨਜ਼ੁਰੀ ਮਿਲੀ ਸੀ ਤੇ ਇਹ ਲਗਾਇਆ ਹੋਇਆ ਹੈ। ਬੀਤੀ ਰਾਤ ਇਹ ਨੰਨ੍ਹੀ ਬੱਚੀ ਪੰਘੂੜੇ ’ਚ ਮਿਲੀ ਹੈ, ਜਿਵੇਂ ਹੀ ਇਸ ਦਾ ਪਤਾ ਲੱਗਿਆ ਤਾਂ ਇਸ ਨੂੰ ਚੁੱਕ ਕੇ ਇਸ ਦੀ ਦੇਖਭਾਲ ਕੀਤੀ ਗਈ। ਟੀਮ ਵੱਲੋਂ ਜ਼ਿਲ੍ਹਾ ਬਾਲ ਵਿਕਾਸ ਵਿਭਾਗ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਗਿਆ ਤੇ ਹਸਪਤਾਲ ਜਾਂਚ ਲਈ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਬੱਚੀ ਬਿਲਕੁਲ ਸਹੀ ਸਲਾਮਤ ਹੈ। ਇਹ ਬੱਚੀ ਨੂੰ ਕੋਈ ਛੱਡ ਗਿਆ ਅਤੇ ਕਿਉਂ ਛੱਡ ਕੇ ਗਿਆ। ਇਸ ਬਾਰੇ ਕੁੱਝ ਨਹੀਂ ਪਤਾ। ਪਰਮਾਤਮਾ ਅੱਗੇ ਇਸ ਬੱਚੀ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹਾਂ।