ਅੰਗਰੇਜ਼ੀ, ਪੰਜਾਬੀ ਤੇ ਗਣਿਤ ਪੜ੍ਹਾਉਂਦੇ ਅਧਿਆਪਕਾਂ ਨੇ ਲਈ ਟ੍ਰੇਨਿੰਗ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ
Publish Date: Wed, 28 Jan 2026 08:36 PM (IST)
Updated Date: Thu, 29 Jan 2026 04:14 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ.ਮਾਨਸਾ : ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਨੀਲਮ ਰਾਣੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਸ਼ਨ ਸਮੱਰਥ 4.0 ਦੇ ਤਹਿਤ ਮਾਨਸਾ ਬਲਾਕ ਦੇ ਸਕੂਲਾ ਵਿਚ ਅੰਗਰੇਜ਼ੀ, ਗਣਿਤ ਅਤੇ ਪੰਜਾਬੀ ਵਿਸ਼ਿਆਂ ਨੂੰ ਪੜ੍ਹਾਉਂਦੇ ਅਧਿਆਪਕਾ ਦੀ ਦੋ ਰੋਜ਼ਾ ਟ੍ਰੇਨਿੰਗ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਖਿਆਲਾ ਕਲਾਂ ਵਿਖੇ ਕੀਤਾ ਗਿਆ। ਕੈਂਪ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਡਾ. ਪਰਮਜੀਤ ਸਿੰਘ ਭੋਗਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਸ਼ਨ ਸਮੱਰਥ 4.0 ਦੇ ਅਧੀਨ ਅਧਿਆਪਕਾਂ ਲਈ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਅਧਿਆਪਕਾਂ ਨੂੰ ਨਵੀਨਤਮ ਅਧਿਆਪਨ ਤਕਨੀਕਾਂ, ਵਿਸ਼ਾ ਅਧਾਰਿਤ ਰਣਨੀਤੀਆਂ ਅਤੇ ਬੱਚਾ-ਕੇਂਦਰਿਤ ਸਿਖਲਾਈ ਨਾਲ ਜਾਣੂ ਕਰਵਾਉਣਾ ਹੈ। ਦੋ ਦਿਨਾਂ ਦੀ ਇਸ ਟ੍ਰੇਨਿੰਗ ਦੌਰਾਨ ਅਧਿਆਪਕਾਂ ਦੀ ਸਰਗਰਮ ਭਾਗੀਦਾਰੀ ਰਹੀ ਅਤੇ ਸਮੂਹਿਕ ਚਰਚਾਵਾਂ, ਪ੍ਰੈਜ਼ੇਂਟੇਸ਼ਨਾਂ ਅਤੇ ਅਭਿਆਸ ਸੈਸ਼ਨਾਂ ਰਾਹੀਂ ਅਧਿਆਪਨ -ਸਿਖਲਾਈ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਜ਼ੋਰ ਦਿੱਤਾ। ਟ੍ਰੇਨਿੰਗ ’ਚ ਮਾਹਿਰ ਸਰੋਤ ਵਿਅਕਤੀਆਂ ਵੱਲੋਂ ਅਧਿਆਪਕਾਂ ਵਿਦਿਆਰਥੀ ਕੇਂਦਰਿਤ ਅਧਿਆਪਨ ਤੇ ਨਿਰੰਤਰ ਮੁਲਾਂਕਣ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ। ਸਿੱਖਿਆ ਵਿਭਾਗ ਵੱਲੋਂ ਇਹ ਉਮੀਦ ਜਤਾਈ ਗਈ ਕਿ ਮਿਸ਼ਨ ਸਮਰਥ 4.0 ਅਧੀਨ ਕਰਵਾਈ ਗਈ ਇਹ ਟ੍ਰੇਨਿੰਗ ਅਧਿਆਪਕਾਂ ਦੀ ਪੇਸ਼ਾਵਰ ਸਮਰੱਥਾ ਵਿਚ ਵਾਧਾ ਕਰੇਗੀ ਅਤੇ ਇਸ ਦਾ ਸਿੱਧਾ ਲਾਭ ਵਿਦਿਆਰਥੀਆਂ ਦੀ ਸਿੱਖਣ ਪ੍ਰਕਿਰਿਆ ਵਿੱਚ ਨਜ਼ਰ ਆਵੇਗਾ। ਇਸ ਉਪਰਾਲੇ ਰਾਹੀਂ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਇਸ ਮੌਕੇ ਡਾਕਟਰ ਰਾਜਵੀਰ ਕੌਰ ਰਿਸੋਸਰ ਪਰਸਨ, ਮੇਵਾ ਸਿੰਘ ਬਰਾੜ ਬੀ ਆਰ ਸੀ ਮਾਨਸਾ ਅਤੇ ਸੋਨੀ ਸਿੰਗਲਾ ਬੀਆਰਸੀ ਮਾਨਸਾ ਹਾਜ਼ਰ ਸਨ।