ਵਿੱਦਿਆ ਭਾਰਤੀ ਉੱਤਰ ਖੇਤਰ ਦੀ ਸ਼ਿਸ਼ੁ ਵਾਟਿਕਾ ਪ੍ਰੀਸ਼ਦ ਦੀ ਦੋ ਦਿਨਾਂ ਬੈਠਕ ਮੁਕੰਮਲ
ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ
Publish Date: Mon, 09 Feb 2026 06:38 PM (IST)
Updated Date: Tue, 10 Feb 2026 04:06 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਭੀਖੀ ’ਚ ਵਿੱਦਿਆ ਭਾਰਤੀ ਉੱਤਰ ਖੇਤਰ ਵੱਲੋਂ ਖੇਤਰੀ ਸ਼ਿਸ਼ੁ ਵਾਟਿਕਾ ਪਰਿਸ਼ਦ ਦੀ ਦੋ ਦਿਨਾਂ ਮਹੱਤਵਪੂਰਨ ਬੈਠਕ 6 ਤੇ 7 ਫ਼ਰਵਰੀ ਨੂੰ ਕਰਵਾਈ। ਬੈਠਕ ’ਚ ਵਿੱਦਿਆ ਭਾਰਤੀ ਉੱਤਰ ਖੇਤਰ ਦੇ ਸੰਗਠਨ ਮੰਤਰੀ ਵਿਜੈ ਨੱਡਾ ਤੇ ਵਿੱਦਿਆ ਭਾਰਤੀ ਉੱਤਰ ਖੇਤਰ ਦੇ ਮਹਾਂਮੰਤਰੀ ਦਿਲਾਰਾਮ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਿੱਦਿਆ ਭਾਰਤੀ ਉੱਤਰ ਖੇਤਰ ਦੀ ਸਿਸ਼ੂ ਵਾਟਿਕਾ ਪ੍ਰਭਾਰੀ ਦੀਦੀ ਸ਼ਾਂਤਾ ਸ਼ਰਮਾ ਤੇ ਸ਼ਿਸ਼ੂ ਵਾਟਿਕਾ ਸੰਯੋਜਕਾ ਦੀਦੀ ਸੰਗੀਤਾ ਸ਼ਰਮਾ ਦੀ ਵਿਸ਼ੇਸ਼ ਹਾਜ਼ਰੀ ਰਹੀ। ਬੈਠਕ ’ਚ ਪੰਜਾਬ ਪ੍ਰਾਂਤ ਤੋਂ ਇਲਾਵਾ ਵਿੱਦਿਆ ਭਾਰਤੀ ਉੱਤਰ ਖੇਤਰ ਦੇ ਹੋਰ ਸੂਬਿਆਂ ਦੇ 14 ਇੰਚਾਰਜ ਵੀ ਸ਼ਾਮਲ ਹੋਏ। ਸਮਾਗਮ ਦੌਰਾਨ ਸ਼ਿਸ਼ੂ ਵਾਟਿਕਾ ਸਿੱਖਿਆ ਦੇ ਵਿਕਾਸ, ਬਾਲ ਸੰਸਕਾਰ ਤੇ ਭਵਿੱਖੀ ਯੋਜਨਾਵਾਂ ’ਤੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ। ਮਹਿਮਾਨਾਂ ਨੇ ਮਾਰਗਦਰਸ਼ਨ ਰਾਹੀਂ ਸ਼ਿਸ਼ੁ ਵਾਟਿਕਾ ਕਾਰਜ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਅੰਤ ’ਚ ਸਕੂਲ ਪ੍ਰਬੰਧਨ ਕਮੇਟੀ ਦੇ ਪ੍ਰਧਾਨ ਬ੍ਰਿਜਲਾਲ ਤੇ ਪ੍ਰਿੰਸੀਪਲ ਰੁਪਿੰਦਰ ਪਟਿਆਲ ਵੱਲੋਂ ਸਾਰੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਆਦਰ ਸਹਿਤ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।