ਦਿ ਰੈਨੇਸਾਂ ਸਕੂਲ 'ਚ ਦੋ ਦਿਨਾ ਐਥਲੈਟਿਕਸ ਮੀਟ ਮੁਕੰਮਲ
ਦਾ ਰੈਨੇਸਾਂ ਸਕੂਲ, ਮਾਨਸਾ ਵਿੱਚ ਦੋ ਰੋਜ਼ਾ
Publish Date: Sun, 15 Feb 2026 06:23 PM (IST)
Updated Date: Mon, 16 Feb 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਦਿ ਰੈਨੇਸਾਂ ਸਕੂਲ, ਮਾਨਸਾ ਵਿੱਚ ਦੋ ਰੋਜ਼ਾ ਐਥਲੈਟਿਕਸ ਮੀਟ ਬੜੇ ਉਤਸ਼ਾਹ, ਜੋਸ਼ ਤੇ ਸ਼ਾਨੋ -ਸ਼ੌਕਤ ਨਾਲ਼ ਕਰਵਾਈ ਗਈ। ਇਸ ਸੰਸਥਾ ਵੱਲੋਂ ਹਮੇਸ਼ਾ ਉੱਚ ਸਿੱਖਿਆ, ਨੈਤਿਕ ਕਦਰਾਂ-ਕੀਮਤਾਂ ਤੇ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਰਿਹਾ ਹੈ। ਇਸ ਸਦਕਾ ਇੱਥੋਂ ਦੇ ਵਿਦਿਆਰਥੀ ਰਾਜ ਅਤੇ ਰਾਸ਼ਟਰੀ ਪੱਧਰ 'ਤੇ ਸੈਂਕੜੇ ਮੈਡਲ ਜਿੱਤ ਕੇ ਸੰਸਥਾ ਤੇ ਇਲਾਕੇ ਦਾ ਨਾਂ ਰੌਸ਼ਨ ਕਰ ਰਹੇ ਹਨ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਚੇਅਰਮੈਨ ਡਾ. ਅਵਤਾਰ ਸਿੰਘ ਸਿੱਧੂ ਅਤੇ ਮੁੱਖ ਮਹਿਮਾਨ ਫ਼ਤਿਹ ਇੰਸਟੀਚਿਊਟ ਦੇ ਚੇਅਰਮੈਨ ਸੁਖਮੰਦਰ ਸਿੰਘ ਚੱਠਾ ਤੇ ਮੈਨੇਜਮੈਂਟ ਮੈਂਬਰ ਅਮਨਦੀਪ ਸਿੰਘ ਮਾਨ, ਗੁਰਪ੍ਰੀਤ ਸਿੰਘ ਮਾਨ, ਸੁਖਵਿੰਦਰ ਸਿੰਘ ਵੱਲੋਂ ਝੰਡਾ ਲਹਿਰਾ ਕੇ ਅਤੇ ਮਾਰਚ ਪਾਸਟ ਦੀ ਸਲਾਮੀ ਲੈ ਕੇ ਕੀਤੀ ਗਈ। ਸੰਸਥਾ ਦੇ ਚੇਅਰਮੈਨ ਡਾ. ਅਵਤਾਰ ਸਿੰਘ ਸਿੱਧੂ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਵਰਗੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਤੇ ਖੇਡਾਂ ਰਾਹੀਂ ਸਿਹਤਮੰਦ ਜੀਵਨ ਅਪਣਾ ਕੇ ਪੰਜਾਬ ਨੂੰ ਨਸ਼ਾਮੁਕਤ ਬਣਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਨੌਜਵਾਨ ਪੀੜ੍ਹੀ 'ਚ ਨੈਤਿਕ ਗੁਣਾਂ ਦੀ ਸਿਰਜਣਾ ਤੇ ਖੇਡਾਂ ਰਾਹੀਂ ਤੰਦਰੁਸਤ ਸਮਾਜ ਦਾ ਨਿਰਮਾਣ ਸੰਸਥਾ ਦੀ ਪ੍ਰਥਮ ਤਰਜੀਹ ਹੈ। ਪਹਿਲੇ ਦਿਨ 13 ਫਰਵਰੀ, 2026( ਦਿਨ ਸ਼ੁੱਕਰਵਾਰ ) ਨੂੰ ਪਹਿਲੀ ਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਚਾਰੇ ਹਾਊਸਾਂ ਬਲਿਊ, ਗਰੀਨ, ਰੈੱਡ ਤੇ ਯੈਲੋ ਹਾਊਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗੇਮਾਂ ਵਿੱਚ ਪੁਜੀਸ਼ਨਾਂ ਹਾਸਿਲ ਕੀਤੀਆਂ।