ਨਵੋਦਿਆ ਸਕੂਲ 'ਚ ਦਾਖ਼ਲੇ ਲਈ ਚੁਣੇ ਦੋ ਵਿਦਿਆਰਥੀ
ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ ਛੇਵੀਂ
Publish Date: Wed, 18 Mar 2026 06:30 PM (IST)
Updated Date: Thu, 19 Mar 2026 04:07 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਜਵਾਹਰ ਨਵੋਦਿਆ ਵਿਦਿਆਲਿਆ ਵੱਲੋਂ ਛੇਵੀਂ ਜਮਾਤ ਦੇ ਦਾਖਲੇ ਲਈ ਐਲਾਨੇ ਨਤੀਜਿਆਂ ’ਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੱਛੋਆਣਾ ਦੇ ਦੋ ਵਿਦਿਆਰਥੀਆਂ ਦੀ ਦਾਖ਼ਲੇ ਲਈ ਚੋਣ ਹੋ ਗਈ ਹੈ। ਸਕੂਲ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਮਾਤ ਇੰਚਾਰਜ ਗੁਰਮੇਲ ਸਿੰਘ ਬੱਛੋਆਣਾ (ਮੱਖਣ) ਦੀ ਮਿਹਨਤ ਤੇ ਲਗਨ ਸਦਕਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੱਛੋਆਣਾ ਦੇ 2 ਵਿਦਿਆਰਥੀ ਗੁਰਵਿੰਦਰ ਦਾਸ ਅਤੇ ਹਰਜੋਤ ਕੌਰ ਨੇ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ, ਸਕੂਲ ਸਟਾਫ਼ ਅਤੇ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ। ਬੱਚਿਆਂ ਦੀ ਇਸ ਪ੍ਰਾਪਤੀ 'ਤੇ ਸਮੂਹ ਸਕੂਲ ਸਟਾਫ਼, ਸੈਂਟਰ ਸਕੂਲ ਮੁਖੀ ਸਵਿਤਾ ਰਾਣੀ, ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਹਰਪ੍ਰੀਤ ਸਿੰਘ, ਮੈਂਬਰ ਮਿੰਟੂ ਸਿੰਘ, ਜਗਜੀਵਨ ਸਿੰਘ, ਨਾਇਬ ਸਿੰਘ ਅਤੇ ਸਾਰੇ ਮੈਬਰਾਂ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ, ਜਮਾਤ ਇੰਚਾਰਜ ਗੁਰਮੇਲ ਸਿੰਘ ਬੱਛੋਆਣਾ ਅਤੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਲਈ ਭਾਈ ਜੈਤਾ ਜੀ ਫਾਉਂਡੇਸ਼ਨ ਚੰਡੀਗੜ੍ਹ ਦੀ ਸਮੁੱਚੀ ਟੀਮ ਤੇ ਪ੍ਰੋਫ਼ੈਸਰ ਸਤਨਾਮ ਸਿੰਘ ਬੱਛੋਆਣਾ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਮੂਹ ਸਟਾਫ਼ ਵੱਲੋਂ ਭਾਈ ਜੈਤਾ ਜੀ ਫਾਉਂਡੇਸ਼ਨ ਚੰਡੀਗੜ੍ਹ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।