ਪਾਬੰਦੀਸ਼ੁਦਾ 1,80,000 ਕੈਪਸੂਲਾਂ ਸਣੇ ਦੋ ਕਾਬੂ
ਪਰਦੀਪ ਸੰਧੂ ਪੀ.ਪੀ.ਐੱਸ., ਕਪਤਾਨ ਪੁਲਿਸ
Publish Date: Fri, 16 Jan 2026 06:34 PM (IST)
Updated Date: Sat, 17 Jan 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਕਾਬੂ ਕਰਕੇ 1,80 ਹਜ਼ਾਰ ਪਾਬੰਦੀਸ਼ੁਦਾ ਕੈਪਸਲ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਐੱਸਪੀ ਐਚ ਪ੍ਰਦੀਪ ਸੰਧੂ ਮਾਨਸਾ ਨੇ ਜਾਣਕਾਰੀ ਦਿੱਤੀ ਕਿ 1 ਜਨਵਰੀ 2026 ਨੂੰ ਏਐੱਸਆਈ ਰਣਜੀਤ ਸਿੰਘ 248/ਮਾਨਸਾ ਥਾਣਾ ਸਿਟੀ-1 ਮਾਨਸਾ ਵੱਲੋਂ ਸੁਮਿਤ ਵਾਸੀ ਨੇੜੇ ਨਹਿਰੀ ਕੋਠੀ ਜਵਾਹਰਕੇ ਅਤੇ ਸ਼ਿਵ ਮੈਡੀਕਲ ਹਾਲ ਨੇੜੇ ਰੇਲਵੇ ਫਾਟਕ ਮਾਨਸਾ ਦੇ ਮਾਲਕ ਭੋਲਾ ਰਾਮ ਪੁੱਤਰ ਸ਼ੰਕਰ ਦਾਸ ਵਾਸੀ ਵਾਰਡ ਨੰਬਰ. 3 ਮਾਨਸਾ ਨੂੰ ਕਾਬੂ ਕਰਕੇ 30 ਸਿਗਨੋਰ (ਕੈਪਸੂਲ ਪ੍ਰੈਗਲਾਵਿਨ ਕੈਪਸੂਲ ਆਈਪੀ ਸਿਗਨੇਚਰ 300 ਐੱਮਜੀ) ਤੇ 20 ਕੈਪਸੂਲ ਕਲੈਵੀ 150 (ਪ੍ਰੈਗਬਲਿਲਨ ਕੈਪਸੂਲ ਆਈਪੀ 150 ਐਮਜੀ) ਕੁੱਲ 50 ਕੈਪਸੂਲ ਬਰਾਮਦ ਕਰਕੇ ਮੁਕੱਦਮਾ ਬੀਐੱਨਐੱਸ ਥਾਣਾ ਸਿਟੀ-1 ਮਾਨਸਾ ਦਰਜ ਕੀਤਾ ਗਿਆ ਸੀ। ਮੁਕੱਦਮਾ ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ਤੇ ਬੀਤੀ ਰਾਤ ਏਐੱਸਆਈ ਪਰਵਿੰਦਰ ਸਿੰਘ 978/ਮਾਨਸਾ ਥਾਣਾ ਸਿਟੀ-1 ਮਾਨਸਾ ਨੇ ਦੌਰਾਨੇ ਨਾਕਾਬੰਦੀ ਖੁਫ਼ੀਆ ਇਤਲਾਹ ਅਨੁਸਾਰ ਗੱਡੀ ਬਰੇਜ਼ਾ ਨੰਬਰੀ ਪੀਬੀ 31ਜ਼ੈਡ 7046 ਰੰਗ ਚਿੱਟਾ ਨੂੰ ਓਵਰ ਬ੍ਰਿਜ ਸਿਰਸਾ ਰੋਡ ਮਾਨਸਾ ਦੇ ਹੇਠਾਂ ਪੁੱਜਣ ਤੇ ਉਸਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਵਿੱਚ ਦੋ ਵਿਅਕਤੀ ਸਵਾਰ ਸਨ। ਉਨ੍ਹਾਂ ਵਿੱਚੋਂ ਇੱਕ ਕਮਲ ਕ੍ਰਿਸ਼ਨ ਵਾਸੀ ਵਾਰਡ ਨੰਬਰ. 3 ਮਾਨਸਾ ਤੇ ਦੂਜਾ ਹੇਮਰਾਜ ਵਾਸੀ ਸ਼ੇਖਾ ਰੋਡ ਗਲੀ ਨੰਬਰ 05 ਫੌਜੀ ਬਸਤੀ ਬਰਨਾਲਾ ਸਨ। ਉਨ੍ਹਾਂ ਕੋਲੋਂ 1,80,000 (ਇੱਕ ਲੱਖ 80 ਹਜ਼ਾਰ) ਪ੍ਰੈਗਾਬਲਿਨ ਕੈਪਸੂਲ ਆਈਪੀ ਸਿਗਨੋਰ 300 ਐਮਜੀ ਬਰਾਮਦ ਹੋਏ, ਜਿਸਤੇ ਉਕਤਾਨ ਮੁਲਜ਼ਮਾਂ ਨੂੰ ਮੁਕੱਦਮਾ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਇਹ ਅੱਗੇ ਕੈਪਸੂਲ ਕਿਸ-ਕਿਸ ਵਿਅਕਤੀਆਂ ਨੂੰ ਦਿੰਦੇ ਸਨ ਅਤੇ ਕਿੱਥੋਂ ਲੈਕੇ ਆਏ ਸਨ, ਬਾਰੇ ਤਫਤੀਸ਼ ਜਾਰੀ ਹੈ।