ਪੰਡਿਤ ਦੀਨ ਦਿਆਲ ਉਪਾਧਿਆਏ ਨੂੰ ਸ਼ਰਧਾਂਜਲੀ ਭੇਟ
ਭਾਰਤੀ ਜਨਤਾ ਪਾਰਟੀ ਜਿਲ੍ਹਾ ਮਾਨਸਾ ਵੱਲੋਂ
Publish Date: Wed, 11 Feb 2026 06:48 PM (IST)
Updated Date: Thu, 12 Feb 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਜਨਤਾ ਪਾਰਟੀ ਜਿਲ੍ਹਾ ਮਾਨਸਾ ਵੱਲੋਂ ਭਾਰਤੀ ਜਨ ਸੰਘ ਦੇ ਸੰਸਥਾਪਕ ਪ੍ਰਧਾਨ ਪੰਡਿਤ ਸ਼੍ਰੀ ਦੀਨ ਦਿਆਲ ਉਪਾਧਿਆਏ ਜੀ ਨੂੰ ਉਨ੍ਹਾਂ ਦੀ ਬਰਸੀ ਤੇ ਸ਼ਰਧਾਂਜਲੀ ਦਿੱਤੀ ਗਈ। ਸ਼ਰਧਾਂਜਲੀ ਸਮਾਰੋਹ ਵਿੱਚ ਮੋਹਨ ਲਾਲ ਗਰਗ ਬਠਿੰਡਾ ਤੋਂ ਵਿਸ਼ੇਸ਼ ਰੂਪ ਤੇ ਪਹੁੰਚੇ, ਜਿੱਥੇ ਉਨ੍ਹਾਂ ਪੰਡਿਤ ਦੀਨ ਦਿਆਲ ਦੀ ਜੀਵਨੀ ਬਾਰੇ ਵਿਸਥਾਰ ਵਿੱਚ ਦੱਸਿਆ। ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਜੀ ਨੇ ਵੀ ਕਿਹਾ ਕਿ ਪੰਡਿਤ ਦੀਨ ਦਿਆਲ ਜੀ ਦੇ ਵਿਚਾਰਾਂ ਨੂੰ ਹਰ ਪਾਰਟੀ ਵਰਕਰ ਨੂੰ ਆਪਣੇ ਜੀਵਨ ਵਿਚ ਢਾਲਣਾ ਚਾਹੀਦਾ ਹੈ। ਸ਼ਰਧਾਂਜਲੀ ਸਮਾਰੋਹ ਵਿੱਚ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜ਼ਿਲ੍ਹਾ ਜਰਨਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ, ਮੰਡਲ ਪ੍ਰਧਾਨ ਆਸ਼ੀਸ਼ ਅਗਰਵਾਲ, ਜ਼ਿਲ੍ਹਾ ਉੱਪ ਪ੍ਰਧਾਨ ਵਿਨੋਦ ਕਾਲੀ, ਰਾਮਚੰਦਰ ਸਟੇਟ ਮੈਂਬਰ ਮੱਖਣ ਲਾਲ ਬੰਸਲ, ਸੀਨੀਅਰ ਆਗੂ ਰੋਹਿਤ ਬੰਸਲ, ਮੰਡਲ ਜਨਰਲ ਸਕੱਤਰ ਜੀਵਨ ਜਿੰਦਲ, ਅਸ਼ੋਕ ਰੱਤੀ, ਪ੍ਰੇਮ ਜੋਗਾ ਗੁਰਸ਼ਰਨ ਸਿੰਘ, ਵਰਸ਼ਾ ਜੀ ਪੂਨਮ ਸ਼ਰਮਾ, ਲਵਿਸ਼, ਲੱਕੀ ਸ਼ਰਮਾ ਹਾਜ਼ਰ ਰਹੇ।