ਟਰਾਂਸਫ਼ਾਰਮਰ ’ਚੋਂ ਤਾਂਬਾ ਤੇ ਸਾਮਾਨ ਚੋਰੀ, ਕੇਸ ਦਰਜ
ਟਰਾਂਸਫ਼ਾਰਮਰ ‘ਚੋਂ
Publish Date: Sat, 07 Mar 2026 08:16 PM (IST)
Updated Date: Sun, 08 Mar 2026 04:16 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਟਰਾਂਸਫ਼ਾਰਮਰ ‘ਚੋਂ ਤਾਂਬਾ ਅਤੇ ਹੋਰ ਸਾਮਾਨ ਚੋਰੀ ਕਰਨ ਦੇ ਮਾਮਲੇ ’ਚ ਥਾਣਾ ਸਿਟੀ-1 ਮਾਨਸਾ ਪੁਲਿਸ ਨੇ 3 ਨਾ ਮਾਲੂਮ ਸਮੇਤ ਪੰਜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਅਮਰਜੀਤ ਸਿੰਘ ਵਾਸੀ ਜਵਾਹਰਕੇ ਅਨੁਸਾਰ 2 ਮਾਰਚ 2026 ਨੂੰ ਉਹ ਆਪਣੀ ਫ਼ਸਲ ਕਣਕ ਦੇਖਣ ਲਈ ਗਿਆ ਤਾਂ ਉਸ ਨੇ ਦੇਖਿਆ ਤਾਂ ਟਰਾਂਸਫ਼ਾਰਮਰ ਹੇਠਾਂ ਧਰਤੀ ’ਤੇ ਡਿੱਗਿਆ ਪਿਆ ਸੀ। ਟਰਾਂਸਫ਼ਾਰਮਰ ‘ਚੋਂ ਤਾਂਬਾ ਤੇ ਹੋਰ ਕੀਮਤੀ ਸਾਮਾਨ ਗਾਇਬ ਸੀ। ਮੁਦੱਈ ਨੇ ਦੱਸਿਆ ਕਿ ਹੁਣ ਸਾਨੂੰ ਪਤਾ ਲੱਗਿਆ ਹੈ ਕਿ 1 ਅਤੇ 2 ਮਾਰਚ 2026 ਨੂੰ ਦਰਮਿਆਨੀ ਰਾਤ ਨੂੰ ਸਾਡੇ ਟਰਾਂਸਫ਼ਾਰਮਰ ਵਿੱਚੋਂ ਤਾਂਬਾ ਅਤੇ ਹੋਰ ਕੀਮਤੀ ਸਮਾਨ ਚੋਰੀ ਰਵੀ ਉਰਫ਼ ਨੋਨੀ ਅਤੇ ਜੁੰਮਾ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕੀਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ 3 ਨਾ ਮਾਲੂਮ ਸਮੇਤ ਪੰਜ ਖ਼ਿਲਾਫ਼ ਥਾਣਾ ਸਿਟੀ 1 ਮਾਨਸਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ।