ਕਾ. ਮਿੱਠੂ ਸਿੰਘ ਨੂੰ ਸੇਜਲ ਅੱਖਾਂ ਨਾਲ ਦਿੱਤੀ ਵਿਦਾਇਗੀ
ਉਘੇ ਟਰੇਡ ਯੂਨੀਅਨ ਤੇ ਸੀਪੀਆਈ ਆਗੂ
Publish Date: Fri, 20 Mar 2026 05:40 PM (IST)
Updated Date: Sat, 21 Mar 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪ੍ਰਸਿੱਧ ਟਰੇਡ ਯੂਨੀਅਨ ਤੇ ਸੀਪੀਆਈ ਆਗੂ ਕਾਮਰੇਡ ਮਿੱਠੂ ਸਿੰਘ ਮੰਦਰ ਸੰਖੇਪ ਬਿਮਾਰੀ ਕਾਰਨ ਪਾਰਟੀ ਅਤੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਸਿੰਘ ਚੌਹਾਨ ਤੇ ਸ਼ਹਿਰੀ ਸਕੱਤਰ ਕਾਮਰੇਡ ਰਤਨ ਭੋਲਾ ਤੇ ਏਟਕ ਆਗੂ ਬੂਟਾ ਸਿੰਘ ਬਰਨਾਲਾ ਦੀ ਅਗਵਾਈ ਹੇਠ ਪਾਰਟੀ ਝੰਡਾ ਉਨ੍ਹਾਂ ਦੀ ਮ੍ਰਿਤਕ ਦੇਹ ਉੱਪਰ ਪਾਉਣ ਉਪਰੰਤ ਨਾਹਰਿਆਂ ਦੀ ਗੁੰਜ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਉਨ੍ਹਾਂ ਦੀ ਅੰਤਿਮ ਵਿਦਾਇਗੀ ਮੌਕੇ ਜਗਦੇਵ ਸਿੰਘ ਚਕੇਰੀਆਂ ਸੀਨੀਅਰ ਕਾਂਗਰਸੀ ਆਗੂ ਬਿਹਾਰੀ ਸਿੰਘ ਬੁਢਲਾਡਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਡਾ. ਧੰਨਾ ਮੱਲ ਗੋਇਲ, ਐਡਵੋਕੇਟ ਬਲਕਰਨ ਸਿੰਘ ਬੱਲੀ, ਐਡਵੋਕੇਟ ਬਲਵੀਰ ਕੌਰ, ਮਜ਼ਦੂਰ ਆਗੂ ਭਗਵੰਤ ਸਿੰਘ ਸਮਾਓ, ਸੀਪੀਆਈ ਸੁਖਦੇਵ ਸਿੰਘ ਮਾਨਸਾ, ਸੁਖਦੇਵ ਸਿੰਘ ਪੰਧੇਰ, ‘ਆਪ’ ਦੇ ਆਗੂ ਕੁਲਦੀਪ ਸਿੰਘ ਸ਼ੀਂਹਮਾਰ, ਮੁਲਾਜ਼ਮ ਆਗੂ ਮੱਖਣ ਮਾਨਸਾ, ਜਮਹੂਰੀ ਕਿਸਾਨ ਸਭਾ ਦੇ ਮੇਜ਼ਰ ਸਿੰਘ ਦੂਲੋਵਾਲ, ਸੰਘਰਸ਼ੀ ਯੋਧਿਆਂ ਦੇ ਆਗੂ ਮਨਜੀਤ ਸਿੰਘ ਮੀਹਾਂ, ਐਡਵੋਕੇਟ ਭੁਪਿੰਦਰ ਸਿੰਘ ਬੀਰਬਲ, ਸਾਬਕਾ ਕੌਂਸਲਰ ਮੁਕੰਦ ਸਿੰਘ, ਪ੍ਰਿੰਸੀਪਲ ਅਜਮੇਰ ਸਿੰਘ ਬੁਢਲਾਡਾ ਆਦਿ ਆਗੂਆਂ ਤੋਂ ਇਲਾਵਾ ਰਿਸ਼ਤੇਦਾਰਾਂ ਮਿੱਤਰ ਦੋਸਤਾਂ, ਧਾਰਮਿਕ ਸਮਾਜਿਕ ਤੇ ਰਾਜਨੀਤਕ ਆਗੂ ਸ਼ਾਮਲ ਸਨ। ਕਾਮਰੇਡ ਮਿੱਠੂ ਸਿੰਘ ਮੰਦਰ ਦੇ ਫੁੱਲ ਚੁਗਣ ਦੀ ਰਸਮ 22 ਮਾਰਚ ਦਿਨ ਐਤਵਾਰ ਨੂੰ ਹੋਵੇਗੀ ਤੇ ਭੋਗ ਤੇ ਸ਼ਰਧਾਂਜਲੀ ਸਮਾਗਮ 29 ਮਾਰਚ ਨੂੰ ਹੋਵੇਗਾ।