ਦਸਮੇਸ਼ ਸਪੋਰਟਸ ਕਲੱਬ ਦੀ ਟੀਮ ਨੇ ਜਿੱਤੇ ਚਾਰ ਮੈਡਲ
23ਵੀਂ ਪੰਜਾਬ ਸਟੇਟ ਜੂਨੀਅਰ ਕਿੱਕ
Publish Date: Thu, 23 Apr 2026 06:05 PM (IST)
Updated Date: Fri, 24 Apr 2026 04:04 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਬੁਢਲਾਡਾ : 23ਵੀਂ ਪੰਜਾਬ ਸਟੇਟ ਜੂਨੀਅਰ ਕਿੱਕ ਬਾਕਸਿੰਗ ਚੈਪੀਅਨਸ਼ਿੱਪ ਨਵਾਂ ਸ਼ਹਿਰ ਵਿਖੇ ਹੋਈ। ਇਸ ਵਿੱਚ ਦਸ਼ਮੇਸ਼ ਸਪੋਰਟਸ ਕਲੱਬ ਬੁਢਲਾਡਾ ਦੀ ਟੀਮ ਨੇ ਭਾਗ ਲਿਆ। ਜਾਣਕਾਰੀ ਦਿੰਦਿਆ ਕਲੱਬ ਦੇ ਪ੍ਰਧਾਨ ਅਤੇ ਕੋਚ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਦਸ਼ਮੇਸ਼ ਸਪੋਰਟਸ ਕਲੱਬ ਦੇ ਬੱਚਿਆਂ ਨੇ 23ਵੀਂ ਪੰਜਾਬ ਚੈਪੀਅਨਸ਼ਿੱਪ ਵਿੱਚ ਭਾਗ ਲੈ ਕੇ 4 ਮੈਡਲ ਜਿੱਤੇ ਹਨ। ਉਨ੍ਹਾਂ ਦੱਸਿਆ ਕਿ ਜੂਨੀਅਰ ਵਰਗ ਵਿੱਚ ਸ਼ਗਨਪ੍ਰੀਤ ਕੌਰ ਬੁਢਲਾਡਾ ਨੇ ਗੋਲਡ ਮੈਡਲ, ਡਿੰਪਲ ਸ਼ਰਮਾ ਸਿਲਵਰ ਮੈਡਲ, ਪ੍ਰਿਆ ਬੁਢਲਾਡਾ ਬ੍ਰਾਊਂਜ ਮੈਡਲ, ਚੇਤਨ ਸ਼ਰਮਾ ਬੁਢਲਾਡਾ ਸਿਲਵਰ ਮੈਡਲ ਜਿੱਤ ਕੇ ਬੁਢਲਾਡਾ ਦਾ ਪੰਜਾਬ ਵਿੱਚ ਨਾਮ ਰੋਸ਼ਨ ਕੀਤਾ ਹੈ। ਇਨ੍ਹਾਂ ਬੱਚਿਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਲਈ ਮਾਰਕਿਟ ਕਮੇਟੀ ਬੁਢਲ਼ਾਡਾ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ, ਗੁਰਪ੍ਰੀਤ ਸਿੰਘ ਵਿਰਕ, ਰਿਟਾ: ਲੈਕਚਰਾਰ ਕਰਨੈਲ ਸਿੰਘ ਬੈਰਾਗੀ ਨੇ ਮੈਡਲ ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਖਿਡਾਰੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਕੇ ਨੈਸ਼ਨਲ ਪੱਧਰ ਤੇ ਖੇਡ ਕੇ ਆਉਣ ਦੀ ਕਾਮਨਾ ਕੀਤੀ। ਪਹੁੰਚੇ ਹੋਏ ਮਹਿਮਾਨਾਂ ਦਾ ਕੋਚ ਨੇ ਧੰਨਵਾਦ ਕੀਤਾ। ਮਾਰਕਿਟ ਕਮੇਟੀ ਦੇ ਚੇਅਰਮੈਨ ਸਤੀਸ਼ ਕੁਮਾਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਚੰਗੇ ਖਿਡਾਰੀਆਂ ਦੀ ਸਮੇਂ-ਸਮੇਂ ਤੇ ਮਦਦ ਕਰਕੇ ਉਨ੍ਹਾਂ ਨੂੰ ਅੱਗੇ ਖੇਡਾਂ ਵਿੱਚ ਭਾਗ ਲੈਣ ਲਈ ਸਹਾਇਤਾ ਕਰ ਰਹੀ ਹੈ ਅਤੇ ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਹਰ ਪਿੰਡ ਅਤੇ ਸ਼ਹਿਰ ਵਿੱਚ ਸਟੇਡੀਅਮ ਦਾ ਨਿਰਮਾਣ ਕਰ ਰਹੀ ਹੈ ਤਾਂ ਜੋ ਨਸ਼ਿਆਂ ਤੋਂ ਦੂਰ ਰਹਿ ਕੇ ਬੱਚੇ ਚੰਗੇ ਖਿਡਾਰੀ ਬਣ ਸਕਣ।