ਕਿਸਾਨ ਮਰਦ-ਔਰਤਾਂ ਨੇ ਜ਼ਿਲ੍ਹਾ ਹੈੱਡਕੁਆਰਟਰ ’ਤੇ ਕੀਤਾ ਰੋਸ ਮੁਜ਼ਾਹਰਾ
ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਦੇਸ਼ ਵਿਆਪੀ
Publish Date: Mon, 06 Apr 2026 07:03 PM (IST)
Updated Date: Tue, 07 Apr 2026 04:08 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਦੇਸ਼ ਵਿਆਪੀ ਸੱਦੇ ‘ਤੇ ਮਾਨਸਾ ਜ਼ਿਲ੍ਹੇ ਭਰ ‘ਚੋਂ ਇਕੱਠੇ ਹੋਏ ਹਜ਼ਾਰਾਂ ਕਿਸਾਨ ਮਰਦ ਔਰਤਾਂ ਨੇ ਜ਼ਿਲ੍ਹਾ ਹੈੱਡ ਕੁਆਰਟਰ ਤੇ ਰੋਹ ਭਰਪੂਰ ਧਰਨਾ ਪ੍ਰਦਰਸ਼ਨ ਕਰਦੇ ਹੋਏ ਗਵਰਨਰ ਪੰਜਾਬ ਦੇ ਨਾਂ ਮੰਗ ਪੱਤਰ ਭੇਜਿਆ ਗਿਆ। ਇਕੱਠ ਵਿੱਚ ਬੁਲਾਰਿਆਂ ਨੇ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਭੱਖਦੇ ਮੁੱਦਿਆਂ ’ਤੇ ਵਿਸਥਾਰਤ ਚਾਨਣਾ ਪਾਉਂਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਭਗਵੰਤ ਮਾਨ ਦੀ ਪੰਜਾਬ ਸਰਕਾਰ ਕਾਰਪੋਰੇਟਾਂ ਦਾ ਹੱਥ ਠੋਕਾ ਬਣੀ ਹੋਈ ਹੈ ਤੇ ਲੋਕਪੱਖੀ ਅਦਾਰਿਆਂ ਨੂੰ ਖ਼ਤਮ ਕਰਕੇ ਕਿਸਾਨਾਂ, ਮਜ਼ਦੂਰਾਂ ਨੂੰ ਬੇਰੁਜ਼ਗਾਰ ਕਰ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਬਿਜਲੀ ਸੋਧ ਬਿਲ 2025 ਅਤੇ ਬਿਜਲੀ ਨੀਤੀ 2026 ਰੱਦ ਕੀਤੀ ਜਾਵੇ, ਬਿਜਲੀ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਚਾਰ ਕਿਰਤ ਕੋਡਾਂ ਨੂੰ ਵਾਪਸ ਲਿਆ ਜਾਵੇ, ਬੀਜ ਐਕਟ ਰੱਦ ਕੀਤਾ ਜਾਵੇ, ਮਨਰੇਗਾ ਸਕੀਮ ਦੀ ਮੁੜ ਬਹਾਲੀ ਕਰਕੇ ਮਜ਼ਦੂਰਾਂ ਨੂੰ 200 ਦਿਨ ਰੁਜਗਾਰ ਦਾ ਪ੍ਰਬੰਧ ਕੀਤਾ ਜਾਵੇ, ਸਰਕਾਰ ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ ਸਹਿਕਾਰੀ ਤੇ ਪ੍ਰਾਈਵੇਟ ਕਰਜੇ ਤੇ ਮੁਕੰਮਲ ਲੀਕ ਮਾਰੇ ਪੰਜਾਬ ਦੇ ਦਰਿਆਈ ਅਤੇ ਜ਼ਮੀਨ ਦੋਜ ਪਾਣੀ ਦੀ ਰਾਖੀ ਲਈ ਵਾਤਾਵਰਨ ਪੱਖੀ ਖੇਤੀ ਦੀਆਂ ਨੀਤੀਆਂ ਅਪਣਾਈਆਂ ਜਾਣ ਦੀ ਖੇਤਾਂ ਤੇ ਘਰਾਂ ਨੂੰ ਹੜਾਂ ਤੋਂ ਬਚਾਉਣ ਲਈ ਯੋਗ ਪ੍ਰਬੰਧ ਕੀਤੇ ਜਾਣ ਦਾ ਹੜਾਂ ਕਾਰਨ ਫਾਸਲਾ ਅਤੇ ਖੇਤਾਂ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾਵੇ, ਗੜੇਮਾਰੀ ਕਾਰਨ ਤਬਾਹ ਹੋਈਆਂ ਫਸਲਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ, ਅਜਿਹੀਆਂ ਮੰਗਾਂ ਉਭਾਰ ਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਸਰਕਾਰੀ ਨੀਤੀਆਂ ਕਾਰਨ ਕਿਸਾਨ ਮਜ਼ਦੂਰ ਦਿਨੋ ਦਿਨ ਪਰਿਵਾਰਾਂ ਸਮੇਤ ਆਰਥਿਕ ਤੰਗੀ ਦੇ ਮਾਰੇ ਹੋਏ ਖੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ। ਧਰਨੇ ਨੂੰ ਰਾਮ ਸਿੰਘ ਭੈਣੀਬਾਘਾ, ਕੁਲਵੰਤ ਸਿੰਘ ਕਿਸ਼ਨਗੜ੍ਹ, ਨਿਰਮਲ ਸਿੰਘ ਝੰਡੁਕੇ, ਮਹਿੰਦਰ ਸਿੰਘ ਭੈਣੀਬਾਘਾ, ਲਾਲ ਚੰਦ ਸਰਦੂਲਗੜ੍ਹ, ਗੁਰਨਾਮ ਸਿੰਘ ਭੀਖੀ, ਭੁਪਿੰਦਰ ਸਿੰਘ ਗੁਰਨੇ, ਭਜਮ ਸਿੰਘ ਘੁੰਮਣ, ਧੰਨਾ ਮੱਲ, ਪਰਮਜੀਤ ਕੌਰ ਖੜਕ ਸਿੰਘ ਵਾਲਾ, ਸ਼ਿੰਦਰਪਾਲ ਕੌਰ ਮਾਨਸਾ, ਸਤਵਿੰਦਰ ਸਿੰਘ ਨੇ ਸੰਬੋਧਨ ਕੀਤਾ।