ਚੋਰਾਂ-ਲੁਟੇਰਿਆਂ ਦਾ ਕਹਿਰ ਜਾਰੀ, ਪੁਲਿਸ ਪ੍ਰਸ਼ਾਨ ਬੇਖ਼ਬਰ: ਐਡ. ਉੱਡਤ
ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ
Publish Date: Sun, 05 Apr 2026 06:09 PM (IST)
Updated Date: Mon, 06 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਨਿਰਵਿਘਨ ਵਹਿ ਰਿਹਾ ਹੈ ਤੇ ਨਸ਼ਿਆਂ ਵਿਰੁੱਧ ਪੰਜਾਬ ਦੀ ਮਾਨ ਸਰਕਾਰ ਦਾ ਯੁੱਧ ਮਹਿਜ ਇੱਕ ਸਿਆਸੀ ਡਰਾਮਾ ਹੈ। ਸਗੋਂ ਪੰਜਾਬ ਵਿੱਚ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨਾਲੋਂ ਵੀ ਵੱਡੇ ਪੈਮਾਨੇ ਤੇ ਨਸ਼ੇ ਦੀ ਸਪਲਾਈ ਵੱਧ ਚੁੱਕੀ ਹੈ। ਚੋਰਾਂ, ਲੁਟੇਰਿਆਂ ਤੇ ਸਮਾਜ ਵਿਰੋਧੀ ਅਨਸਰਾ ਦੇ ਹੌਂਸਲੇ ਸੱਤਵੇਂ ਅਸਮਾਨ ‘ਤੇ ਚੜ੍ਹੇ ਹੋਏ ਹਨ ਤੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਿਹਾ ਹੈ ਤੇ ਇਨ੍ਹਾਂ ਦੀ ਪੁਸ਼ਤ ਪਨਾਹੀ ਕਰ ਰਿਹਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਸਰਦੂਲਗੜ੍ਹ ਹਲਕੇ ਦੇ ਪਿੰਡਾ ਵਿੱਚ ਲਗਾਤਾਰ ਚੋਰੀਆ ਹੋ ਰਹੀਆ ਹਨ, ਨਸ਼ੇ ਵਿੱਚ ਬੇਰੁਜਗਾਰ ਨੌਜਵਾਨ ਆਮ ਲੋਕਾਂ ਲਈ ਦੈਤ ਬਣ ਕੇ ਸ਼ਰੇਆਮ ਘੁੰਮ ਰਹੇ ਹਨ, ਨਸ਼ੇ ਦੀ ਸਪਲਾਈ ਡੋਰ ਟੂ ਡੋਰ ਹੋ ਰਹੀ ਹੈ। ਇਹ ਸਪਲਾਈ ਕਰਨ ਵਿੱਚ ਕੁੜੀਆ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਚੁੱਕੀਆਂ ਹਨ। ਐਡਵੋਕੇਟ ਉੱਡਤ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਦੇ ਵਧਦੇ ਹੌਂਸਲਿਆਂ ਤੋਂ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਤੇ ਲੋਕ ਖੇਤਾਂ ਵਾਲੀਆਂ ਮੋਟਰਾਂ ਦੇ ਸਟਾਟਰ ਤੇ ਤਾਰਾ ਤੱਕ ਖੋਲ੍ਹ ਕੇ ਘਰਾਂ ਵਿੱਚ ਰੱਖ ਰਹੇ ਹਨ ।ਐਡਵੋਕੇਟ ਉੱਡਤ ਨੇ ਪੰਜਾਬ ਸਰਕਾਰ ਤੇ ਰਾਜ ਕਰਦੀ ਧਿਰ ਸਿਰਫ਼ ਡਰਾਮੇ ਕਰ ਰਹੀ ਹੈ।