ਸਵਾਮੀ ਸੁਧੀਰ ਨੇ ਸੁਣਾਏ ਭਜਨਾਂ ਨਾਲ ਭਗਤ ਕੀਲੇ
ਜੈ ਮਾਂ ਮੰਦਰ ਵਿੱਚ ਚੱਲ ਰਹੀ ਭਗਤ ਮਾਲਾ ਦੀ
Publish Date: Thu, 09 Apr 2026 07:36 PM (IST)
Updated Date: Fri, 10 Apr 2026 04:15 AM (IST)
ਫ਼ੋਟੋ : 13,14 ਐਮਏਐਨ ਕੈਪਸ਼ਨ : ਸਵਾਮੀ ਸੁਧੀਰ ਜੀ ਕਥਾ ਕਰਦੇ ਹੋਏ। ਕੈਪਸ਼ਨ : ਕਥਾ ਸੁਣਦੇ ਹੋਏ ਸਰਧਾਲੂ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਮੰਦਰ ’ਚ ਚੱਲ ਰਹੀ ਭਗਤ ਮਾਲਾ ਦੀ ਕਥਾ ਦੇ ਚੌਥੇ ਦਿਨ ਸਵਾਮੀ ਸੁਧੀਰ ਜੀ ਨੇ ਕਥਾ ਸੁਣਾਉਂਦੇ ਹੋਏ ਦੱਸਿਆ ਕਿ ਧੰਨੇ ਜੱਟ ਦੇ ਵਿਸ਼ਵਾਸ਼ ਨੇ ਪੱਥਰ ‘ਚ ਭਗਵਾਨ ਦੇ ਦਰਸ਼ਨ ਕੀਤੇ। ਸੱਚੀ ਸ਼ਰਧਾ ਤੇ ਵਿਸ਼ਵਾਸ ਨਾਲ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਕੁਮਾਰ ਅਰੋੜਾ ਵੀ ਵਿਸ਼ੇਸ ਤੌਰ ’ਤੇ ਪਹੁੰਚੇ। ਸਵਾਮੀ ਸੁਧੀਰ ਦੁਆਰਾ ਸੁਣਾਏ ਭਜਨਾਂ ਦਾ ਸੰਗਤਾਂ ਨੇ ਆਨੰਦ ਮਾਣਿਆ ਤੇ ਨੱਚਣ ’ਤੇ ਮਜ਼ਬੂਰ ਹੋ ਗਏ। ਅੱਜ ਰਾਜਕੁਮਾਰ ਅਕਲੀਆ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ ਅਤੇ ਪੰਡਿਤ ਨਵਰਾਜ ਸ਼ਾਸਤਰੀ ਵੱਲੋਂ ਵਿਧੀ ਅਨੁਸਾਰ ਪੂਜਨ ਕਰਵਾਇਆ ਗਿਆ। ਬਿੰਦਰਪਾਲ ਗਰਗ ਨੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਈ। ਅੰਤ ’ਚ ਆਰਤੀ ਕਰਕੇ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਭੰਮਾ, ਕ੍ਰਿਸ਼ਨ ਕੁਮਾਰ ਗਰਗ, ਰਾਜਕੁਮਾਰ ਮਿੱਤਲ, ਕ੍ਰਿਸ਼ਨ ਮਦਾਨ, ਭਗਵਾਨ ਦਾਸ, ਵਿਜੇ ਕੁਮਾਰ ਅਤੇ ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਨਿਸ਼ਾ ਹੰਸ ਅਤੇ ਉਨ੍ਹਾਂ ਦੀ ਪੂਰੀ ਇਸਤਰੀ ਸਤਿਸੰਗ ਸਭਾ ਹਾਜ਼ਰ ਸਨ।